ਲੋਕਾਂ ਨੂੰ ਦਫਤਰ ਪਹੁੰਚਣ ‘ਚ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
ਏਜੰਸੀ, ਨਵੀਂ ਦਿੱਲੀ
ਕੌਮੀ ਰਾਜਧਾਨੀ ‘ਚ ਅੱਜ ਸਵੇਰੇ ਤੇਜ਼ ਝੱਖੜ ਨਾਲ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਇਲਾਕਿਆਂ ‘ਚ ਜਾਮ ਲੱਗ ਗਿਆ ਤੇ ਲੋਕਾਂ ਨੂੰ ਆਪਣੇ ਦਫ਼ਤਰ ਪਹੁੰਚਣ ‘ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੌਸਮ ਵਿਭਾਗ ਨੇ ਦੱਸਿਆ ਕਿ ਇੱਥੇ ਸਵੇਰੇ ਸਾਢੇ ਅੱਠ ਵਜੇ ਤੱਕ 12.6 ਮਿਲੀਮੀਟਰ ਮੀਂਹ ਪਿਆ ਤੇ ਘੱਟੋ-ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਅਨੁਸਾਰ ਆਮ ਹੈ ਮੌਸਮ ਵਿਭਾਗ ਦੇ ਅਨੁਸਾਰ ਇੱਥੇ ਸਵੇਰੇ ਸਾਢੇ ਅੱਠ ਵਜੇ ਤੱਕ ਦ੍ਰਿਸ਼ਤਾ ਦਾ ਪੱਧਰ 97 ਫੀਸਦੀ ਰਿਹਾ ਇੱਥੇ ਦਿਨ ‘ਚ ਭਾਰੀ ਮੀਂਹ ਦੇ ਨਾਲ ਆਮ ਤੌਰ ‘ਤੇ ਬੱਦਲ ਛਾਏ ਰਹਿਣ ਦੇ ਆਸਾਰ ਹਨ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਦਿੱਲੀ ‘ਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਮੌਸਮ ਦੇ ਅਨੁਸਾਰ ਤਿੰਨ ਡਿਗਰੀ ਸੈਲਸੀਅਸ ਵੱਧ ਸੀ
ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਦੇ ਆਸਾਰ
ਏਜੰਸੀ, ਪੂਣੇ ਦੇਸ਼ ਦੇ ਕਈ ਹਿੱਸਿਆਂ ‘ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਆਸਰ ਹਨ ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਕੋਂਕਣ, ਗੋਵਾ, ਦੱਖਣੀ ਅੰਦਰੂਨੀ ਤਟੀ ਕਰਨਾਟਕ, ਓਡੀਸ਼ਾ, ਛੱਤੀਸਗੜ੍ਹ ਤੇ ਮੱਧ ਮਹਾਂਰਾਸ਼ਟਰ ਦੇ ਕੁਝ ਥਾਵਾਂ ‘ਤੇ ਤੇਜ਼ ਮੀਂਹ ਤੇ ਗੜੇਮਾਰੀ ਪੈਣ ਦਾ ਆਸਾਰ ਹੈ ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ ‘ਚ ਗੰਗਾ ਦੇ ਤਟਵਰਤੀ ਇਲਾਕੇ, ਗੁਜਰਾਤ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰ ਅੰਦਰੂਨੀ ਕਰਨਾਟਕ, ਤਮਿਲਨਾਡੂ, ਪੇਡੂਚੇਰੀ, ਉੱਤਰਾਖੰਡ, ਕਰਾਈਕਲ, ਕੇਰਲ ਤੇ ਮਾਹੇ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ ਜਦੋਂਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਪੂਰਬੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ