ਹਿਮਾ ਦੀ ਜੇਤੂ ਮੁਹਿੰਮ ਜਾਰੀ, ਜਿੱਤਿਆ ਪੰਜਵਾਂ ਸੋਨ

Hima, Vijay Campaign, Continued Winning, Fifth Gold

ਹਿਮਾ ਦੀ ਜੇਤੂ ਮੁਹਿੰਮ ਜਾਰੀ, ਜਿੱਤਿਆ ਪੰਜਵਾਂ ਸੋਨ

ਨੋਵ ਮੇਸਤੋ (ਚੇਕ ਗਣਰਾਜ), ਏਜੰਸੀ।

ਭਾਰਤ ਦੀ ਸਟਾਰ ਦੌੜਾਕ  ਹਿਮਾ ਦਾਸ ਨੇ ਆਪਣੀ ਸੋਨ ਮੁਹਿੰਮ ਜਾਰੀ ਰੱਖਦਿਆਂ ਸ਼ਨਿੱਚਰਵਾਰ ਨੂੰ 400 ਮੀਟਰ ਦੌੜ ‘ਚ ਸੋਨ ਤਮਗਾ ਹਾਸਲ ਕੀਤਾ ਹੈ ਜੋ ਉਸਦਾ ਇਸ ਮਹੀਨੇ ‘ਚ ਅੰਤਰਰਾਸ਼ਟਰੀ ਪ੍ਰਤੀਯੋਗਤਾ ‘ਚ ਪੰਜਵਾ ਸੋਨ ਤਮਗਾ ਵੀ ਹੈ। ਹਿਮਾ ਨੇ ਇੱਥੇ 400 ਮੀਟਰ ਮੁਕਾਬਲੇ ‘ਚ 52.09 ਸੈਕਿੰਡ ‘ਚ ਦੌੜ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਇਸ ਦੌੜ ਨੂੰ ਆਪਣੇ ਦੂਜੇ ਸਭ ਤੋਂ ਉੱਤਮ ਸਮੇਂ ‘ਚ ਪੂਰਾ ਕੀਤਾ। ਉਸਦਾ ਨਿੱਜੀ ਸਭ ਤੋਂ ਉੱਤਮ ਸਮਾਂ 50.79 ਸੈਕਿੰਗ ਹੈ ਜਿਸ ਨੂੰ ਉਸ ਨੇ ਪਿਛਲੇ ਸਾਲ ਹੋਏ ਏਸ਼ੀਆਈ ਖੇਡ ਦੌਰਾਨ ਹਾਸਲ ਕੀਤਾ ਸੀ। ਪੰਜਵਾ ਸੋਨ ਤਮਗਾ ਜਿੱਤਣ ਤੋਂ ਬਾਅਦ 19 ਸਾਲਾਂ ਹਿਮਾ ਨੇ ਟਵੀਟ ਕਰਕੇ ਕਿਹਾ, ਚੇਕ ਗਣਰਾਜ ‘ਚ 400 ਮੀਟਰ ਦੌੜ ‘ਚ ਪਹਿਲੇ ਸਥਾਨ ‘ਤੇ ਰਹਿ ਕੇ ਆਪਣੀ ਦੌੜ ਪੂਰੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਮਹੀਨੇ ਦੀ ਦੋ ਜੁਲਾਈ ਨੂੰ ਪੋਲੈਂਡ ‘ਚ ਪੋਜਨਾਨ ਗ੍ਰਾਂ ਪ੍ਰੀ ‘ਚ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ ਸੀ ਜਦੋਂ ਕਿ ਪੋਲੈਂਡ ‘ਚ 7 ਜੁਲਾਈ ਨੂੰ ਕਤਰੋ ਐਥਲੇਟਿਕਸ ਮੀਟ ‘ਚ ਪਹਿਲੇ ਸਥਾਨ ‘ਤੇ ਰਹਿੰਦਿਆਂ ਦੂਜਾ ਤੇ ਪਿਛਲੀ 13 ਜੁਲਾਈ ਨੂੰ ਚੇਕ ਗਣਰਾਜ ‘ਚ ਕਲਾਡਨੋ ਐਥਲੇਟਿਕਸ ਮੀਟ ‘ਚ ਤੀਜਾ ਤੇ 17 ਜੁਲਾਈ ਟੇਬੋਰ ਐਥਲੇਟਿਕਸ ਮੀਟ ‘ਚ ਆਪਣਾ ਚੌਥਾ ਸੋਨ ਤਮਗਾ ਜਿੱਤਿਆ ਸੀ। ਹਿਮਾ ਨੇ ਪਹਿਲੇ ਚਾਰ ਤਮਗੇ 200 ਮੀਟਰ ਦੌੜ ‘ਚ ਜਿੱਤੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।