ਸਰਕਾਰਾਂ ਦੇ ਵਿਕਾਸ ਦੇ ਦਾਅਵੇ ਖਾਸ ਕਰਕੇ ਸ਼ਹਿਰੀ ਖੇਤਰ ‘ਚ ਬੁਰੀ ਤਰ੍ਹਾਂ ਖੋਖਲੇ ਸਿੱਧ ਹੋ ਰਹੇ ਹਨ ਮਾਨਸੂਨ ਦੀ ਪਹਿਲੀ ਹੀ ਭਾਰੀ ਬਰਸਾਤ ਨਾਲ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਸ਼ਹਿਰ ਬੇਹਾਲ ਹੋਏ ਪਏ ਹਨ ਜਿੱਥੋਂ ਤੱਕ ਪੰਜਾਬ ਦੀ ਦੁਰਦਸ਼ਾ ਹੈ ਬਠਿੰਡਾ ਨੂੰ ਜੇਕਰ ਇੱਕ ਟਾਪੂ ਹੀ ਕਹਿ ਦੇਈਏ ਤਾਂ ਕੋਈ ਗਲਤ ਨਹੀਂ ਹੋਵੇਗਾ ਪਿਛਲੇ ਇੱਕ ਦਹਾਕੇ ਤੋਂ ਇਸ ਸ਼ਹਿਰ ‘ਚ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਕੋਠੀਆਂ ਤੇ ਦਫ਼ਤਰ ਹੀ ਪਾਣੀ ‘ਚ ਡੁੱਬਦੇ ਆਏ ਹਨ ਫਿਰ ਵੀ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਇਸ ਵਾਰ ਆਈਜੀ ਦੀ ਕੋਠੀ ਦੀਆਂ ਤਸਵੀਰਾਂ ਤਾਂ ਪੂਰੇ ਦੇਸ਼ ਅੰਦਰ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣੀਆਂ ਜਿੱਥੇ 6 ਫੁੱਟ ਪਾਣੀ ਖੜ੍ਹਾ ਸੀ ਬਿਹਾਰ ਦੀ ਰਾਜਧਾਨੀ ਪਟਨਾ ਵੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਬਦਹਾਲ ਹੈ ਇੱਥੇ ਦੇਸ਼ ਦਾ ਦੂਜਾ ਵੱਡਾ ਸਰਕਾਰੀ ਹਸਪਤਾਲ ਪਾਣੀ-ਪਾਣੀ ਹੋ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ, ਹਰਿਆਣਾ ‘ਚ ਰੇਲਵੇ ਅੰਡਰਪਾਸ ਵੀ ਸਮੁੰਦਰ ਦਾ ਨਜ਼ਾਰਾ ਬਣੇ ਰਹੇ ਅਜ਼ਾਦੀ ਤੋਂ 72 ਸਾਲ ਬਾਦ ਵੀ ਸ਼ਹਿਰਾਂ ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ ਹੈ ਕਦੇ ਗੈਰ-ਕਾਨੂੰਨੀ ਕਾਲੋਨੀਆਂ ਵਰਖਾ ਦੇ ਪਾਣੀ ਕਾਰਨ ਬਦਹਾਲ ਹੁੰਦੀਆਂ ਸਨ ਹੁਣ ਤਾਂ ਸ਼ਹਿਰਾਂ ਦੇ ਪਾਸ਼ ਇਲਾਕੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਦਰਅਸਲ ਸ਼ਹਿਰੀ ਨਿਕਾਸੀ ਪ੍ਰਬੰਧ ਵਰਤਮਾਨ ਅਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਰਹੇ ਦੂਜੇ ਪਾਸੇ ਗੈਰ-ਕਾਨੂੰਨੀਆਂ ਕਾਲੋਨੀਆਂ ਕਾਰਨ ਮੁਸ਼ਕਲ ਆ ਰਹੀ ਹੈ ਕਿਸਾਨਾਂ ਲਈ ਵਰਦਾਨ ਮੰਨੀ ਜਾਂਦੀ ਵਰਖਾ ਸ਼ਹਿਰੀਆਂ ਲਈ ਆਫ਼ਤ ਬਣ ਗਈ ਹੈ ਇਹ ਕੋਈ ਨਵੀਂ ਸਮੱਸਿਆ ਤਾਂ ਹੈ ਨਹੀਂ ਜਿਸ ਲਈ ਕੋਈ ਅਚਾਨਕ ਪ੍ਰਬੰਧ ਕਰਨੇ ਪੈਣ ਹਰ ਸਾਲ ਮਾਨਸੂਨ ਨੇ ਤਾਂ ਆਉਣਾ ਹੀ ਹੁੰਦਾ ਹੈ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਹਰ ਸਾਲ ਅਰਬਾਂ ਰੁਪਏ ਦੀ ਸਰਕਾਰੀ ਤੇ ਨਿੱਜੀ ਜਾਇਦਾਦ ਤਬਾਹ ਹੋ ਜਾਂਦੀ ਹੈ ਕਈ ਥਾਈਂ ਲੋਕਾਂ ਦਾ ਗੁੱਸਾ ਫੁੱਟਦਾ ਹੈ ਜਿਸ ਨਾਲ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਨਹਿਰੀ ਮਹਿਕਮੇ ਨੂੰ ਵੀ ਵਰਖਾ ਦੇ ਮੌਸਮ ‘ਚ ਚੁਸਤ-ਦਰੁਸਤ ਕਰਨ ਦੀ ਜ਼ਰੂਰਤ ਹੈ ਪਿਛਲੇ ਦੋ-ਤਿੰਨ ਦਿਨਾਂ ‘ਚ ਦਰਜਨਾਂ ਥਾਈਂ ਰਜਵਾਹੇ ਟੁੱਟਣ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ ਜੇਕਰ ਸਮੇਂ ਸਿਰ ਨਹਿਰਾਂ ਦੀਆਂ ਪਟੜੀਆਂ ਦੀ ਸੰਭਾਲ ਹੋਵੇ ਤਾਂ ਇਸ ਭਾਰੀ ਵਿੱਤੀ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ ਸ਼ਹਿਰਾਂ ‘ਚ ਨਿਕਾਸੀ ਦਾ ਸੁਚੱਜਾ ਪ੍ਰਬੰਧ ਕਰਨ ਲਈ ਕੋਈ ਠੋਸ ਯੋਜਨਾ ਬਣਾਉਣ ਦੀ ਜ਼ਰੂਰਤ ਹੈ ਸਿਰਫ਼ ਕੰਮ ਚਲਾਊ ਤੇ ਸਮਾਂ ਕੱਢਣ ਨਾਲ ਹਾਲਾਤ ਨਹੀਂ ਸੁਧਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।