ਜਮਾਨਤ ‘ਤੇ ਬਾਹਰ ਆਇਆ ਹੋਇਆ ਸੀ ਕਾਤਲ
ਸੱਚ ਕਹੂੰ ਨਿਊਜ਼, ਅੰਮ੍ਰਿਤਸਰ
ਜ਼ਿਲ੍ਹੇ ਦੇ ਬਾਬਾ ਬਕਾਲਾ ਸਬ ਡਵੀਜ਼ਨ ਅਧੀਨ ਪੈਂਦੇ ਕਸਬਾ ਬੁਤਾਲਾ ਨੇੜਲੇ ਪਿੰਡ ਕੰਮੋਕੇ ਦੇ ਸਾਬਕਾ ਸਰਪੰਚ ਮਨਮੋਹਨ ਸਿੰਘ ਦਾ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਕਤਲ ਸਰਪੰਚ ਦੇ ਹੀ ਪਿੰਡ ਦੇ ਲਖਵਿੰਦਰ ਸਿੰਘ ਨੇ ਕੀਤਾ ਹੈ ਪੁਲਿਸ ਨੇ ਇਸ ਮਾਮਲੇ ‘ਚ ਲਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲਖਵਿੰਦਰ ਹਾਲੇ ਫਰਾਰ ਦੱਸਿਆ ਜਾਂਦਾ ਹੈ ਜਿਕਰਯੋਗ ਹੈ ਕਿ ਦੋਵਾਂ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ ਪੁਲਿਸ ਅਨੁਸਾਰ ਲਖਵਿੰਦਰ ਸਿੰਘ ਐਨਡੀਪੀਐਸ ਮਾਮਲਿਆਂ ‘ਚ ਨਾਮਜ਼ਦ ਸੀ ਤੇ ਫਿਲਹਾਲ ਜ਼ਮਾਨਤ ‘ਤੇ ਬਾਹਰ ਸੀ
ਪੁਲਿਸ ਨੇ ਐਨਡੀਪੀਐਸ ਕੇਸਾਂ ‘ਚ ਲਖਵਿੰਦਰ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਸੀ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਮਨਮੋਹਨ ਸਿੰਘ ਅੱਜ ਆਪਣੀ ਭਰਜਾਈ ਕੁਲਦੀਪ ਕੌਰ ਨਾਲ ਬਾਬਾ ਬਕਾਲਾ ‘ਚ ਕਿਸੇ ਕੇਸ ਦੀ ਤਰੀਕ ਸਬੰਧੀ ਕੋਰਟ ‘ਚ ਜਾ ਰਿਹਾ ਸੀ ਇਸੇ ਕੇਸ ‘ਚ ਲਖਵਿੰਦਰ ਸਿੰਘ ਵੀ ਨਾਮਜ਼ਦ ਸੀ ਜਦੋਂ ਉਹ ਕਸਬਾ ਬੁਤਾਲਾ ਦੇ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਮਨਮੋਹਨ ਸਿੰਘ ਨੂੰ ਗੋਲੀਆਂ ਮਾਰ ਕੇ ਭੁੰਨ ਦਿੱਤਾ ਮਨਮੋਹਨ ਸਿੰਘ ਦੇ ਛੇ ਗੋਲੀਆਂ ਲੱਗੀਆਂ, ਜਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਬਾਬਾ ਬਕਾਲਾ ਦੇ ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।