ਪਾਕਿਸਤਾਨ ਨੇ ਰਾਜੌਰੀ ‘ਚ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜਖਮੀ
ਜੰਮੂ, (ਏਜੰਸੀ)। ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ‘ਚ ਨੌਸ਼ੇਰਾ ਸੈਕਟਰ ‘ਚ ਸਰਹੱਦ ਨੇੜੇ ਪਾਕਿਸਤਾਨ ਨੇ ਸੰਘਰਸ਼ ਵਿਰਾਮ ਨੂੰ ਉਲੰਘਨ ਕਰਦਿਆਂ ਬੁੱਧਵਾਰ ਰਾਤ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਨਾਗਰਿਕਾ ਜਖਮੀ ਹੋ ਗਿਆ। ਅਧਿਕਾਰਿਕ ਸੂਤਰਾਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਰਾਜੌਰੀ ਦੇ ਨੌਸ਼ੇਰਾ ਸੈਕਟਰ ‘ਚ ਕੱਲ੍ਹ ਰਾਤ ਸੰਘਰਸ਼ ਵਿਰਾਮ ਨੂੰ ਉਲੰਘਨ ਕਰਦਿਆਂ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਨਾਗਰਿਕ ਜਖਮੀ ਹੋ ਗਿਆ।
ਜਖਮੀ ਨਾਗਰਿਕ ਦੀ ਪਹਿਚਾਨ ਮੁਹੰਮਦ ਅਲਤਾਫ (37) ਦੇ ਰੂਪ ‘ਚ ਕੀਤੀ ਗਈ ਹੈ। ਉਹ ਪੁਖੇਰਨੀ ਦਾ ਰਹਿਣ ਵਾਲਾ ਹੈ। ਉਸਦੀ ਗਰਦਨ ‘ਚ ਗੋਲੀ ਲੱਗੀ ਹੈ ਤੇ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਪਾਕਿਸਤਾਨ ਨੇ ਇਸ ਤੋਂ ਪਹਿਲਾਂ 30 ਜੁਲਾਈ ਨੂੰ ਰਾਜੌਰੀ ‘ਚ ਸਰਹੱਦ ਕੋਲ ਪਕਿਸਤਾਨ ਨੇ ਸੰਘਰਸ਼ ਵਿਰਾਮ ਦਾ ਉਲੰਘਨ ਕਰਦਿਆਂ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਫੌਨ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਪੂੰਛ ਦੇ ਸ਼ਾਹਪੁਰ ‘ਚ 29 ਜੁਲਾਈ ਨੂੰ ਹੋਈ ਗੋਲੀਬਾਰੀ ‘ਚ ਇੱਕ ਅਣਜੰਮੇ ਸਮੇਤ ਤਿੰਨ ਲੋਕ ਜਖਮੀ ਹੋ ਗਏ ਸਨ। ਜਿਸ ਵਿੱਚ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।