ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਨੇ ਦੁਹਰਾਇਆ ਮਾਨਵਤਾ ਭਲਾਈ ਕਰਨ ਦਾ ਪ੍ਰਣ
- ਖੂਨਦਾਨੀਆਂ ਦੀਆਂ ਲੱਗੀਆਂ ਰਹੀਆਂ ਕਤਾਰਾਂ
- ਪਵਿੱਤਰ ਅਵਤਾਰ ਮਹੀਨੇ ‘ਚ ਲੱਖਾਂ ਨੇ ਕੀਤਾ ਸਤਿਗੁਰੂ ਨੂੰ ਸਜਦਾ
ਰਾਕੇਸ਼ ਛੋਕਰ, ਬਰਨਾਵਾ/ਬਾਗਪਤ ਉੱਤਰ ਪ੍ਰਦੇਸ਼ ‘ਚ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ ‘ਚ ਅੱਜ ਇੱਕ ਵਾਰ ਫਿਰ ਭਗਤੀ ਦੀ ਗੰਗਾ ਵਹੀ ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਨਾਮ ਚਰਚਾ ਦਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ‘ਚੋਂ ਲੱਖਾਂ ਦੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਦਾ ਉਤਸ਼ਾਹ ਸਿਖਰਾਂ ‘ਤੇ ਸੀ ਇਸ ਮੌਕੇ ਲਾਏ ਗਏ ਖੂਨਦਾਨ ਕੈਂਪ ‘ਚ ਸ਼ਰਧਾਲੂਆਂ ਨੇ 2510 ਯੂਨਿਟ ਖੂਨਦਾਨ ਕੀਤਾ
ਸ਼ਾਹ ਸਤਿਨਾਮ ਜੀ ਆਸ਼ਰਮ ‘ਚ ਪਵਿੱਤਰ ਨਾਅਰੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਨਾਮ ਚਰਚਾ ਦਾ ਸ਼ੁੱਭ ਆਰੰਭ ਹੋਇਆ ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕਰਕੇ ਗੁਰੂ ਜੱਸ ਗਾਇਆ ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸਾਧ-ਸੰਗਤ ਨੇ ਇਕਚਿੱਤ ਹੋ ਕੇ ਸਰਵਣ ਕੀਤਾ ਹਜ਼ਾਰਾਂ ਸੇਵਾਦਾਰਾਂ ਨੇ ਬੜੇ ਹੀ ਉਤਸ਼ਾਹ ਤੇ ਸੇਵਾ ਭਾਵਨਾ ਨਾਲ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ
ਦੂਰ-ਦੁਰਾਡੇ ਖੇਤਰਾਂ ਤੋਂ ਬੱਸਾਂ ਸਮੇਤ ਹੋਰਨਾਂ ਵਾਹਨਾਂ, ਨਿੱਜੀ ਕਾਰਾਂ, ਮੋਟਰਸਾਈਕਲਾਂ ‘ਤੇ ਵੱਡੀ ਗਿਣਤੀ ‘ਚ ਸਾਧ-ਸੰਗਤ ਪਵਿੱਤਰ ਅਵਤਾਰ ਦਿਵਸ ‘ਤੇ ਪਹੁੰਚੀ ਆਸ਼ਰਮ ਦੇ ਅੰਦਰ ਤੇ ਬਾਹਰ ਵਾਹਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਪਾਰਕਿੰਗ ‘ਚ ਲਾਇਆ ਗਿਆ ਪਵਿੱਤਰ ਅਤਵਾਰ ਮਹੀਨੇ ਮੌਕੇ ਸ਼ਾਹ ਸਤਿਨਾਮ ਜੀ ਆਸ਼ਰਮ ‘ਚ ਖੂਨਦਾਨ ਕੈਂਪ ਲਾਇਆ ਗਿਆ ਮੇਰਠ, ਦੇਹਰਾਦੂਨ, ਮੁਰਾਦਾਬਾਦ, ਗਾਜੀਆਬਾਦ, ਨੋਇਡਾ, ਬਾਗਪਤ, ਦਿੱਲੀ, ਸ਼ਾਮਲੀ, ਮੁਜੱਫਰਨਗਰ ਤੋਂ ਬਲੱਡ ਬੈਂਕ ਦੀਆਂ ਟੀਮਾਂ ਨੇ ਖੂਨ ਇਕੱਠ ਕੀਤਾ ਲਗਭਗ ਦੋ ਵਜੇ ਤੱਕ 2510 ਯੂਨਿਟ ਖੂਨਦਾਨ ਹੋ ਚੁੱਕਿਆ ਸੀ ਤੇ ਇਹ ਸਿਲਸਲਾ ਲਗਾਤਾਰ ਜਾਰੀ ਸੀ ਖੂਨਦਾਨੀਆਂ ਦੀਆਂ ਲੰਮੀਆਂ ਕਤਾਰਾਂ ਦੇਖ ਕੇ ਖੂਨ ਲੈਣ ਪਹੁੰਚੀਆਂ ਮੈਡੀਕਲ ਟੀਮਾਂ ਵੀ ਬੇਵੱਸ ਨਜ਼ਰ ਆਈਆਂ ਸਾਧ-ਸੰਗਤ ਦੇ ਖੂਨਦਾਨ ਦੇ ਹੌਂਸਲੇ ਦੇਖ ਕੇ ਸਾਰੇ ਹੈਰਾਨ ਸਨ ਡੇਰਾ ਸ਼ਰਧਾਲੂਆਂ ਨੇ ਖੂਨਦਾਨ ‘ਚ ਵਧ-ਚੜ੍ਹ ਕੇ ਹਿੱਸਾ ਲਿਆ ਅੰਤ ਤੱਕ ਖੂਨਦਾਨੀਆਂ ਦੀਆਂ ਕਤਾਰਾਂ ਲੱਗੀਆਂ ਸਨ ਖੂਨ ਲੈਣ ਵਾਲੀਆਂ ਡਾਕਟਰਾਂ ਦੀਆਂ 13 ਟੀਮਾਂ ‘ਚ ਮੁੱਖ ਤੌਰ ‘ਤੇ ਡਾ. ਅਵਿਨਾਸ਼, ਡਾ. ਕੌਸ਼ਲੇਂਦਰ ਸਿੰਘ, ਡਾ. ਰਾਜਿੰਦਰ ਸਿੰਘ ਸੈਣੀ, ਡਾ. ਅਜੈ ਪ੍ਰਤਾਪ ਸਿੰਘ, ਡਾ. ਪੁਸ਼ਪੇਂਦਰ ਸਿੰਘ, ਡਾ. ਧਰਮਿੰਦਰ ਕੁਮਾਰ, ਡਾ. ਅਨੁਰਾਗ, ਡਾ. ਵਿਜੈ ਮਹਿਤਾ, ਡਾ. ਰਿਚਾ, ਡਾ. ਮਨੀਸ਼ ਸ਼ਰਮਾ ਡਾ. ਵਿਕਾਸ ਕੁਮਾਰ, ਡਾ. ਪ੍ਰਦੀਪ ਕੁਮਾਰ, ਡਾ. ਐਚਐਨ ਸ਼ਰਮਾ ਆਦਿ ਮੌਜ਼ੂਦ ਰਹੇ