ਆਖ਼ਰ ਕਈ ਦਿਨਾਂ ਦੀ ਡਰਾਮੇਬਾਜ਼ੀ ਮਗਰੋਂ ਕਰਨਾਟਕ ਦੀ ਜੇਡੀਐਸ-ਕਾਂਗਰਸ ਸਰਕਾਰ ਡਿੱਗ ਹੀ ਪਈ ਇਸ ਘਟਨਾ ਚੱਕਰ ਨਾਲ ਇੱਕ ਵਾਰ ਫਿਰ ਸੰਸਦੀ ਪ੍ਰਣਾਲੀ ਦੀ ਗਿਣਤੀ ਦੀ ਤਾਕਤ ‘ਤੇ ਉਂਗਲ ਉੱਠੀ ਹੈ ਕਿਸੇ ਦੇਸ਼ ਜਾਂ ਸੂਬੇ ਲਈ ਸਿਆਸੀ ਸਥਿਰਤਾ ਸਭ ਤੋਂ ਵੱਡੀ ਸ਼ਰਤ ਹੁੰਦੀ ਹੈ 13 ਮਹੀਨਿਆਂ ਬਾਦ ਸਰਕਾਰ ਦਾ ਟੁੱਟਣਾ ਸੂਬੇ ਦੇ ਲੋਕਾਂ ਲਈ ਕਾਫ਼ੀ ਵੱਡਾ ਝਟਕਾ ਹੈ ਇਹ ਗੱਲ ਲਗਭਗ ਤੈਅ ਹੈ ਕਿ ਸੂਬੇ ‘ਚ ਯੇਦੀਯੁਰੱਪਾ ਦੀ ਅਗਵਾਈ ‘ਚ ਭਾਜਪਾ ਸਰਕਾਰ ਬਣਾਏਗੀ ਜੇਕਰ ਇਸ ਤੋਂ ਉਲਟ ਮੱਧਕਾਲੀ ਚੋਣਾਂ ਹੁੰਦੀਆਂ ਹਨ ਤਾਂ ਇਹ ਜਨਤਾ ‘ਤੇ ਵੱਡਾ ਆਰਥਿਕ ਬੋਝ ਬਣੇਗੀ ਕਰਨਾਟਕ ਦੇ ਇਸ ਘਟਨਾ ਚੱਕਰ ਨੂੰ ਮੀਡੀਆ ਨੇ ਜ਼ਿਆਦਾਤਰ ‘ਨਾਟਕ’ ਦਾ ਨਾਂਅ ਦਿੱਤਾ ਹੈ ਵਾਕਿਆਈ ਬਾਗੀ ਵਿਧਾਇਕਾਂ ਨੇ ਲੋਭ ‘ਚ ਆ ਕੇ ਲੋਕਤੰਤਰ ਨੂੰ ਤਮਾਸ਼ਾ ਬਣਾਇਆ ਹੈ ਸਾਰੀ ਗੱਲ ਤਾਂ ਨਵੀਂ ਸਰਕਾਰ ਬਣਨ ‘ਤੇ ਸਾਹਮਣੇ ਆਏਗੀ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਜੇਡੀਐਸ-ਕਾਂਗਰਸ ਸਰਕਾਰ ਦੇ ਖਿਲਾਫ਼ ਕੋਈ ਵੱਡੀ ਲੋਕ ਲਹਿਰ ਨਹੀਂ ਸੀ ਸਿਰਫ਼ ਵਿਧਾਇਕਾਂ ‘ਚ ਕੁਰਸੀ ਮੋਹ ਹੀ ਸਰਕਾਰ ਨੂੰ ਲੈ ਬੈਠਾ ਉਂਜ ਵੀ ਦੋ ਸਾਲਾਂ ਤੱਕ ਲੋਕ ਸਰਕਾਰ ਦੇ ਪ੍ਰਦਰਸ਼ਨ ਨੂੰ ਵੇਖਦੇ ਪਰਖਦੇ ਹਨ ਕੁਝ ਕਾਂਗਰਸੀ ਵਿਧਾਇਕ ਮੁੱਖ ਮੰਤਰੀ ਕਾਂਗਰਸ ਦਾ ਹੋਣ ਦੀ ਮੰਗ ਕਰ ਰਹੇ ਸਨ ਅਜਿਹੇ ਵਿਧਾਇਕਾਂ ਦਾ ਮਕਸਦ ਵੀ ਸੱਤਾਸੁਖ ਮਾਣਨਾ ਸੀ ਬਾਗੀ ਏਨੇ ਚਲਾਕ ਹਨ ਕਿ ਦਲ ਬਦਲੀ ਵਿਰੋਧੀ ਕਾਨੂੰਨ ਦੇ ਬਾਵਜੂਦ ਉਲਟਫੇਰ ‘ਚ ਉਹ ਕਾਮਯਾਬ ਹੋ ਗਏ ਹਨ ਭਾਜਪਾ ‘ਤੇ ਲਾਏ ਜਾ ਰਹੇ ਦੋਸ਼ਾਂ ‘ਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਤਾਂ ਕੋਈ ਨਿਰਣਾ ਹਾਲ ਦੀ ਘੜੀ ਨਹੀਂ ਕੀਤਾ ਜਾ ਸਕਦਾ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਹਰ ਵਿਧਾਇਕ ਹੀ ਹੁਣ ਮੰਤਰੀ ਬਣਨਾ ਚਾਹੁੰਦਾ ਹੈ ਪੰਜਾਬ ਸਮੇਤ ਕਈ ਰਾਜਾਂ ‘ਚ ਪਿਛਲੇ ਸਮੇਂ ‘ਚ ਮੰਤਰੀਆਂ ਦੀ ਗਿਣਤੀ 15 ਫੀਸਦੀ ਤੈਅ ਹੋਣ ਕਾਰਨ ਮੁੱਖ ਸੰਸਦੀ ਸਕੱਤਰਾਂ ਦੀ ਚੋਰਮੋਰੀ ਨਾਲ ਸੱਤਾਧਾਰੀ ਪਾਰਟੀ ਦੇ ਚਹੇਤਿਆਂ ਦੀ ਐਡਜਸਟਮੈਂਟ ਕੀਤੀ ਗਈ ਸਭ ਤੋਂ ਹੈਰਾਨੀ ਵਾਲਾ ਕਾਰਨਾਮਾ ਤਾਂ ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਕੀਤਾ ਜਦੋਂ ਮੰਤਰੀ ਬਣਨ ਤੋਂ ਰਹਿ ਗਏ ਸਾਰੇ ਦੇ ਸਾਰੇ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਲਾ ਦਿੱਤਾ ਗਿਆ ਕੁਰਸੀ ਦਾ ਲੋਭ ਭਾਰਤੀ ਰਾਜਨੀਤੀ ਨਾਲ ਅਜਿਹਾ ਜੁੜ ਗਿਆ ਹੈ ਕਿ ਪਲਾਂ ‘ਚ ਵਫ਼ਾਦਾਰੀ ਬਦਲ ਜਾਂਦੀ ਹੈ ਰਾਜਨੀਤੀ ਵਪਾਰ ਬਣ ਗਈ ਹੈ ਜਿੱਥੋਂ ਲਾਭ ਮਿਲਿਆ ਉੱਥੇ ਮਾਲ (ਵਿਸ਼ਵਾਸ) ਵੇਚ ਦਿੱਤਾ ਕੁਝ ਵੀ ਹੋਵੇ ਕਰਨਾਟਕ ਦਾ ਸਿਆਸੀ ਸੰਕਟ ਰਾਜਨੀਤੀ ‘ਤੇ ਇੱਕ ਬਦਨੁਮਾ ਦਾਗ ਹੈ ਸਰਕਾਰ ਸ਼ਬਦ ਜਨਤਾ ਦੀ ਸੇਵਾ ਲਈ ਘੱਟ ਤੇ ਸਿਰਫ਼ ਮੁਫ਼ਤ ਦੀਆਂ ਸਹੂਲਤਾਂ ਮਾਣਨ ਦਾ ਦੂਜਾ ਨਾਂਅ ਬਣ ਗਿਆ ਹੈ ਬਿਨਾਂ ਕਿਸੇ ਮੁੱਦੇ ਤੋਂ ਸਰਕਾਰ ਤੋੜਨ ਵਾਲੇ ਵਿਧਾਇਕਾਂ ਨੂੰ ਉਹਨਾਂ ਵੋਟਰਾਂ ਸਾਹਮਣੇ ਜਵਾਬ ਦੇਣਾ ਪਵੇਗਾ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਸਦਨ ‘ਚ ਭੇਜਿਆ ਸੀ ਬੁੱਧੀਜੀਵੀ ਇਹ ਵੀ ਸੋਚਣ ਲਈ ਮਜ਼ਬੂਰ ਹਨ ਕਿ ਸੰਸਦੀ ਪ੍ਰਣਾਲੀ ਦੇ ਬਦਲ ‘ਤੇ ਵਿਚਾਰ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।