ਰਾਜਨਾਂਦਗਾਂਵ (ਏਜੰਸੀ) ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਦੇ ਬਾਗਨਦੀ ਥਾਣਾ ਖੇਤਰ ਦੇ ਸ਼ੇਰਪਾਰ ਸੀਤਾਗੋਟਾ ਦੇ ਜੰਗਲ ‘ਚ ਅੱਜ ਸਵੇਰੇ ਪੁਲਿਸ ਨੇ ਇੱਕ ਮੁਕਾਬਲੇ ‘ਚ ਸੱਤ ਨਕਸਲੀਆਂ ਨੂੰ ਮਾਰ ਸੁੱਟਿਆ ਅਡੀਸ਼ਨਲ ਪੁਲਿਸ ਮੁਖੀ ਗੋਰਖਨਾਥ ਬਘੇਲ ਨੇ ਦੱਸਿਆ ਕਿ ਬਾਗਨਦੀ ਖੇਤਰ ‘ਚ ਮਹਾਂਰਾਸ਼ਟਰ ਦੀ ਹੱਦ ਨਾਲ ਲੱਗਦੇ ਸ਼ੇਰਪਾਰ ਤੇ ਸੀਤਾਗੋਟਾ ਦੇ ਜੰਗਲਾਂ ਦਰਮਿਆਨ ਪਹਾੜੀਆਂ ‘ਚ ਮਾਓਵਾਦੀਆਂ ਦੀ ਸੂਚਨਾ ‘ਤੇ ਜ਼ਿਲ੍ਹਾ ਬਲ, ਡੀਆਰਜੀ ਤੇ ਸੀਏਐਫ ਦਾ ਦਲ ਸਵੇਰੇ ਰਵਾਨਾ ਕੀਤਾ ਗਿਆ, ਜਿੱਥੇ ਮਾਓਵਾਦੀਆਂ ਦੇ ਨਾਲ ਹੋਏ ਮੁਕਾਬਲੇ ‘ਚ ਚਾਰ ਮਹਿਲਾ ਤੇ ਤਿੰਨ ਪੁਰਸ਼ ਨਕਸਲੀਆਂ ਨੂੰ ਮਾਰ ਸੁੱਟਿਆ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਏਕੇ 47, 303 ਰਾਈਫਲ, 12 ਬੋਰ ਦੀ ਬੰਦੂਕ, ਸਿੰਗਲ ਸ਼ਾਟ ਰਾਈਫਲ ਸਮੇਤ ਹੋਰ ਗੋਲਾ ਬਾਰੂਦ ਬਰਾਮਦ ਕੀਤਾ ਹੈ ਬਘੇਲ ਨੇ ਦੱਸਿਆ ਕਿ ਪੁਲਿਸ ਦਾ ਨਕਸਲੀਆਂ ਨਾਲ ਹਾਲੇ ਮੁਕਾਬਲਾ ਜਾਰੀ ਹੈ ਪੁਲਿਸ ਨੇ ਮੌਕੇ ‘ਤੇ ਸੱਤ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ
ਸੋਪੋਰ ਮੁਕਾਬਲਾ : ਇੱਕ ਅੱਤਵਾਦੀ ਢੇਰ, ਜਵਾਨ ਜ਼ਖਮੀ
ਬਾਰਾਮੂਲਾ, ਜੰਮੂ-ਕਸ਼ਮੀਰ ਦੇ ਸੋਪੇਰ ਜ਼ਿਲ੍ਹੇ ‘ਚ ਅੱਜ ਸਵੇਰੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ ਤੇ ਇੱਕ ਜਵਾਨ ਜ਼ਖਮੀ ਹੋ ਗਿਆ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਫੈਲਣ ਤੋਂ ਰੋਕਣ ਲਈ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਮੋਬਾਇਲ ਇੰਟਰਨੈੱਟ ਸੇਵਾ ਮੁਲਤਵੀ ਕਰ ਦਿੱਤੀ ਗਈ ਹੈ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ੂਦਗੀ ਸਬੰਧੀ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਕੌਮੀ ਰਾਈਫਲ, ਸੂਬਾ ਪੁਲਿਸ ਦੇ ਵਿਸ਼ੇਸ਼ ਅਭਿਆਨ ਟੀਮ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਅੱਜ ਸਵੇਰੇ ਸੋਪੋਰ ਦੇ ਇੱਕ ਪਿੰਡ ‘ਚ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਇਸ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਜਦੋਂ ਇੱਕ ਖਾਸ ਖੇਤਰ ਵੱਲ ਵਧ ਰਹੇ ਸਨ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਸੁਰੱਖਿਆ ਬਲਾਂ ਦੇ ਜਵਾਨਾ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ ਤੇ ਇੱਕ ਜਵਾਨ ਜ਼ਖਮੀ ਹੋ ਗਿਆ ਅੰਤਿਮ ਰਿਪੋਰਟ ਮਿਲਣ ਤੱਕ ਮੁਕਾਬਲਾ ਜਾਰੀ ਸੀ