ਬੀਸੀਸੀਆਈ ਨੇ ਗ੍ਰਹਿ ਮੰਤਰਾਲੇ ਨੂੰ ਦਿੱਤੀ ਸੂਚਨਾ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਈ-ਮੇਲ ਭੇਜ ਕੇ ਵਿੰਡੀਜ਼ ਦੌਰੇ ‘ਤੇ ਗਈ ਭਾਰਤੀ ਟੀਮ ਨੂੰ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਅਧਿਕਾਰਕ ਈ-ਮੇਲ ‘ਤੇ ਕਿਸੇ ਨੇ ਬੀਤੇ 16 ਅਗਸਤ ਨੂੰ ਮੇਲ ਭੇਜ ਕੇ ਭਾਰਤੀ ਟੀਮ ‘ਤੇ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਪੀਸੀਬੀ ਨੇ ਤੁਰੰਤ ਹਰਕਤ ‘ਚ ਆਉਂਦਿਆਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਇਹ ਈ-ਮੇਲ ਫਾਰਵਰਡ ਕਰ ਦਿੱਤਾ ਸੀ ਇਸ ਮੇਲ ‘ਚ ਹਾਲਾਂਕਿ ਕਿਸੇ ਵੀ ਅੱਤਵਾਦੀ ਸਮੂਹ ਦਾ ਨਾਂਅ ਨਹੀਂ ਲਿਖਿਆ ਹੈ।
ਇਸ ਮੇਲ ਦੇ ਮਿਲਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਬੀਸੀਸੀਆਈ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਏਟੀਗਾ ‘ਚ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਭਾਰਤੀ ਟੀਮ ਇਸ ਸਮੇਂ ਏਟੀਂਗਾ ‘ਚ ਰੁਕੀ ਹੈ ਜਿੱਥੇ ਉਸ ਨੂੰ ਵਿੰਡੀਜ਼ ਖਿਲਾਫ ਟੈਸਟ ਮੈਚ ਖੇਡਣਾ ਹੈ ਬੀਸੀਸੀਆਈ ਨੇ ਇਸ ਮਮਲੇ ਸਬੰਧੀ ਮਹਾਰਾਸ਼ਟਰ ਦੇ ਪੁਲਿਸ ਜਨਰਲ ਡਾਇਰੈਕਟਰ (ਡੀਜੀਪੀ) ਸੁਬੋਧ ਜਾਇਸਵਾਲ ਅਤੇ ਮੁੰਬੀ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ।
ਬੀਸੀਸੀਆਈ ਨੇ ਐਤਵਾਰ ਨੂੰ ਧਮਕੀ ਭਰੇ ਇਸ ਈ-ਮੇਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮੇਲ ‘ਚ ਧਮਕੀ ਦਿੰਦਿਆਂ ਕਿਹਾ ਗਿਆ ਹੈ ਕਿ ੁਉਹ ਭਾਰਤੀ ਕ੍ਰਿਕਟਰਾਂ ਨੂੰ ਮਾਰ ਦੇਣਗੇ ਬੀਸੀਸੀਆਈ ਦੇ ਮੁੱਖ ਕਾਰਜਕਾਰੀ ਪ੍ਰਧਾਨ ਰਾਹੁਲ ਜੌਹਰੀ ਨੇ ਕਿਹਾ, ਅਸੀਂ ਇਸ ਮਾਮਲੇ ਨੂੰ ਗ੍ਰਹਿ ਮੰਤਰਾਲੇ ਨੂੰ ਜਾਣੂੰ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਮੇਲ ਦੀ ਕਾਪੀ ਦਿੱਤੀ ਹੈ ਇਸ ਤੋਂ ਇਲਾਵਾ ਏਟੀਂਗਾ ‘ਚ ਭਾਰਤੀ ਦੂਤਾਵਾਸ ‘ਚ ਜਾ ਕੇ ਇਸ ਬਾਰੇ ਸੂਚਨਾ ਦਿੱਤੀ ਗਈ ਹੈ ਆਈਸੀਸੀ ਨੇ ਹਾਲਾਂਕਿ ਇਸ ਬਾਰੇ ਫਿਲਹਾਲ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।