ਹਵਾਈ ਫੌਜ ਕੋਲ ਕੁੱਲ 118 ਏਐਨ-32 ਆਵਾਜਾਈ ਜਹਾਜ਼ ਹਨ
ਏਜੰਸੀ, ਨਵੀਂ ਦਿੱਲੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਹਵਾਈ ਫੌਜ ਦੀਆਂ ਵੱਖ-ਵੱਖ ਜਹਾਜ਼ ਘਟਨਾਵਾਂ ਦੀ ਜਾਂਚ ਲਈ 44 ਮਾਮਲਿਆਂ ‘ਚ ਕੋਰਟ ਆਫ਼ ਇਨਕਵਾਇਰੀ ਦਾ ਗਠਨ ਕੀਤਾ ਗਿਆ ਸੀ, ਜਿਸ ‘ਚੋਂ ਹੁਣ ਤੱਕ ਸਿਰਫ਼ 27 ਦੀ ਹੀ ਜਾਂਚ ਪੂਰੀ ਹੋਈ ਹੈ ਸਿੰਘ ਨੇ ਅੱਜ ਸਦਨ ‘ਚ ਸਵਾਲਾਂ ਦੇ ਜਵਾਬ ‘ਚ ਕਿਹਾ ਕਿ ਹਵਾਈ ਫੌਜ ਕੋਲ ਕੁੱਲ 118 ਏਐਨ-32 ਜਹਾਜ਼ ਹਨ ਪਰ ਸਿਰਫ਼ ਉਨ੍ਹਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹਵਾ ‘ਚ ਉਡਾਣ ਭਰਨ ਲਈ ਹਰ ਤਰ੍ਹਾਂ ਨਾਲ ਸਮਰੱਥ ਹੋਣ ਉਨ੍ਹਾਂ ਕਿਹਾ ਕਿ ਹੁਣ ਤੱਕ 55 ਏਐਨ-32 ਜਹਾਜ਼ਾਂ ਨੂੰ ‘ਅਪਗ੍ਰੇਡ’ ਕੀਤਾ ਜਾ ਚੁੱਕਾ ਹੈ ਤੇ ਬਾਕੀ ਨੂੰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਉਹ ‘ਏਅਰਵਰਦੀ’ ਭਾਵ ਉੱਡਣ ਲਾਇਕ ਹਨ ਵੀ ਜਾਂ ਨਹੀਂ
ਰੱਖਿਆ ਮੰਤਰੀ ਨੇ ਕਿਹਾ ਕਿ ਬੀਤੀ ਜੂਨ ‘ਚ ਅਰੁਣਾਚਲ ਪ੍ਰਦੇਸ਼ ਦੇ ਮੇਚੂਕਾ ਕੋਲ ਜੋ ਏਐਨ-32 ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਉਸ ਨੂੰ ਅਪਗ੍ਰੇਡ ਕਰਕੇ ਉਸ ਦੀ ਸੇਵਾ ਮਿਆਦ ਵਧਾਈ ਜਾ ਚੁੱਕੀ ਸੀ ਜਹਾਜ਼ ਹਾਦਸਿਆਂ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਦੇ ਮਨੁੱਖੀ ਭੁੱਲ ਕਾਰਨ ਗੜਬੜੀ ਹੁੰਦੀ ਹੈ ਤਾਂ ਕਦੇ ਬੱਦਲਾਂ ਕਾਰਨ ਜਾਂਚ ‘ਚ ਸਾਹਮਣੇ ਆਈਆਂ ਗਲਤੀਆਂ ਨੂੰ ਸੁਧਾਰਿਆ ਜਾਂਦਾ ਹੈ ਤੇ ਕਈ ਪ੍ਰਭਾਵੀ ਕਦਮ ਚੁੱਕੇ ਵੀ ਗਏ ਹਨ
ਸਰੋਗੇਸੀ ਦੇ ਨਿਯਮ ਸਬੰਧੀ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ ਕਿਰਾਏ ਦੀ ਕੁੱਖ ਭਾਵ ਸਰੋਗੇਸੀ ਨੂੰ ਦੇਸ਼ ‘ਚ ਕਾਨੂੰਨੀ ਮਾਨਤਾ ਦੇਣ ਤੇ ਇਸ ਦੇ ਲਈ ਨਿਯਮ ਤੈਅ ਕਰਨ ਸਬੰਧੀ ਸਰੋਗੇਸੀ ਨਮਿੱਤ ਬਿੱਲ 2019 ਅੱਜ ਲੋਕ ਸਭਾ ‘ਚ ਪੇਸ਼ ਕੀਤਾ ਗਿਆ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਇਸ ਨੂੰ ਸਦਨ ‘ਚ ਪੇਸ਼ ਕੀਤਾ ਬਿੱਲ ‘ਚ ਤਜਵੀਜ਼ ਹੈ ਕਿ ਔਲਾਦ ਪੈਦਾ ਕਰਨ ‘ਚ ਅਸਮਰੱਥ ਵਿਆਹੁਤਾ ਭਾਰਤੀ ਜੋੜੇ ਨੂੰ ਨੈਤਿਕ ਸਰੋਗੇਸੀ ਦੀ ਵਰਤੋਂ ਦੀ ਆਗਿਆ ਹੋਵੇਗੀ ਇਸ ‘ਚ ਮਹਿਲਾ ਦੀ ਉਮਰ 23 ਤੋਂ 50 ਸਾਲਾਂ ਦਰਮਿਆਨ ਤੇ ਪੁਰਸ਼ ਦੀ 26 ਤੋਂ 55 ਸਾਲਾਂ ਦਰਮਿਆਨ ਹੋਣੀ ਚਾਹੀਦੀ ਹੈ ਉਨ੍ਹਾਂ ਦੇ ਵਿਆਹ ਨੂੰ ਘੱਟੋ-ਘੱਟ ਪੰਜ ਸਾਲ ਬੀਤ ਜਾਣ ਤੋਂ ਬਾਅਦ ਹੀ ਉਹ ਕਿਰਾਏ ਦੀ ਕੁੱਖ ਦੀ ਵਰਤੋਂ ਕਰ ਸਕਣਗੇ ਇਸ ਬਿੱਲ ‘ਚ ਸਰੋਗੇਟ ਮਾਂ ਦਾ ਸ਼ੋਸ਼ਣ ਰੋਕਣ ਤੇ ਉਨ੍ਹਾਂ ਦਾ ਤੇ ਸਰੋਗੇਟ ਬੱਚਿਆਂ ਦੇ ਅਧਿਕਾਰ ਤੈਅ ਕਰਨ ਦੀ ਵੀ ਤਜਵੀਜ਼ ਹੈ ਇਸ ‘ਚ ਸਰੋਗੇਸੀ ਲਈ ਮਨੁੱਖੀ ਭਰੂਣ ਦੀ ਵਿਕਰੀ ਜਾਂ ਆਯਾਤ ‘ਤੇ ਘੱਟੋ-ਘੱਟ 10 ਸਾਲ ਦੀ ਸਜ਼ਾ ਤੇ ਜ਼ਿਆਦਾ ਤੋਂ ਜ਼ਿਆਦਾ 10 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ
ਐਨਆਈਏ ਬਿੱਲ (ਸੋਧ) ਪਾਸ
ਨਵੀਂ ਦਿੱਲੀ ਲੋਕ ਸਪਾ ‘ਚ ਅੱਜ ਕੌਮੀ ਜਾਂਚ ਏਜੰਸੀ ਐਨਆਈਏ ਬਿੱਲ (ਸੋਧ) 2019 ਪੇਸ਼ ਕੀਤਾ ਗਿਆ ਜੋ 278-6 ਦੀ ਵੋਟਿੰਗ ਨਾਲ ਪਾਸ ਹੋ ਗਿਆ ਬਿੱਲ ‘ਚ ਕੌਮੀ ਜਾਂਚ ਏਜੰਸੀ ਨੂੰ ਹਥਿਆਰਾਂ ਦੀ ਤਸਕਰੀ, ਨਸ਼ਾ ਤਸਕਰੀ ਤੇ ਸਾਈਬਰ ਕ੍ਰਾਈਮ ਸਬੰਧੀ ਜਾਂਚ ਦੇ ਅਧਿਕਾਰ ਦਿੱਤੇ ਗਏ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ‘ਚ ਕਿਹਾ ਕਿ ਸੋਧ ਬਿੱਲ ਦਾ ਮਕਸਦ ਅੱਤਵਾਦ ਨੂੰ ਰੋਕਣਾ ਹੈ ਇਸ ਦਾ ਕੋਈ ਹੋਰ ਮਕਸਦ ਨਾ ਸਮਝਿਆ ਜਾਵੇ ਇਸ ਦੌਰਾਨ ਅਮਿਤ ਸ਼ਾਹ ਤੇ ਹੈਦਰਾਬਾਦ ਤੋਂ ਸਾਂਸਦ ਅਸਦੂਦੀਨ ਓਵੈਸੀ ਦਰਮਿਆਨ ਗਰਮਾ-ਗਰਮੀ ਵੀ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।