ਦਿੱਲੀ ‘ਚ ਵਿਕਾਸ ਦੀ ਰਾਜਨੀਤੀ ਦਾ ਚਿਹਰਾ ਸੀ ਸ਼ੀਲਾ
ਏਜੰਸੀ, ਨਵੀਂ ਦਿੱਲੀ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਇੰਚਾਰਜ ਸ਼ੀਲਾ ਦੀਕਸ਼ਿਤ ਦਾ ਅੱਜ ਲਗਭਗ ਇੱਥੇ ਇੱਕ ਹਸਪਤਾਲ ‘ਚ ਦੇਹਾਂਤ ਹੋ ਗਿਆ ਉਹ 81 ਸਾਲਾਂ ਦੇ ਸਨ ਪਰਿਵਾਰਰਿਕ ਸੂਤਰਾਂ ਅਨੁਸਾਰ ਸ੍ਰੀਮਤੀ ਦੀਕਸ਼ਿਤ ਨੂੰ ਅੱਜ ਸਵੇਰੇ ਅਚਾਨਤ ਸਿਹਤ ਖਰਾਬ ਹੋਣ ਤੋਂ ਬਾਅਦ ਐਕਸਕਾਰਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਲਗਭਗ ਚਾਰ ਵਜੇ ਦੇ ਕਰੀਬ ਅੰਤਿਮ ਸਾਹ ਲਿਆ ਉਨ੍ਹਾਂ ਦੇ ਪਰਿਵਾਰ ‘ਚ ਇੱਕ ਪੁੱਤਰ ਤੇ ਇੱਕ ਪੁੱਤਰੀ ਹੈ
ਸ਼ੀਲਾ ਦੀਕਸ਼ਿਤ ਨੂੰ ਤਾਲਮੇਲ ਰਾਜਨੀਤੀ ਤੇ ਵਿਕਾਸ ਦਾ ਚਿਹਰਾ ਮੰਨਿਆ ਜਾਂਦਾ ਰਿਹਾ ਹੈ ਦਿੱਲੀ ‘ਚ ਮੈਟਰੋ ਦੇ ਨੈਟਵਰਕ ਦਾ ਵਿਸਥਾਰ ਹੋਵੇ ਜਾਂ ਫਿਰ ਬਾਰਾਂਪੂਲਾ ਵਰਗੇ ਵੱਡੇ ਰੋਡ ਨੈਟਵਰਕ ਉਨ੍ਹਾਂ ਦੀ ਦੇਣ ਮੰਨੇ ਜਾਂਦੇ ਹਨ ਦਿੱਲੀ ‘ਚ ਉਨ੍ਹਾਂ ਦੇ ਸਹਿਯੋਗੀ ਮੰਤਰੀ ਰਹੇ ਮਹਾਬਲ ਮਿਸ਼ਰਾ ਨੇ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਹੋਏ ਨੁਕਸਾਲ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ
ਪੀਐੱਮ ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ
ਪੀਐੱਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਸ਼ੀਲਾ ਦੀਕਸ਼ਿਤ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਉਨ੍ਹਾਂ ਟਵੀਟ ਕੀਤਾ, ‘ਸ਼ੀਲਾ ਦੀਕਸ਼ਿਤ ਜੀ ਦੇ ਦੇਹਾਂਤ ਤੋਂ ਬੇਹੱਦ ਦੁਖੀ ਹਾਂ ਉਹ ਮਿਲਣਸਾਰ ਸ਼ਖਸੀਅਤ ਦੀ ਧਨੀ ਸਨ ਦਿੱਲੀ ਦੇ ਵਿਕਾਸ ਲਈ ਉਨ੍ਹਾਂ ਸ਼ਲਾਘਾਯੋਗ ਕੰਮ ਕੀਤੇ ਉਨ੍ਹਾਂ ਦੇ ਪਰਿਵਾਰ ਤੇ ਹਮਾਇਤੀਆਂ ਨੂੰ ਮੇਰੀ ਹਮਦਰਦੀ ਓਮ ਸ਼ਾਂਤੀ’ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੀਲਾ ਦੀਕਸ਼ਿਤ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਉਨ੍ਹਾਂ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ‘ਤੇ ਲਿਖਿਆ, ‘ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਆਗੂ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਦੀ ਖਬਰ ਤੋਂ ਦੁੱਖੀ ਹਾਂ ਉਨ੍ਹਾਂ ਦਾ ਕਾਰਜਕਾਲ ਦਿੱਲੀ ‘ਚ ਬਦਲਾਅ ਦਾ ਦੌਰ ਸੀ, ਜਿਸ ਦੇ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ ਉਨ੍ਹਾਂ ਦੇ ਪਰਿਵਾਰ ਤੇ ਸਾਥੀਆਂ ਪ੍ਰਤੀ ਹਮਦਰਦੀ
ਗਡਕਰੀ ਦਾ ਟਵੀਟ, ਯਾਦ ਰੱਖਿਆ ਜਾਵੇਗਾ ਯੋਗਦਾਨ
ਦਿੱਗਜ਼ ਮਹਿਲਾ ਆਗੂ ਦੇ ਦੇਹਾਂਤ ‘ਤੇ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸ਼ਰਧਾਂਜਲੀ ਦਿੰਦਿਆਂ ਟਵੀਟ ਕੀਤਾ, ‘ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਆਗੂ ਸ੍ਰੀਮਤੀ ਸ਼ੀਲਾ ਦੀਕਸ਼ਿਤ ਜੀ ਦੇ ਦੇਹਾਂਤ ਦੀ ਖਬਰ ਸੁਣ ਦੁਖੀ ਹਾਂ ਦਿੱਲੀ ਦੇ ਵਿਕਾਸ ‘ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ ਪਰਮਾਤਮਾ ਸ਼ੀਲਾ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਓਮ ਸ਼ਾਂਤੀ’
ਅਰਵਿੰਦ ਕੇਜਰੀਵਾਲ ਬੋਲੇ, ਹਮੇਸ਼ਾ ਕਰਾਂਗੇ ਯਾਦ
ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦਿੱਤੀ ਹੈ ਕੇਜਰੀਵਾਲ ਨੇ ਟਵੀਟ ਕੀਤਾ, ‘ਸ਼ੀਲਾ ਦੀਕਸ਼ਿਤ ਜੀ ਦੇ ਦੇਹਾਂਤ ਦੀ ਹਾਲ ਹੀ ‘ਚ ਖਬਰ ਮਿਲੀ ਹੈ ਇਹ ਦਿੱਲੀ ਲਈ ਵੱਡਾ ਨੁਕਸਾਨ ਹੈ ਉਨ੍ਹਾਂ ਹਮੇਸ਼ਾ ਯਾਦ ਕੀਤਾ ਜਾਵੇਗਾ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਮੈਂ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।