ਖੜ੍ਹੇ ਪਾਣੀ ਦੀ ਛੱਲ ਗੱਡੀ ਦੇ ਸ਼ੀਸ਼ੇ ਉੱਪਰ ਵੱਜਣ ਨਾਲ ਪਲਟੀ ਗੱਡੀ
ਗੋਨਿਆਣਾ (ਜਗਤਾਰ ਜੱਗਾ) ਇੱਕ ਨਿੱਜੀ ਕੰਪਨੀ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਬਣਾਈ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ਲੋਕਾਂ ਲਈ ਸਹੂਲਤ ਦੀ ਥਾਂ ‘ਤੇ ਮੌਤ ਦਾ ਕਾਰਨ ਬਣ ਰਹੀ ਹੈ ਕਿਉਂਕਿ ਇਹ ਸੜਕ ‘ਤੇ ਸਹੀ ਲੈਵਲ ਨਹੀਂ ਹੈ ਜਿਸ ਕਰਕੇ ਬਰਸਾਤਾਂ ਦਾ ਪਾਣੀ ਖੜ੍ਹ ਰਿਹਾ ਹੈ ਅੱਜ ਥੋੜ੍ਹੀ ਜਿਹੀ ਬਾਰਸ਼ ਹੋਣ ਕਾਰਨ ਨੈਸ਼ਨਲ ਹਾਈਵੇ ਉੱਪਰ ਥਾਣਾ ਨੇਹੀਆਂਵਾਲਾ ਦੇ ਬਿਲਕੁਲ ਨਜ਼ਦੀਕ ਖੜ੍ਹੇ ਪਾਣੀ ਨਾਲ ਇੱਕ ਕਾਰ ਪਲਟ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਇਨੋਵਾ ਗੱਡੀ ਡੀ. ਐੱਲ. 3 ਸੀਸੀਬੀ 0168 ਵਿੱਚ ਸਵਾਰ ਬਲਵਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਸਿਵੀਆਂ ਤੇ ਲ਼ਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਠੇ ਕਰਤਾਰ ਸਿੰਘ ਵਾਲਾ ਜੋ ਕਿ ਗੋਨਿਆਣਾ ਤੋਂ ਬਠਿੰਡਾ ਵੱਲ ਆਪਣੇ ਕੰਮ ਧੰਦੇ ਲਈ ਜਾ ਰਹੇ ਸਨ ਤਾਂ ਤੇ ਇਸ ਸੜਕ ‘ਤੇ ਖੜ੍ਹੇ ਪਾਣੀ ਦੀ ਛੱਲ ਗੱਡੀ ਦੇ ਸ਼ੀਸ਼ੇ ਉੱਪਰ ਵੱਜਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਉੱਪਰ ਚੜ੍ਹ ਕੇ ਗੱਡੀ ਪਲਟ ਗਈ ਤੇ ਫਿਰ ਸਿੱਧੀ ਹੋ ਗਈ ਗੱਡੀ ਪਲਟਣ ਕਾਰਨ ਗੱਡੀ ਤਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਇਸ ਦੇ ਨਾਲ ਹੀ ਗੱਡੀ ਵਿਚ ਸਵਾਰ ਦੋਵੇਂ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਸੂਚਨਾ ਮਿਲਣ ‘ਤੇ ਥਾਣਾ ਨੇਹੀਆਂ ਵਾਲਾ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਪੁੱਜ ਗਏ ਤੇ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ।