ਇੱਕ ਨੂੰ 4 ਸਾਲ ਦੀ ਸਜ਼ਾ, 1 ਬਰੀ
- 2015 ‘ਚ ਵਾਪਰੇ ਇਸ ਕਤਲ ਕਾਂਡ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਸੀ
ਰਜਨੀਸ਼ ਰਵੀ/ਸੁਧੀਰ, ਫਾਜ਼ਿਲਕਾ/ਅਬੋਹਰ ਬਹੁ ਚਰਚਿਤ ਭੀਮ ਟਾਂਕ ਕਤਲ ਕਾਂਡ ਦਾ ਫੈਸਲਾ ਸੁਣਾਉਂਦਿਆਂ ਮਾਣਯੋਗ ਫਾਜ਼ਿਲਕਾ ਅਦਾਲਤ ਵੱਲੋਂ ਸ਼ਰਾਬ ਵਪਾਰੀ ਸ਼ਿਵਲਾਲ ਡੋਡਾ ਸਮੇਤ 25 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਪਾਲ ਵਰਮਾ ਦੀ ਅਦਾਲਤ ਨੇ ਇਸ ਮਾਮਲੇ ‘ਚ ਸ਼ਿਵ ਲਾਲ ਡੋਡਾ ਸਮੇਤ 24 ਦੋਸ਼ੀਆਂ ਨੂੰ ਉਮਰ ਕੈਦ ਤੇ ਵਿੱਕੀ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਜਦਕਿ ਪ੍ਰਦੀਪ ਕੁਮਾਰ ਉਰਫ਼ ਹੈਪੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ
ਵਰਣਨਯੋਗ ਹੈ ਕਿ ਦਸੰਬਰ 2015 ‘ਚ ਸ਼ਿਵ ਲਾਲ ਡੋਡਾ ਦੇ ਅਬੋਹਰ ਦੇ ਪਿੰਡ ਰਾਮਸਰਾ ਸਥਿੱਤ ਫਾਰਮ ਹਾਊਸ ‘ਚ ਭੀਮ ਟਾਂਕ ਦੇ ਹੱਥ-ਪੈਰ ਕੱਟ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਹਮਲੇ ‘ਚ ਉਸ ਦਾ ਸਾਥੀ ਗੁਰਜੰਟ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਪੁਲਿਸ ਨੇ ਇਸ ਮਾਮਲੇ ‘ਚ 32 ਤੋਂ ਜ਼ਿਆਦਾ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਇੱਥੇ ਦੱਸਿਆ ਜਾਂਦਾ ਹੈ ਕਿ ਭੀਮ ਟਾਂਕ ਦੇ ਵਕੀਲਾਂ ਵੱਲੋਂ ਛੇ ਦੋਸ਼ੀਆਂ ਲਈ ਸਜਾਏ ਮੌਤ ਦੀ ਮੰਗ ਕੀਤੀ ਗਈ ਸੀ ਪਰ ਮਾਣਯੋਗ ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਹਾਈ ਪ੍ਰੋਫਾਈਲ ਕੇਸ ਲਈ ਬਣੀ ਟੀਮ ਟਾਂਕ ਹੱਤਿਆ ਕਾਂਡ ਐਕਸ਼ਨ ਕਮੇਟੀ ਵੱਲੋਂ ਜਿੱਥੇ ਲਗਾਤਾਰ ਸੰਘਰਸ਼ ਕੀਤਾ ਗਿਆ ਉੱਥੇ ਇਸ ਕੇਸ ਦੀ ਅਵਾਜ਼ ਸੰਸਦ ਤੱਕ ਵੀ ਪਹੁੰਚਾਈ ਗਈ
ਇਸ ਕੇਸ ਵਿੱਚ ਪੰਜਾਬ ਦੇ ਵੱਡੇ ਸ਼ਰਾਬ ਵਪਾਰੀ ਅਤੇ ਰਾਜਨੇਤਾ ਸ਼ਿਵ ਡੋਡਾ ਉਰਫ਼ ਸ਼ੈਲੀ ਦਾ ਨਾਂਅ ਜੁੜਨ ਕਾਰਨ ਕੇਸ ਹਾਈ ਪ੍ਰੋਫਾਈਲ ਹੋ ਗਿਆ ਸੀ ਸ਼ਿਵ ਲਾਲ ਡੋਡਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਖਿਲਾਫ ਚੋਣ ਲੜੀ ਸੀ ਜਿਹੜੀ ਉਹ ਹਾਰ ਗਿਆ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਉਸ ਦੀ ਤੂਤੀ ਪੂਰੇ ਇਲਾਕੇ ਵਿੱਚ ਬੋਲਦੀ ਸੀ ਅਦਾਲਤ ਵੱਲੋਂ ਸੁਣਾਏ ਅੱਜ ਦੇ ਫੈਸਲੇ ਬਾਰੇ ਮ੍ਰਿਤਕ ਭੀਮ ਦੇ ਭਰੇ ਗੁਰਜੰਟ ਜੰਟਾ ਅਤੇ ਉਸਦੀ ਮਾਤਾ ਕੌਸ਼ਲਿਆ ਦੇਵੀ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਹੱਤਿਆ ਕਾਂਡ ਵਿੱਚ ਸੁਣਾਈ ਗਈ ਸਜ਼ਾ ਤੋਂ ਤਸੱਲੀ ਨਹੀਂ ਹੈ ਉਨ੍ਹਾਂ ਕਿਹਾ ਕਿ ਉਹ ਉੱਚ ਅਦਾਲਤ ਵਿੱਚ ਅਪੀਲ ਕਰਣਗੇ ਕਿ ਇਨ੍ਹਾ ਮੁੱਖ ਆਰੋਪੀਆਂ ਨੂੰ ਫ਼ਾਂਸੀ ਦੀ ਸਜਾ ਦਿੱਤੀ ਜਾਵੇ