ਸੁਸ਼ਮਾ ਦੇ ਦੇਹਾਂਤ ਨਾਲ ਭਾਰਤ ਨੇ ਇੱਕ ਸਮਰਪਿਤ ਨੇਤਾ ਗੁਆਇਆ: ਇਵਾਂਕਾ
ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੀਨੀਅਰ ਸਲਾਹਕਾਰ ਅਤੇ ਉਹਨਾਂ ਦੀ ਬੇਟੀ ਇਵਾਂਕਾ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ‘ਤੇ ਸ਼ੋਗ ਪ੍ਰਗਟ ਕਰਦੇ ਹੋਏ ਭਾਰਤ ਸਮੇਤ ਪੂਰੇ ਵਿਸ਼ਵ ਦੀਆਂ ਮਹਿਲਾਵਾਂ ਦਾ ਚੈਂਪੀਅਨ ਦੱਸਿਆ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਸ੍ਰੀਮਤੀ ਸਵਰਾਜ ਦੇ ਦੇਹਾਂਤ ਨਾਲ ਭਾਰਤ ਨੇ ਇੱਕ ਜੋਸ਼ੀਲਾ, ਸਮਰਪਿਤ ਨੇਤਾ ਅਤੇ ਸੱਚਾ ਲੋਕ ਸੇਵਕ ਗੁਆ ਦਿੱਤਾ। ਸ੍ਰੀਮਤੀ ਸਵਰਾਜ ਭਾਰਤ ਸਮੇਤ ਦੁਨੀਆ ਭਰ ਦੀਆਂ ਮਹਿਲਾਵਾਂ ਲਈ ਇੱਕ ਚੈਂਪੀਅਨ ਸਨ ਅਤੇ ਉਹਨਾਂ ਨੂੰ ਜਾਣਨਾ ਇੱਕ ਸਨਮਾਨ ਦੀ ਗੱਲ ਸੀ। ਜਿਕਰਯੋਗ ਹੈ ਕਿ ਸ੍ਰੀਮਤੀ ਸਵਰਾਜ ਦਾ ਮੰਗਲਵਾਰ ਦੀ ਰਾਤ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ ਸੀ। ਉਹ 67 ਸਾਲ ਦੇ ਸਨ। ਉਹ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਸਾਲ 2014 ਤੋਂ 2019 ਦੌਰਾਨ ਵਿਦੇਸ਼ ਮੰਤਰੀ ਰਹੇ ਸਨ।