ਕਿਹਾ, ‘ਹੁਣ ਕਸ਼ਮੀਰ ਤੋਂ ਬਹੂ ਲਿਆਵਾਂਗੇ’
ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰੀ ਔਰਤਾਂ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਦੀ ਟਿੱਪਣੀ ਨੂੰ ਤੁੱਛ ਕਰਾਰ ਦਿੱਤਾ ਤੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਰਐਸਐਸ ਸਾਲਾਂ ਦੇ ਪ੍ਰੀਖਣ ਤੋਂ ਬਾਅਦ ਕਮਜ਼ੋਰ ਤੇ ਤਰਸਯੋਗ ਇਨਸਾਨ ਤਿਆਰ ਕਰਦਾ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਵਾਦਿਤ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਹੁਣ ਕਸ਼ਮੀਰੀ ਬਹੂ ਲਿਆ ਸਕਦੇ ਹਾਂ ਖੱਟਰ ਨੇ ਕਿਹਾ, ਸਾਡੇ ਧਨਖੜ (ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ) ਜੀ ਕਹਿੰਦੇ ਸਨ ਕਿ ਬਿਹਾਰ ਤੋਂ ਬਹੂ ਲਿਆਵਾਂਗੇ, ਅੱਜ ਕੱਲ੍ਹ ਲੋਕ ਕਹਿਣ ਲੱਗੇ ਹਨ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ, ਕਸ਼ਮੀਰ ਤੋਂ ਲੜਕੀ ਲਿਆਵਾਂਗੇ ਬਾਅਦ ‘ਚ ਮੁੱਖ ਮੰਤਰੀ ਮਨੋਹਰ ਖੱਟਰ ਨੇ ਆਪਣੇ ਇਸ ਬਿਆਨ ਨੂੰ ਮਜ਼ਾਕ ਵਜੋਂ ਲੈਣ ਦੀ ਗੱਲ ਕਹੀ।