ਪੁਲਿਸ ਨੇ ਮੌਕੇ ‘ਤੇ ਦੋ ਨੂੰ ਕੀਤਾ ਗ੍ਰਿਫਤਾਰ
ਲਾਹੌਰ (ਏਜੰਸੀ)। ਪਾਕਿਸਤਾਨ ਦੇ ਲਾਹੌਰ ਦੇ ਕਿਲੇ ‘ਚ ਸ਼ਨਿੱਚਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਸਥਾਨਿਕ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਨੌ ਫੁੱਟ ਉੱਚੀ ਮੂਰਤੀ ਲਾਹੌਰ ਕਿਲੇ ‘ਚ ਜੂਨ ‘ਚ ਸਥਾਪਿਤ ਕੀਤੀ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਇਨ੍ਹਾਂ ਦੋਵੇਂ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਈਸ਼ਨਿੰਦਾ ਕਾਨੂੰਨ ਤਹਿਤ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਨੂੰ ਲੈ ਕੇ ਦੋਵੇਂ ਦੋਸ਼ੀ ਗੁੱਸੇ ‘ਚ ਸਨ।
ਜਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਤਿੰਨ ਲੜਾਈਆਂ ਲੜਕੇ ਜੰਮੂ ਕਸ਼ਮੀਰ ਨੂੰ ਪੰਜਾਬ ਰਾਜ ਦਾ ਹਿੱਸਾ ਬਣਾਇਆ ਸੀ। ਮਹਾਰਾਜੇ ਨੇ ਕਸ਼ਮੀਰ ਜਿੱਤਣ ਤੋਂ ਬਾਅਦ ਰਾਜਾ ਗੁਲਾਬ ਸਿੰਘ ਨੂੰ ਇੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਸੀ। ਗੁਲਾਬ ਸਿੰਘ ਦੇ ਜਾਨਸ਼ੀਨ ਰਾਜਾ ਹਰੀ ਸਿੰਘ ਨੇ 1947 ਤੋਂ ਬਾਅਦ ਆਪਣੀ ਰਿਆਸਤ ਨੂੰ ਭਾਰਤ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਕਸ਼ਮੀਰ ਨੂੰ ਭਾਰਤ ਦਾ ਅੰਗ ਬਣਾਉਣ ਦਾ ਸਿਹਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਾਂਦਾ ਹੈ।