ਐਤਵਾਰ ਨੂੰ ਵੀ ਚੱਲ ਰਹੀ ਹੈ ਵਿਧਾਨਸਭਾ ਦੀ ਮੀਟਿੰਗ

Sunday, Assembly, Meeting

ਐਤਵਾਰ ਨੂੰ ਵੀ ਚੱਲ ਰਹੀ ਹੈ ਵਿਧਾਨਸਭਾ ਦੀ ਮੀਟਿੰਗ

ਭੋਪਾਲ, ਏਜੰਸੀ।

ਮੱਧਪ੍ਰਦੇਸ਼ ਵਿਧਾਨਸਭਾ ਦੀ ਕਾਰਵਾਈ ਸ਼ਨਿੱਚਰਵਾਰ ਨੂੰ ਦੇਰ ਰਾਜ ਲਗਭਗ 10:45 ਵਜੇ ਖਤਮ ਹੋਣ ਤੋਂ ਬਾਅਦ ਐਤਵਾਰ ਸਵੇਰੇ 11 ਵਜੇ ਫਿਰ ਸ਼ੁਰੂ ਹੋ ਗਈ। ਐਤਵਾਰ ਨੂੰ ਸਵੇਰੇ 11 ਵਜੇ ਪ੍ਰਸ਼ਨਕਾਲ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ ਸਦਨ ਦੀ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ, ਜੋ ਬਗੈਰ ਲੰਚ ਸਮੇਂ ਦੇ ਰਾਤ ਲਗਭਗ 10:45 ਵਜੇ ਤੱਕ ਚੱਲੀ। ਕੱਲ ਦਿਨ ‘ਚ ਲਗਭਗ 12 ਘੰਟੇ ਤੱਕ ਲਗਾਤਾਰ ਮੀਟਿੰਗ ਦੌਰਾਨ ਪ੍ਰਸ਼ਨਕਾਲ, ਜ਼ੀਰੋਕਾਲ, ਧਿਆਨ ਕਰਸ਼ਨ ਤੇ ਹੋਰ ਸਰਕਾਰੀ ਕੰਮਕਾਜ ਦਾ ਨਿਪਟਾਰਾ ਕੀਤਾ। ਇਸ ਤੋਂ ਇਲਾਵਾ ਸਾਲ 2019-20 ਲਈ ਮਾਲੀਆ ਅਤੇ ਟਰਾਂਸਪੋਰਟ ਮੰਤਰੀ ਗੋਵਿੰਦਰ ਰਾਜਪੂਤ, ਪਸ਼ੂਪਾਲਣ ਮੰਤਰੀ ਲਾਖਨ ਸਿੰਘ ਯਾਦਵ, ਜਾਤੀ ਕਲਿਆਣ ਮੰਤਰੀ ਓਮਕਾਰ ਸਿੰਘ ਮਰਕਮ, ਸਕੂਲ ਸਿੱਖਿਆ ਮੰਤਰੀ ਪ੍ਰਭੂਰਾਮ ਚੌਧਰੀ ਤੇ ਊਰਜਾ ਮੰਤਰੀ ਪਰਿਵਰਤ ਸਿੰਘ ਦੇ ਵਿਭਾਗਾਂ ਨਾਲ ਸਬੰਧਿਤ ਗ੍ਰਾਂਟਾਂ ਦੀਆਂ ਮੰਗਾਂ ‘ਤੇ ਚਰਚਾ ਤੇ ਸਬੰਧਿਤ ਮੰਤਰੀਆਂ ਦੇ ਜਵਾਬਾਂ ਦੇ ਤੋਂ ਬਾਅਦ ਗ੍ਰਾਂਟਾਂ ਦੀਆਂ ਮੰਗਾਂ ਨੂੰ ਸੰਖੇਪ ‘ਚ ਪਾਸ ਕੀਤਾ ਗਿਆ।

ਊਰਜਾ ਵਿਭਾਗ ‘ਤੇ ਚਰਚਾ ਦੌਰਾਨ ਬਿਜਲੀ ਪ੍ਰਦਾਨ ਅਤੇ ਬਿੱਲ ਸਬੰਧੀ ਮਾਮਲਿਆਂ ਨੂੰ ਲੈ ਕੇ ਸੱਤਾਧਾਰੀ ਦਲ ਕਾਂਗਰਸ ਅਤੇ ਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂਆਂ ਦਰਮਿਆਨ ਆਰੋਪ ਪ੍ਰਤਿਆਰੋਪ ਲੱਗੇ। ਇਸ ਮਾਮਲੇ ‘ਚ ਮੰਤਰੀ ਦੇ ਜਵਾਬ ਤੋਂ ਅਸੰਤੁਸ਼ਟ ਵਿਰੋਧੀ ਧਿਰ ਦੇ ਆਗੂ ਗੋਪਾਲ ਭਾਰਗਵ ਦੇ ਐਲਾਨ ‘ਤੇ ਭਾਜਪਾ ਆਗੂਆਂ ਨੇ ਰਾਤ ਲਗਭਗ 10 ਵਜੇ ਬਹਿਗਰਮਨ ਕੀਤੀ। ਐਤਵਾਰ ਨੂੰ ਵੀ ਲੰਚ ਦੇ ਬਗੈਰ ਕਾਰਵਾਈ ਦੇਰ ਰਾਤ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰੀ ਕੰਮਕਾਰ ਦੇ ਨਾਲ ਵੱਖ-ਵੱਖ ਵਿਭਾਗਾਂ ਦੀਆਂ ਗ੍ਰਾਂਟਾਂ ਦੀਆਂ ਮੰਗਾਂ ‘ਤੇ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਪਾਸ ਕਰਵਾਇਆ ਜਾਵੇਗਾ। ਵਿਧਾਨਸਭਾ ਦਾ ਸਤਰ 8 ਜੁਲਾਈ ਨੂੰ ਸ਼ੁਰੂ ਹੋਇਆ ਸੀ ਤੇ 26 ਜੁਲਾਈ ਤੱਕ ਮੀਟਿੰਗਾਂ ਚਾਲੂ ਹਨ। 15 ਤੇ 16 ਜੁਲਾਈ ਨੂੰ ਛੁੱਟੀਆਂ ਹੋਣ ਕਾਰਨ ਵਿਧਾਨਸਭਾ ਦੀ ਮੀਟਿੰਗ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਸ਼ੁਰੂ ਕਰਨ ਫੈਸਲਾ ਲਿਆ ਗਿਆ ਸੀ ਤੇ ਇਸ ਦੇ ਚੱਲਦੇ ਹੀ ਬੈਠਕਾਂ ਹੋ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।