ਹੁਸੈਨੀਵਾਲਾ ਤੋਂ ਪਾਕਿਸਤਾਨ ਨੂੰ ਛੱਡਿਆ ਜਾ ਰਿਹੈ 73251 ਕਿਊਸਿਕ ਪਾਣੀ | Sutluj Revar
- ਹੁਸੈਨੀਵਾਲਾ ਨਾਲ ਲੱਗਦਾ ਪਾਕਿਸਤਾਨ ਦਾ ਪਿੰਡ ਗੰਡਾ ਸਿੰਘ ਵਾਲਾ ਵੀ ਪਾਣੀ ‘ਚ ਡੁੱਬਿਆ | Sutluj Revar
ਫ਼ਿਰੋਜ਼ਪੁਰ (ਸਤਪਾਲ ਥਿੰਦ)। ਪਹਾੜੀ ਇਲਾਕਿਆਂ ‘ਚ ਹੋਈ ਬਰਸਾਤ ਕਾਰਨ ਉਫਾਨ ‘ਚ ਆਇਆ ਸਤਲੁਜ ਦਰਿਆ ਪੰਜਾਬ ‘ਚ ਤਬਾਹੀ ਮਚਾਉਣ ਮਗਰੋਂ ਹੁਣ ਪਾਕਿਸਤਾਨ ਦੇ ਇਲਾਕਿਆਂ ‘ਚ ਮਾਰ ਕਰਦਾ ਅੱਗੇ ਵਧ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਪਾਕਿਸਤਾਨ ‘ਚ ਲੋਕਾਂ ਨੂੰ ਲਈ ਰਾਹਤ ਕਾਰਜ ਚਲਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਸੂਰ ਜ਼ਿਲ੍ਹੇ ਦੇ ਪਿੰਡ ਗੰਡਾ ਸਿੰਘ ਵਾਲਾ, ਮਾਹੀ ਵਾਲਾ, ਭਿੱਖੀਵਿੰਡ ਆਦਿ ਕਈ ਪਿੰਡ ਪਾਣੀ ਦੇ ਪ੍ਰਭਾਵ ਹੇਠ ਹਨ।
ਇਸ ਤੋਂ ਇਲਾਵਾ ਭਾਰਤ-ਪਾਕਿ ਸਰਹੱਦ ‘ਤੇ ਤਾਈਨਾਤ ਬੀਐੱਸਐਫ ਦੀਆਂ ਹੜ੍ਹ ਦੇ ਪਾਣੀ ਨੇ ਕਈ ਮੁਸ਼ਕਲਾਂ ਵਧਾ ਦਿੱਤੀਆਂ ਹਨ ਕਿਉਂਕਿ ਪਾਣੀ ਦੇ ਪੱਧਰ ਵਧਣ ਕਾਰਨ ਕੌਮਾਂਤਰੀ ਸਰਹੱਦ ‘ਤੇ ਬੀਐੱਸਐਫ ਵੱਲੋਂ ਲਗਾਈ ਫੇਸਿੰਗ, ਬੀਐਸਐਫ ਦੇ ਟਾਵਰ, ਚੌਕੀਆਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ, ਜਿਸ ਕਾਰਨ ਬੀਐਸਐਫ ਵੱਲੋਂ ਪੈਟਰੋਲਿੰਗ ਨੂੰ ਵਧਾਉਂਦਿਆਂ ਚੌਕਸੀ ਨੂੰ ਹੋਰ ਵਧਾ ਦਿੱਤਾ ਹੈ। ਬੁੱਧਵਾਰ ਦੀ ਸ਼ਾਮ ਦੀ ਰਿਪੋਰਟ ਅਨੁਸਾਰ ਭਾਖੜਾ ਡੈਮ ਤੋਂ 76320 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਹਰੀਕੇ ਹੈੱਡ ਵਰਕਸ ਤੋਂ 69476 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਹੁਸੈਨੀਵਾਲਾ ਤੋਂ ਪਾਕਿਸਤਾਨ ਸਾਈਡ ਨੂੰ 73251 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਆ ਰਹੀਆਂ ਰਿਪੋਰਟਾਂ ਅਨੁਸਾਰ ਭਾਵੇਂ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਜ਼ਰੂਰ ਘੱਟ ਰਿਹਾ ਹੈ ਪਰ ਇਸ ਕਾਰਨ ਵਿਗੜੇ ਹਲਾਤਾਂ ਨੂੰ ਦੁਬਾਰਾ ਪਹਿਲਾ ਵਰਗੇ ਹਲਾਤ ਬਣਨ ‘ਚ ਅਜੇ ਕਾਫੀ ਦਿਨ ਲੱਗ ਸਕਦੇ ਹਨ। ਉੱਧਰ ਪਾਣੀ ਦੇ ਪ੍ਰਭਾਵ ਹੇਠ ਆਏ ਪਿੰਡਾਂ ਦੇ ਲੋਕ ਆਪਣੇ ਘਰਾਂ ਅਤੇ ਪਸ਼ੂਆਂ ਨੂੰ ਲੈ ਕੇ ਫਿਰਕਮੰਦ ਹਨ। (Sutluj Revar)
ਫਿਰੋਜ਼ਪੁਰ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਫਸੇ 368 ਲੋਕਾਂ ਨੂੰ ਬਚਾਇਆ
ਹੜ੍ਹ ਵਿੱਚ ਫਸੇ ਲੋਕਾਂ ਦੀ ਮੱਦਦ ਲਈ ਕੰਮ ਕਰ ਰਹੀ ਐਨ.ਡੀ.ਆਰ.ਐਫ. ਤੇ ਆਰਮੀ ਦੀਆਂ ਟੀਮਾਂ ਵੱਲੋਂ ਫਿਰੋਜ਼ਪੁਰ ‘ਚ ਪਿਛਲੇ ਦੋ ਦਿਨ ‘ਚ ਚੱਲੇ ਬਚਾਅ ਕਾਰਜ ਵਿੱਚ ਹੁਣ ਤੱਕ 368 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇਹ ਬਚਾਅ ਓਪਰੇਸ਼ਨ ਮੱਖੂ ਤੋਂ ਸਟੇ ਪਿੰਡ ਤੱਕ ਚਲਾਇਆ ਗਿਆ। ਆਰਮੀ ਦੀ ਲੋਕਲ ਡਿਵੀਜ਼ਨ ਨੇ ਬਚਾਅ ਓਪਰੇਸ਼ਨ ਵਿੱਚ 280 ਲੋਕਾਂ ਨੂੰ ਬਚਾਇਆ ਹੈ, ਜਿਨ੍ਹਾਂ ਨੂੰ ਪਾਣੀ ਵਿੱਚ ਡੁੱਬ ਚੁੱਕੇ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਇਸ ਤਰ੍ਹਾਂ ਐਨ. ਡੀ. ਆਰ. ਐਫ. ਦੀ ਟੀਮ ਨੇ 88 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਐਨ. ਡੀ. ਆਰ. ਐਫ. ਟੀਮ ਦੀ ਅਗਵਾਈ ਇੰਸਪੈਕਟਰ ਅਨਿਲ ਯਾਦਵ ਤੇ ਸਬ-ਇੰਸਪੈਕਟਰ ਬਿਹਾਰੀ ਲਾਲ ਨੇ ਕੀਤੀ। (Sutluj Revar)
ਲੈਫ. ਜਨਰਲ ਟੀ. ਐੱਸ. ਸ਼ੇਰਗਿੱਲ ਵੱਲੋਂ ਦੌਰਾ | Sutluj Revar
ਲੈਫੀ. ਜਨਰਲ (ਸੇਵਾ ਮੁਕਤ) ਟੀ. ਐੱਸ ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ ‘ਗਾਰਡੀਅਨ ਆਫ਼ ਗਵਰਨੈਂਸ’ ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ ਪ੍ਰਭਾਵਿਤ ਇਲਾਕੇ ਪਿੰਡ ਫ਼ਤਿਹਗੜ ਸਭਰਾ ਦਾ ਦੌਰਾ ਕੀਤਾ ਗਿਆ। ਲੈਫੀ. ਜਨਰਲ ਟੀ. ਐੱਸ. ਸ਼ੇਰਗਿੱਲ ਨੇ ਪਿੰਡ ਫ਼ਤਿਹਗੜ੍ਹ ਸਭਰਾ (ਜ਼ੀਰਾ) ਪਹੁੰਚ ਕੇ ਉੱਥੋਂ ਦੇ ਲੋਕਾਂ ਤੋਂ ਇਨ੍ਹਾਂ ਹੜ੍ਹਾਂ ਕਾਰਨ ਉਨ੍ਹਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਹੜ ਕਾਰਨ ਜੋ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਕਾਸ਼ਤਕਾਰ ਨੂੰ ਦਿੱਤਾ ਜਾਵੇ ਅਤੇ ਦਰਿਆ ਨੂੰ ਡੂੰਘਾ ਅਤੇ ਇਸ ਦੇ ਬੰਨ੍ਹਾਂ ਨੂੰ ਉੱਚਾ ਤੇ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ‘ਚ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਾ ਹੋਵੇ। ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੇ ਟੀ.ਐੱਸ. ਸ਼ੇਰਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਬਣਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਸਰਕਾਰ ‘ਤੇ ਨਹੀ ਰਿਹਾ ਲੋਕਾਂ ਨੂੰ ਭਰੋਸਾ : ਬਰਾੜ | Sutluj Revar
ਕੁਦਰਤੀ ਕਰੋਪੀਆਂ ਦੀ ਮਾਰ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦੀ ਪੂਰਤੀ ਲਈ ਸਰਕਾਰ ਹੀ ਲੋਕਾਂ ਲਈ ਵੱਡਾ ਆਸਰਾ ਬਣਦੀ ਹੈ ਪਰ ਇਸ ਵੇਲੇ ਪੰਜਾਬ ‘ਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਦੀ ਪੂਰਤੀ ਲਈ ਲੋਕਾਂ ਨੂੰ ਮੌਜੂਦਾ ਪੰਜਾਬ ਸਰਕਾਰ ‘ਤੇ ਕੋਈ ਯਕੀਨ ਨਹੀਂ ਰਿਹਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਨੇ ਕਰਦਿਆਂ ਕਿਹਾ ਕਿ ਇਸ ਸਰਕਾਰ ਵੱਲੋਂ ਪਿਛਲੇ ਸਾਲ ਦਰਿਆਈ ਏਰੀਏ ‘ਚ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾ ਦਾ ਮੁਆਵਜ਼ਾ ਕਰੋੜਾਂ ਰੁਪਏ ਕਾਗਜਾਂ ਵਿੱਚ ਹੀ ਵੰਡ ਕੇ ਖੁਰਦ ਬੁਰਦ ਕਰ ਦਿੱਤਾ ਹੈ ਇਸੇ ਤਰ੍ਹਾਂ ਹੁਣ ਵੀ ਸਰਕਾਰ ਵੱਲੋਂ 100 ਕਰੋੜ ਦਾ ਹੁਕਮ ਜਾਰੀ ਕੀਤਾ ਜੋ ਕੁਝ ਵੀ ਰਾਹਤ ਦੇਣ ਵਾਲਾ ਨਹੀਂ।