ਕਸ਼ਮੀਰ ਦੀ ਸਥਿਤੀ ਨੂੰ ਸੁਪਰੀਮ ਕੋਰਟ ਨੇ ਦੱਸਿਆ ਸੰਵੇਦਨਸ਼ੀਲ
ਨਵੀਂ ਦਿੱਲੀ (ਏਜੰਸੀ)। ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੇ ਲੱਗੀਆਂ ਪਾਬੰਦੀਆਂ ‘ਤੇ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸੂਬੇ ‘ਚ ਹਾਲਾਤ ਸੰਵੇਦਨਸ਼ੀਲ ਹਨ ਤੇ ਸਰਕਾਰ ‘ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਅੱਜ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਸਰਕਾਰ ਨੂੰ ਸੂਬੇ ਦੀ ਸਥਿਤੀ ਨੂੰ ਆਮ ਬਣਾਉਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਰਾਤੋ-ਰਾਤ ਚੀਜ਼ਾਂ ਨਹੀਂ ਬਦਲ ਸਕਦੀਆਂ ਅਜਿਹੇ ‘ਚ ਸੂਬੇ ‘ਚ ਲੱਗੀਆਂ ਪਾਬੰਦੀਆਂ ‘ਤੇ ਕਿਸੇ ਪ੍ਰਕਾਰ ਦਾ ਆਦੇਸ਼ ਨਹੀਂ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਕੋਰਟ ਨੇ ਦੋ ਹਫ਼ਤਿਆਂ ਲਈ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ।
ਜੰਮੂ ਕਸ਼ਮੀਰ ‘ਚ ਪਾਬੰਦੀ ਤੇ ਕਰਫਿਊ ਹਟਾਟੇ ਜਾਣ ਤੇ ਸੰਚਾਰ ਸੇਵਾ ਬਹਾਲ ਕਰਨ ਦੀ ਮੰਗ ਵਾਲੀ ਇੱਕ ਪਟੀਸ਼ਨ ‘ਤੇ ਜਸਟਿਸ ਅਰੁਣ ਮਿਸ਼ਰਾ, ਜਸਟਿਸ ਐਮ. ਆਰ. ਸ਼ਾਹ ਤੇ ਜਸਟਿਸ ਅਜੈ ਰਸਤੋਗੀ ਦੀ ਬੈਂਚ ਨੇ ਅਟਾਰਨੀ ਜਨਰਲ ਤੋਂ ਪੁੱਛਿਆ ਕਿ ਜੰਮੂ ਕਸ਼ਮੀਰ ‘ਚ ਹੋਰ ਕਿੰਨੇ ਦਿਨਾਂ ਤੱਕ ਪਾਬੰਦੀਆਂ ਬਰਕਰਾਰ ਰਹਿਣਗੀਆਂ ਇਸ ਸਵਾਲ ‘ਤੇ ਅਟਾਰਨੀ ਜਨਰਲ ਨੇ ਕਿਹਾ ਕਿ ਸਰਕਾਰ ਪਲ-ਪਲ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ 2016 ‘ਚ ਇਸੇ ਤਰ੍ਹਾਂ ਦੀ ਸਥਿਤੀ ਨੂੰ ਆਮ ਹੋਣ ‘ਚ 3 ਮਹੀਨਿਆਂ ਦਾ ਸਮਾਂ ਲੱਗਿਆ ਸੀ, ਅਜਿਹੇ ‘ਚ ਸਰਕਾਰ ਦੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਹਾਲਾਤ ਆਮ ਹੋ ਜਾਣ।
ਟਰੰਪ ਕਸ਼ਮੀਰ ‘ਤੇ ਨਹੀਂ ਕਰਨਗੇ ਵਿਚੋਲਗੀ
ਵਾਸ਼ਿੰਗਟਨ ਅਮਰੀਕਾ ‘ਚ ਭਾਰਤੀ ਰਾਜਦੂਤ ਹਰਸ਼ ਵਰਧਨ ਸੰਰਗਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾ ਕੇ ਸੂਬੇ ਦੇ ਮੁੜ ਗਠਨ ਤਹਿਤ ਉਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਸੰਰਗਲਾ ਨੇ ਕਿਹਾ ਕਿ ਅਜਿਹਾ 12ਵੀਂ ਵਾਰ ਹੈ ਜਦੋਂ ਭਾਰਤ ਨੇ ਆਪਣੇ ਕਿਸੇ ਸੂਬੇ ਦਾ ਮੁੜ ਗਠਨ ਕਰਕੇ ਉਸ ਨੂੰ ਵੰਡਆ ਹੈ ਭਾਰਤੀ ਰਾਜਦੂਤ ਨੇ ਫਾਕਸ ਨਿਊਜ਼ ਨੂੰ ਦਿੱਤੇ ਗਏ ਇੰਟਰਵਿਊ ‘ਚ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਲੋਗੀ ਕਰਨ ਦੇ ਮਤੇ ਦਾ ਹੁਣ ਕੋਈ ਤੁੱਕ ਨਹੀਂ ਰਹਿ ਗਿਆ ਹੈ ਸਰੰਗਲਾ ਨੇ ਕਿਹਾ, ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਜੇਕਰ ਭਾਰਤ ਤੇ ਪਾਕਿਸਤਾਨ ਚਾਹੇ ਤਾਂ ਉਹ ਵਿਚੋਲਗੀ ਕਰਨ ਲਈ ਤਿਆਰ ਹਨ, ਕਿਉਂਕਿ ਭਾਰਤ ਨੇ ਇਸ ਮਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਇਸ ਲਈ ਇਸ ਦਾ ਹੁਣ ਕੋਈ ਤੁੱਕ ਨਹੀਂ ਰਹਿ ਗਿਆ।