ਕਿਹਾ, ਸਾਡੇ ਕੋਲ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਸਰਵੀਲਾਂਸ ਡਿਵਾਈਸ
ਏਜੰਸੀ, ਨਵੀਂ ਦਿੱਲੀ
ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 1999 ਦਾ ਕਾਰਗਿਲ ਯੁੱਧ ਪਾਕਿਸਤਾਨ ਦਾ ਵੱਡਾ ਦੁਰ ਸਾਹਸ ਸੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿਰੋਧੀ ਕਦੇ ਵੀ ਇਸ ਤਰ੍ਹਾਂ ਦੀ ਮੁੜ ਕੋਸ਼ਿਸ ਨਹੀਂ ਕਰਨਗੇ ਉਹ ਸਾਡੀ ਤਾਕਤ ਜਾਣ ਚੁੱਕੇ ਹਨ ਹੁਣ ਸਾਡੇ ਕੋਲ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਸਰਵੀਲਾਂਸ ਡਿਵਾਈਸ ਹਨ ਜਿਨ੍ਹਾਂ ਨਾਲ ਕਿਤੇ ਵੀ ਘੁਸਪੈਠ ਦਾ ਪਤਾ ਲਾਇਆ ਜਾ ਸਕਦਾ ਹੈ 26 ਜੁਲਾਈ ਨੂੰ ਕਾਰਗਿਲ ਜੰਗ ਦੇ 20 ਸਾਲ ਪੂਰੇ ਹੋ ਰਹੇ ਹਨ ਜਨਰਲ ਰਾਵਤ ਨੇ ਕਿਹਾ ਕਿ ਸਾਡੇ ਜਵਾਨ ਉੱਚਾਈ ‘ਤੇ ਚੌਕੰਨੇ ਹਨ ਦੂਜੇ ਪਾਸੇ ਪਾਕਿਸਤਾਨੀ ਫੌਜ ਵੀ ਤਾਇਨਾਤ ਹੈ ਅਸੀਂ ਹਮੇਸ਼ਾ ਉਨ੍ਹਾਂ ਨੂੰ ਬੈਕਫੁੱਟ ‘ਤੇ ਰੱਖਿਆ ਹੈ ਤੇ ਅੱਗੇ ਵੀ ਰੱਖਾਂਗੇ ਹੁਣ ਪਾਕਿਸਤਾਨ ਕਦੇ ਕਾਰਗਿਲ ਵਰਗੀ ਗਲਤੀ ਕਿਤੇ ਨਹੀਂ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।