ਕੇਂਦਰ ਦੀ ਨੀਤੀ ਕਮਿਸ਼ਨ ਟੀਮ ਵੱਲੋਂ ਸਰਕਾਰੀ ਹਸਪਤਾਲ ਦਾ ਨਿਰੀਖਣ
ਗੁਰਪ੍ਰੀਤ ਸਿੰਘ, ਸੰਗਰੂਰ
ਭਾਰਤ ਸਰਕਾਰ ਦੇ ਨੀਤੀ ਕਮਿਸ਼ਨ ਵੱਲੋਂ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਨੀਤੀ ਕਮਿਸ਼ਨ ਦੀ ਟੀਮ ਵੱਲੋਂ ਵਰ੍ਹੇ 2017-2018 ਦੇ ਸੰਪੂਰਨ ਡਾਟਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਹਸਪਤਾਲ ਦੀਆਂ ਮਹੀਨਾਵਾਰ ਰਿਪੋਰਟਾਂ, ਡਾਕਟਰਾਂ, ਨਰਸਾਂ ਅਤੇ ਹੋਰ ਪੈਰਾ-ਮੈਡੀਕਲ ਕਰਮਚਾਰੀਆਂ ਦੇ ਹਾਜ਼ਰੀ ਰਜਿਸਟਰ, ਆਟੋਕਲੇਵ ਅਤੇ ਸਟਰਲਾਈਜੇਸ਼ਨ ਰਜਿਸਟਰ, ਆਯੂਸ਼ (ਆਯੂਰਵੈਦਿਕ ਅਤੇ ਯੂਨਾਨੀ ਰਜਿਸਟਰ), ਬਲੱਡ ਬੈਂਕ ਰਜਿਸਟਰ, ਬਾਇਓ ਮੈਡੀਕਲ ਰਜਿਸਟਰ, ਕੈਜੂਅਲਟੀ ਡਾਕਟਰ ਡਿਊਟੀ ਰੋਸਟਰ, ਡਾਇਟਰੀ ਸਰਵਿਸ, ਫਾਰਮੇਸੀ ਰਿਕਾਰਡ, ਮੈਡੀਸਨ ਓ ਪੀ ਡੀ ਅਤੇ ਆਈ ਪੀ ਡੀ, ਸਰਜਰੀ ਓ ਪੀ ਡੀ ਅਤੇ ਆਈ ਪੀ ਡੀ, ਓਪਰੇਸ਼ਨ ਥੇਟਰ, ਲੇਬਰ ਰੂਮ, ਐਨਥੀਸੀਆ, ਪੈਡੀਆਟਰਿਕ, ਲੈਬਾਰਟਰੀ, ਕੈਜੂਅਲਟੀ ਡਾਟਾ, ਆਈ ਸੀ ਯੂ, ਅੱਖਾਂ ਦੇ ਮਾਹਿਰਾਂ ਦੀ ਓ ਪੀ ਡੀ ਅਤੇ ਕੀਤੇ ਗਏ ਅਪ੍ਰੇਸ਼ਨਾਂ ਦਾ ਡਾਟਾ, ਡੈਂਟਲ ਪਰੋਸੀਜਰ ਰਜਿਸਟਰ, ਰੋਜਾਨਾ ਜਨਗਣਨਾ ਰਜਿਸਟਰ, ਮਿਡਨਾਈਟ ਜਨਗਣਨਾ ਰਜਿਸਟਰ, ਕੋਨਫੀਮੈਂਟ ਡਾਟਾ, ਬਲੱਡ ਰਿਪਲੇਸਮੈਂਟ ਡਾਟਾ, ਅਪਰੇਸ਼ਨ ਥੀਏਟਰ ਅਤੇ ਸਰਜੀਕਲ ਇਨਫੈਕਸ਼ਨ ਡਾਟਾ, ਕਾਇਆ ਕਲਪ ਅਤੇ ਐਨ ਕਿਊ ਏ ਐਸ ਸਕੋਰ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੀ ਗਈ।
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਇੰਚਾਰਜ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਭੇਜੀ ਗਈ ਨੀਤੀ ਕਮਿਸ਼ਨ ਦੀ ਟੀਮ ਦੇ ਮੁਖੀ ਡਾ. ਤਮੰਨਾ ਸ਼ਰਮਾ ਦੇ ਨਾਲ-ਨਾਲ ਜ਼ਿਲ੍ਹਾ ਹਸਪਤਾਲ ਦੇ ਡਾ. ਰਮਨਵੀਰ ਕੌਰ, ਡਾ. ਪਰਮਵੀਰ ਸਿੰਘ ਕਲੇਰ, ਡਾ. ਰਾਹੁਲ ਗੁਪਤਾ, ਡਾ. ਬਲਜੀਤ ਸਿੰਘ, ਡਾ. ਵਰਿੰਦਰ ਸਿੰਘ, ਆਯੁਰਵੈਦਿਕ ਵਿਭਾਗ ਵੱਲੋਂ ਹਰਪ੍ਰੀਤ ਸਿੰਘ ਭੰਡਾਰੀ, ਡਾ. ਵਿਕਾਸ ਧੀਰ ਆਦਿ ਨੇ ਨੀਤੀ ਕਮਿਸ਼ਨ ਦੀ ਟੀਮ ਨੂੰ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਨੀਤੀ ਕਮਿਸ਼ਨ ਵੱਲੋਂ ਜ਼ਿਲ੍ਹਾ ਹਸਪਤਾਲਾਂ ਦੇ ਰਿਕਾਰਡ ਦੀ ਜਾਂਚ ਦਾ ਮੁੱਖ ਮਕਸਦ ਹਸਪਤਾਲਾਂ ਵਿੱਚ ਮਿਆਰੀ ਅਤੇ ਵਧੀਆ ਸੇਵਾਵਾਂ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿੱਚ ਮਿਲਦੀਆਂ ਸੇਵਾਵਾਂ, ਸੁਵਿਧਾਵਾਂ ਅਤੇ ਮਰੀਜ਼ਾਂ ਦੇ ਰਿਕਾਰਡ ਦੀ ਆਨਲਾਈਨ ਐਂਟਰੀ ਦੀ ਵੈਰੀਫਿਕੇਸ਼ਨ ਬਿਲਕੁਲ ਸਹੀ ਪਾਈ ਗਈ ਹੈ। ਡਾ. ਕਿਰਪਾਲ ਸਿੰਘ ਨੇ ਦੱਸਿਆ ਨੀਤੀ ਕਮਿਸ਼ਨ ਦੀ ਟੀਮ ਨੂੰ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।