ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਲਏ ਗਏ ਫੈਸਲੇ ਬੌਖਲਾਹਟ ਭਰੇ, ਬੇਤੁਕੇ ‘ਤੇ ਸਮੇਂ ਦੀ ਬਰਬਾਦੀ ਹੈ ਸਭ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤੀ ਸਫ਼ੀਰ ਨੂੰ ਮੁਲਕ ਪਰਤਣ ਲਈ ਕਿਹਾ ਤੇ ਨਾਲ ਹੀ ਵਪਾਰ ਰੋਕ ਦਿੱਤਾ ਅਗਲੇ ਹੀ ਦਿਨ ਦੋ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਵਾਘਾ ਸਰਹੱਦ ‘ਤੇ ਬੇਵਾਰਸਾਂ ਵਾਂਗ ਛੱਡ ਦਿੱਤਾ ਅਜਿਹੀਆਂ ਕਾਰਵਾਈਆਂ ਕਰਕੇ ਪਾਕਿਸਤਾਨ ਸਰਕਾਰ ਰੋਸ ਪ੍ਰਦਰਸ਼ਨ ਦੇ ਪਰਦੇ ਹੇਠ ਭਾਰਤ ਵਿਰੋਧੀ ਤਾਕਤਾਂ ਨੂੰ ਸੰਤੁਸ਼ਟ ਕਰਨ ਦਾ ਜਤਨ ਕਰ ਰਹੀ ਹੈ।
ਕੌਮਾਂਤਰੀ ਪੱਧਰ ‘ਤੇ ਜੰਮੂ ਕਸ਼ਮੀਰ ਬਾਰੇ ਭਾਰਤ ਸਰਕਾਰ ਦੇ ਫੈਸਲੇ ਦਾ ਵਿਰੋਧ ਨਾਮਾਤਰ ਹੀ ਹੈ ਅਮਰੀਕਾ ਨੇ ਦੋਵਾਂ ਮੁਲਕਾਂ ਨੂੰ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਕਿਹਾ ਹੈ ਚੀਨ ਦੀ ਪ੍ਰਤੀਕਿਰਿਆ ਸਿਰਫ਼ ਲੇਹ ਲਦਾਖ ਤੱਕ ਸੀਮਤ ਹੈ ਸੰਯੁਕਤ ਅਰਬ ਅਮੀਰਾਤ ਵਰਗੇ ਮਹੱਤਵਪੂਰਨ ਮੁਸਲਿਮ ਦੇਸ਼ ਨੇ ਭਾਰਤੀ ਰੁਖ਼ ਦੀ ਹਮਾਇਤ ਕੀਤੀ ਹੈ ਸ੍ਰੀਲੰਕਾ ਤੇ ਬੰਗਲਾਦੇਸ਼ ਵੀ ਭਾਰਤ ਦੇ ਨਾਲ ਖੜ੍ਹੇ ਹਨ ਇਸ ਹਾਲਾਤ ‘ਚ ਭਾਰਤ ਸਰਕਾਰ ਦੇ ਫੈਸਲੇ ਦੀ ਕੌਮਾਂਤਰੀ ਪੱਧਰ ‘ਤੇ ਵਿਰੋਧਤਾ ਦੀ ਸੰਭਾਵਨਾ ਨਾਂਹ ਦੇ ਹੀ ਬਰਾਬਰ ਹੈ ਜਿੱਥੋਂ ਤੱਕ ਪਾਕਿ ਵੱਲੋਂ ਭਾਰਤ ਨਾਲ ਸਬੰਧ ਤੋੜਨ ਦਾ ਮਾਮਲਾ ਹੈ, ਪਾਕਿਸਤਾਨ ਸਬੰਧਾਂ ਦੀ ਹਕੀਕਤ ਨੂੰ ਕਦੇ ਵੀ ਨਕਾਰ ਨਹੀਂ ਸਕਦਾ ਦੋਵਾਂ ਮੁਲਕਾਂ ਦੀ ਸਮਾਜਿਕ ਤੇ ਸੱਭਿਆਚਾਰਕ ਸਾਂਝ ਇੰਨੀ ਮਜ਼ਬੂਤ ਹੈ ਜਿਸ ਕਰਕੇ ਰਾਜਨੀਤਕ ਫੈਸਲਿਆਂ ਦਾ ਇਹਨਾਂ ‘ਤੇ ਅਸਰ ਬਹੁਤ ਹੀ ਘੱਟ ਹੁੰਦਾ ਹੈ ਰੇਲ ਗੱਡੀ ਨੂੰ ਰੋਕ ਕੇ ਪਾਕਿਸਤਾਨ ਆਪਣੇ ਉਨ੍ਹਾਂ ਲੱਖਾਂ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰੇਗਾ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਭਾਰਤ ‘ਚ ਹਨ ਵਪਾਰ ਪੱਖੋਂ ਵੀ ਪ੍ਰਭਾਵ ਪਾਕਿਸਤਾਨ ‘ਤੇ ਹੀ ਪੈਣਾ ਹੈ ਆਖ਼ਰ ਪਾਕਿ ਨੂੰ ਭਾਰਤ ਨਾਲ ਸਬੰਧ ਬਹਾਲ ਕਰਨੇ ਹੀ ਪੈਣੇ ਹਨ ਪਾਕਿਸਤਾਨ ਗੁਆਂਢੀ ਮੁਲਕ ਹੈ ਦੋਸਤ ਬਦਲ ਸਕਦੇ ਹਨ ਪਰ ਗੁਆਂਢੀ ਨਹੀਂ ਪਾਕਿਸਤਾਨ ਨੂੰ ਜੰਮੂ ਕਸ਼ਮੀਰ ਮਾਮਲੇ ‘ਚ ਸਬੰਧ ਤੋੜਨ ਦੀ ਡਰਾਮੇਬਾਜ਼ੀ ਛੱਡ ਕੇ ਅੱਤਵਾਦ ਨੂੰ ਰੋਕਣ ‘ਤੇ ਗੱਲਬਾਤ ਲਈ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਪਾਕਿਸਤਾਨ ਹਾਫ਼ਿਜ ਮੁਹੰਮਦ ਸਈਅਦ ਤੇ ਮਸੂਦ ਅਜਹਰ ਵਰਗੇ ਅੱਤਵਾਦੀਆਂ ਦੀ ਕਾਰਵਾਈ ‘ਤੇ ਪਰਦਾ ਨਹੀਂ ਪਾ ਸਕਦਾ ਪਿਛਲੇ ਦਿਨੀਂ ਮੁੰਬਈ ਹਮਲਿਆਂ ਦੇ ਸਾਜਿਸ਼ਕਰਤਾ ਸਈਦ ਨੂੰ ਪਾਕਿ ਦੀ ਹੀ ਇੱਕ ਅਦਾਲਤ ਨੇ ਅੱਤਵਾਦ ਨੂੰ ਫੰਡ ਦੇਣ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ ਓਸਾਮਾ ਬਿਨ ਲਾਦੇਨ ਵੀ ਪਾਕਿਸਤਾਨ ਦੀ ਧਰਤੀ ‘ਤੇ ਹੀ ਮਾਰਿਆ ਗਿਆ ਧਾਰਾ 370 ਖ਼ਤਮ ਹੋਣ ਨਾਲ ਪਾਕਿਸਤਾਨ ਦੀ ਬਹਾਨੇਬਾਜ਼ੀ ਖ਼ਤਮ ਹੋਈ ਹੈ ਇਸ ਮਾਮਲੇ ‘ਚ ਸਬੰਧ ਤੋੜਨ ਨਾਲੋਂ ਕਿਤੇ ਚੰਗਾ ਹੈ ਕਿ ਪਾਕਿਸਤਾਨ ਆਪਣੀ ਧਰਤੀ ‘ਤੇ ਅੱਤਵਾਦ ਰੋਕੇ ਤੇ ਗੱਲਬਾਤ ਸ਼ੁਰੂ ਕਰਨ ਦਾ ਮਾਹੌਲ ਬਣਾ ਕੇ ਅਮਨ ਤੇ ਖੁਸ਼ਹਾਲੀ ਲਈ ਕੰਮ ਕਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।