ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ | Bhagwant Mann
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਵਿੱਚ ਜਲਦੀ ਹੀ ਹੋਮਿਓਪੈਥੀ ਦੀ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਇਸ ਸਬੰਧੀ ਮੁਢਲੀ ਕਾਰਵਾਈ ਪੂਰੀ ਹੋ ਚੁੱਕੀ ਹੈ ਇਹ ਪ੍ਰਗਟਾਵਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬਣਾਉਣ ਲਈ ਕਈ ਪੰਚਾਇਤਾਂ ਨਾਲ ਗੱਲਬਾਤ ਕੀਤੀ ਜਾਵੇਗੀ ਜਿੱਥੇ ਜ਼ਮੀਨ ਮਿਲ ਜਾਵੇਗੀ, ਉੱਥੇ ਇਹ ਯੂਨੀਵਰਸਿਟੀ ਬਣਾਈ ਜਾਵੇਗੀ ਉਨ੍ਹਾਂ ਕਿਹਾ ਕਿ ਮੇਰੀ ਇਸ ਸਬੰਧੀ ਘਰਾਚੋਂ ਪਿੰਡ ਦੀ ਪੰਚਾਇਤ ਨਾਲ ਵੀ ਗੱਲਬਾਤ ਹੋਈ ਹੈ ਅਤੇ ਹੋਰ ਵੀ ਕਈ ਪੰਚਾਇਤਾਂ ਨਾਲ ਇਸ ਮੁੱਦੇ ਤੇ ਗੱਲਬਾਤ ਕੀਤੀ ਜਾਵੇਗੀ। (Bhagwant Mann)
ਸ੍ਰ. ਮਾਨ ਨੇ ਜੰਮੂ ਕਸ਼ਮੀਰ ਮੁੱਦੇ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਤੇ 35 ਏ ਤੋੜਨ ਦਾ ਫੈਸਲਾ ਇੱਕਪਾਸੜ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਇਸ ਸਬੰਧੀ ਕਿਸੇ ਤੋਂ ਕੋਈ ਰਾਇ ਨਹੀਂ ਲਈ ਗਈ ਉਨ੍ਹਾਂ ਆਖਿਆ ਕਿ ਸੰਸਦ ਵਿੱਚ ਸਿਰਫ਼ ਦੋ ਘੰਟੇ ਪਹਿਲਾਂ ਇਹ ਮਾਮਲਾ ਰੱਖੇ ਜਾਣ ਤੋਂ ਬਾਅਦ ਫੁਰਤੀ ਨਾਲ ਪਾਸ ਕਰ ਦਿੱਤਾ ਗਿਆ ਜਦੋਂ ਕਿ ਇਸ ਮਾਮਲੇ ‘ਤੇ ਸੰਸਦ ਵਿੱਚ ਬਹਿਸ ਹੋਣੀ ਚਾਹੀਦੀ ਸੀ ਜੰਮੂ ਕਸ਼ਮੀਰ ਦੇ ਸ਼ਹਿਰੀਆਂ, ਜਨਤਕ ਆਗੂਆਂ, ਐੱਮਐੱਲਏ, ਐੱਮਪੀਜ਼, ਸਮਾਜ ਸੇਵੀ ਜਥੇਬੰਦੀਆਂ ਨਾਲ ਵੀ ਇਸ ਮਾਮਲੇ ‘ਤੇ ਵਿਚਾਰ ਹੋਣਾ ਚਾਹੀਦਾ ਸੀ ਉਨ੍ਹਾਂ ਕਿਹਾ ਕਿਹਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ Àੁੱਥੇ ਸ਼ਾਂਤੀ ਨਹੀਂ ਹੋਵੇਗੀ।
ਐੱਸਵਾਲੀਐੱਲ ਨਹਿਰ ਲਈ ਕੈਪਟਨ ਤੇ ਬਾਦਲ ਦੋਸ਼ੀ : ਮਾਨ | Bhagwant Mann
ਉਨ੍ਹਾਂ ਐੱਸਵਾਲੀਐੱਲ ਨਹਿਰ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੋਵਾਂ ਨੂੰ ਕਸੂਰਵਾਰ ਦੱਸਿਆ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1978 ਵਿੱਚ ਚੌਧਰੀ ਦੇਵੀ ਲਾਲ ਤੋਂ ਇਸ ਨਹਿਰ ਨੂੰ ਬਣਵਾਉਣ ਲਈ ਹਰਿਆਣਾਂ ‘ਚ ਵੱਡੀਆਂ ਜ਼ਮੀਨਾਂ ਹਾਸਲ ਕੀਤੀਆਂ ਸਨ, ਜਿੱਥੇ ਅੱਜ ਉਨ੍ਹਾਂ ਦੇ ਵੱਡੇ-ਵੱਡੇ ਹੋਟਲ ਬਣੇ ਹੋਏ ਹਨ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਹਿਰ ਬਣਾਉਣ ਦੇ ਮਾਮਲੇ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਪੂਰੀ ਵਿਖੇ ਚਾਂਦੀ ਦੀ ਕਹੀ ਨਾਲ ਨਹਿਰ ਬਣਾਉਣ ‘ਤੇ ਪਹਿਲਾ ਟੱਕ ਲਾਇਆ ਸੀ। (Bhagwant Mann)