ਨਿੱਜੀ ਵਾਹਨਾਂ ਦੀ ਆਵਾਜਾਈ ਵਧੀ | Amit Shah
- ਕਸ਼ਮੀਰ ‘ਚ ਮੋਬਾਇਲ ਸਰਵਿਸ ਅਗਲੇ ਹਫਤੇ ਤੋਂ
ਨਵੀਂ ਦਿੱਲੀ (ਏਜੰਸੀ)। ਕਸ਼ਮੀਰ ਦੇ ਮੌਜ਼ੂਦਾ ਹਲਾਤ ਸਬੰਧੀ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ‘ਚ ਉੱਚ ਪੱਧਰੀ ਮੀਟਿੰਗ ਕੀਤੀ ਇਸ ਮੀਟਿੰਗ ‘ਚ ਕੌਮੀ ਸੁਰੱਖਿਆ ਸਲਾਹਕਾਰ (ਏਐਸਏ) ਅਜੀਤ ਡੋਭਾਲ, ਆਈਬੀ ਮੁਖੀ ਅਰਵਿੰਦ ਕੁਮਾਰ ਅਤੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ ਸੂਤਰਾਂ ਮੁਤਾਬਕ, ਮੀਟਿੰਗ ‘ਚ ਜੰਮੂ-ਕਸ਼ਮੀਰ ਦੇ ਮੌਜ਼ੂਦਾ ਹਲਾਤਾਂ ‘ਤੇ ਚਰਚਾ ਹੋਈ ਉੱਧਰ ਕਸ਼ਮੀਰ ‘ਚ 14 ਦਿਨਾਂ ਬਾਅਦ ਸਕੂਲ ਦੁਬਾਰਾ ਖੋਲ੍ਹ ਦਿੱਤੇ ਗਏ ਹਨ ਸ੍ਰੀਨਗਰ ਦੇ 190 ਤੋਂ ਜ਼ਿਆਦਾ ਪ੍ਰਾਇਮਰੀ ਸਕੂਲ ਖੁੱਲ੍ਹ ਗਏ ਹਨ।
ਇਨ੍ਹਾਂ ਸਕੂਲਾਂ ‘ਚ ਕਾਫੀ ਚਹਿਲ-ਪਹਿਲ ਵੇਖਣ ਨੂੰ ਮਿਲੀ ਹਾਲਾਂਕਿ ਪਹਿਲੇ ਦਿਨ ਉਮੀਦ ਤੋਂ ਥੋੜ੍ਹਾ ਘੱਟ ਗਿਣਤੀ ‘ਚ ਹੀ ਬੱਚੇ ਸਕੂਲ ਪਹੁੰਚੇ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਸਕੂਲ ਤੱਕ ਛੱਡਣ ਆਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਸਥਿਤੀ ‘ਚ ਸੁਧਾਰ ਹੋਵੇਗਾ ਅਤੇ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵੀ ਵਧੇਗੀ ਪ੍ਰਾਇਮਰੀ ਤੋਂ ਬਾਅਦ ਸੈਕੰਡਰੀ ਸਕੂਲ ਵੀ ਖੋਲ੍ਹੇ ਜਾਣਗੇ ਘਾਟੀ ‘ਚ ਬਜ਼ਾਰ ਬੰਦ ਰਹੇ ਅਤੇ ਜਨਤਕ ਆਵਾਜਾਈ ਵੀ ਸੜਕਾਂ ਤੋਂ ਗਾਇਬ ਰਹੀ ਪਾਬੰਦੀਆਂ ‘ਚ ਢਿੱਲ ਤੋਂ ਬਾਅਦ ਸ਼ਹਿਰ ‘ਚ ਨਿੱਜੀ ਵਾਹਨਾਂ ਦੀ ਆਵਾਜਾਈ ਵਧੀ ਹੈ ਕਸ਼ਮੀਰ ‘ਚ ਲੈਂਡਲਾਈਨ ਤੋਂ ਬਾਅਦ ਮੋਬਾਇਲ ਸੇਵਾ ਨੂੰ ਬਹਾਲ ਕਰਨ ਦਾ ਫੈਸਲਾ ਇਸ ਹਫਤੇ ਦੇ ਆਖਰ ‘ਚ ਹੋਣ ਦੀ ਉਮੀਦ ਹੈ।