ਇੱਕ ਦੂਜੇ ਦੀਆਂ ਪਰੰਪਰਾਵਾਂ ਨੂੰ ਸਮਝਦੇ ਨੇ ਭਾਰਤ ਤੇ ਭੂਟਾਨ : ਮੋਦੀ | Narendra Modi
ਥਿੰਪੂ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭੂਟਾਨ ‘ਚ ਰਾਇਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਹਨਾ ਕਿਹਾ ਕਿ ਭਾਰਤ ਤੇ ਭੂਟਾਨ ਇੱਕ ਦੂਜੇ ਦੀਆਂ ਪਰੰਪਰਾਵਾਂ ਨੂੰ ਸਮਝਦੇ ਹਨ। ਭਾਰਤ ਕਿਸਮਤਵਾਲਾ ਹੈ ਕਿ ਉਹ ਰਾਜਕੁਮਾਰ ਸਿਧਾਰਥ ਤੋਂ ਬਾਅਦ ਬੁੱਧ ਬਣਨ ਦੀ ਜਗ੍ਹਾ ਰਿਹਾ। ਮੈਂ ਅੱਜ ਭੂਟਾਨ ਦੇ ਭਵਿੱਖ ਦੇ ਨਾਲ ਹਾਂ। ਤੁਹਾਡੀ ਊਰਜਾ ਮਹਿਸੂਸ ਕਰ ਸਕਦਾ ਹਾਂ। ਮੈਂ ਭੂਟਾਨ ਦੇ ਇਤਿਹਾਸ , ਵਰਤਮਾਨ ਜਾਂ ਭਵਿੱਖ ਨੂੰ ਦੇਖਦਾ ਹਾਂ ਤਾਂ ਮੈਨੂੰ ਦਿਸਦਾ ਹੈ ਕਿ ਭਾਰਤ ਅਤੇ ਭੂਟਾਨ ਦੇ ਲੋਕ ਆਪਸ ‘ਚ ਕਾਫੀ ਪਰੰਪਰਾਵਾਂ ਸਾਂਝੀਆਂ ਕਰਦੇ ਹਨ। ਭੂਟਾਨ ਦੇ ਯੁਵਾ ਵਿਗਿਆਨਿਕ ਭਾਰਤ ਆਕੇ ਆਪਣੇ ਲਈ ਇੱਕ ਛੋਟਾ ਸੈਟੇਲਾਈਟ ਬਣਾਉਣ ‘ਤੇ ਕੰਮ ਕਰਨਗੇ। (Narendra Modi)
ਉਹਨਾ ਕਿਹਾ ਕਿ ਸ਼ਨਿੱਚਰਵਾਰ ਨੂੰ ਮੈਂ ਸੇਮਤੋਖਾ ਜਾਂਗ ‘ਚ ਸੀ। ਇਹ ਉਹਨਾਂ ਚਾਰ ਥਾਵਾਂ ‘ਚੋਂ ਹੈ ਜੋ ਭੂਟਾਨ ਦੇ ਇਤਿਹਾਸ ਨੂੰ ਦਿਖਾਉਂਦਾ ਹੈ। ਇਸ ਵਿਜਿਟ ‘ਚ ਮੈਨੂੰ ਭੂਟਾਨ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਭਾਰਤ ਕਿਸਮਤਵਾਲਾ ਹੈ ਕਿ ਉਹ ਰਾਜਕੁਮਾਰ ਸਿਧਾਰਥ ਦੇ ਬੁੱਧ ਬਣਨ ਦੀ ਜਗ੍ਹਾ ਰਿਹਾ। ਕੋਈ ਦੋ ਦੇਸ਼ ਇੱਕ ਦੂਜੇ ਨੂੰ ਇਸ ਤਰ੍ਹਾਂ ਨਹੀਂ ਸਮਝਦੇ ਜਿਸ ਤਰ੍ਹਾਂ ਭਾਰਤ ਅਤੇ ਭੂਟਾਨ ਇੱਕ ਦੂਜੇ ਦੀ ਪਰੰਪਰਾ ਨੂੰ ਸਮਝਦੇ ਹਨ। ਅੱਜ ਭਾਰਤ ਇਤਿਹਾਸਕ ਬਦਲਾਵਾਂ ਨੂੰ ਦੇਖ ਰਿਹਾ ਹੈ।