ਰਾਜਪਾਲ ਦੀ ਦੂਜੀ ਡੈਡਲਾਈਨ ਤੋਂ ਬਾਅਦ ਵੀ ਨਹੀਂ ਹੋਇਆ ਬਹੁਮਤ ਪ੍ਰੀਖਣ
ਕੁਮਾਰ ਸਵਾਮੀ ਨੇ ਰਾਜਪਾਲ ਦੇ ਡਾਇਰੈਕਟਰ ‘ਤੇ ਚੁੱਕੇ ਸਵਾਲ
ਏਜੰਸੀ, ਬੰਗਲੌਰ
ਰਾਜਪਾਲ ਵੱਲੋਂ ਦੂਜੀ ਵਾਰ ਤੈਅ ਕੀਤੀ ਗਈ ਡੈਡਲਾਈਨ ਦੇ ਬੀਤੇ ਜਾਣ ਤੋਂ ਬਾਅਦ ਵੀ ਬਹੁਮਤ ਪ੍ਰੀਖਣ ਨਹੀਂ ਹੋਇਆ ਹੈ। ਦੂਜੇ ਪਾਸੇ ਮੁੱਖ ਮੰਤਰੀ ਐਚ. ਡੀ. ਕੁਮਾਰ ਸਵਾਮੀ ਨੇ ਸਪੀਕਰ ਨੂੰ ਗੁਹਾਰ ਲਾਈ ਹੈ ਕਿ ਉਹ ਉਨ੍ਹਾਂ ਨੂੰ ਗਵਰਨਰ ਦੇ ‘ਲਵ ਲੇਟਰ’ ਤੋਂ ਬਚਾਏ ਵਿਧਾਨ ਸਭਾ ਸਪੀਕਰ ਦੀ ਮਨਜ਼ੂਰੀ ਤੋਂ ਬਾਅਦ ਕੁਮਾਰ ਸਵਾਮੀ ਨੇ ਵਿਧਾਨ ਸਭਾ ‘ਚ ਵਿਸ਼ਵਾਸ ਮਤਾ ਪੇਸ਼ ਕੀਤਾ ਸੀ ਪਰ ਡੇਢ ਵਜੇ ਤੱਕ ਇਸ ‘ਤੇ ਨਾ ਤਾਂ ਬਹਿਸ ਪੂਰੀ ਹੋ ਸਕੀ ਤੇ ਨਾ ਹੀ ਉਸ ‘ਤੇ ਵੋਟਿੰਗ ਹੋ ਸਕੀ। ਸਮਾਂ ਹੱਦ ਕਰੀਬ ਹੋਣ ਦੇ ਬਾਵਜ਼ੂਦ ਸੱਤਾਧਾਰੀ ਕਾਂਗਰਸ-ਜਨਤਾ ਦਲ ਸੈਕਯੂਲਰ ਗਠਜੋੜ ਨੇ ਰਾਜਪਾਲ ਦੇ ਅਧਿਕਾਰਾਂ ‘ਤੇ ਸਵਾਲ ਚੁੱਕੇ ਤੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜਪਾਲ ਵਿਧਾਨ ਮੰਡਲ ਦੇ ਲੋਕਪਾਲ ਦੇ ਰੂਪ ‘ਚ ਕਾਰਜ ਨਹੀਂ ਕਰ ਸਕਦੇ। ਰਾਜਪਾਲ ਨੇ ਮੁੱਖ ਮੰਤਰੀ ਕੁਮਾਰ ਸਵਾਮੀ ਨੂੰ ਸ਼ਾਮ 6 ਵਜੇ ਤੱਥ ਬੇਭਰੋਸਗੀ ਮਤੇ ‘ਤੇ ਵੋਟਿੰਗ ਕਰਵਾਏ। ਓਧਰ ਭਾਜਪਾ ਦਾ ਦੋਸ਼ ਹੈ ਕਿ ਟੋਟਕੇ ਲਈ ਸੀਐੱਮ ਦੇ ਭਰਾ ਤੇ ਸੂਬੇ ‘ਚ ਮੰਤਰੀ ਐਚਡੀ ਰੇਵੰਨਾ ਸ਼ੁੱਕਰਵਾਰ ਨੂੰ ਸਦਨ ‘ਚ ਨਿੰਬੂ ਲੈ ਕੇ ਆਏ ਹਾਲਾਂਕਿ ਕੁਮਾਰ ਸਵਾਮੀ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ।
ਰਾਜਪਾਲ ਦੀ ਮੁੱਖ ਮੰਤਰੀ ਨੂੰ ਦੂਜੀ ਚਿੱਠੀ
ਰਾਜਪਾਲ ਵਜੂਭਾਈ ਵਾਲਾ ਨੇ ਮੁੱਖ ਮੰਤਰੀ ਕੁਮਾਰ ਸਵਾਮੀ ਨੂੰ ਇੱਕ ਹੋਰ ਚਿੱਠੀ ਲਿਖੀ ਇਸ ਚਿੱਟੀ ‘ਚ ਵਿਸ਼ਵਾਸ ਮਤ ਲਈ ਵੋਟ ਕਰਨ ਲਈ 6 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਰਾਜਪਾਲ ਨੇ ਦੁਪਹਿਰ 1:30 ਵਜੇ ਤੱਕ ਦਾ ਸਮਾਂ ਦਿੱਤਾ ਸੀ ਪਰ ਸਪੀਕਰ ਨੇ ਵੋਟਿੰਗ ਨਹੀਂ ਕਰਵਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।