ਬੱਚੀ ਨੂੰ ਅਗਵਾ ਕਰਨ ਦੀ ਅਫਵਾਹ ਨੇ ਭਾਜੜਾਂ ਪਾਈਆਂ
ਅਸ਼ੋਕ ਵਰਮਾ, ਬਠਿੰਡਾ
ਨਵੀਂ ਬਸਤੀ ‘ਚ ਅੱਜ ਇੱਕ ਬੱਚੀ ਦੇ ਅਚਾਨਕ ਗਾਇਬ ਹੋ ਜਾਣ ਉਪਰੰਤ ਫੈਲੀ ਅਗਵਾ ਦੀ ਅਫ਼ਵਾਹ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਬੱਚੀ ਦੀ ਭਾਲ ਕਰ ਲੈਣ ‘ਤੇ ਸਭਨਾਂ ਨੇ ਸੁਖ ਦਾ ਸਾਹ ਲਿਆ ਜਦੋਂ ਤੱਕ ਬੱਚੀ ਮਿਲ ਨਹੀਂ ਗਈ ਪੁਲਿਸ ਦੀਆਂ ਪੀਸੀਆਰ ਟੀਮਾਂ ਲਗਾਤਾਰ ਪੱਬਾਂ ਭਾਰ ਰਹੀਆਂ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਨਵੀਂ ਬਸਤੀ ਵਿਚ ਇੱਕ ਪਾਰਕ ਦੇ ਨਜ਼ਦੀਕ 5-6 ਕੁ ਸਾਲ ਦੀ ਬੱਚੀ ਖੇਡਦੀ-ਖੇਡਦੀ ਅਚਨਚੇਤ ਲਾਪਤਾ ਹੋ ਗਈ ਸੂਚਨਾ ਦੇਣ ਦੇ ਪੁਲਿਸ ਮੌਕੇ ‘ਤੇ ਪੁੱਜੀ ਅਤੇ ਸਥਿਤੀ ਦਾ ਜਾਇਜਾ ਲੈਣਾ ਸ਼ੁਰੂ ਕਰ ਦਿੱਤਾ
ਇਸੇ ਦੌਰਾਨ ਸੁਸਾਇਟੀ ਨੂੰ ਸੂਚਨਾ ਮਿਲੀ ਕਿ ਅੰਨਪੂਰਨਾ ਮੰਦਰ ਵਾਲੀ ਗਲੀ ਵਿਚ ਇੱਕ ਬੱਚੀ ਇਕੱਲੀ ਖੜ੍ਹੀ ਰੋ ਰਹੀ ਹੈ ਉਨ੍ਹਾਂ ਦੱਸਿਆ ਕਿ ਪਤਾ ਲੱਗਦਿਆਂ ਹੀ ਉਹ ਖੁਦ ਅਤੇ ਆਨ ਦੇ ਕੋਆਰਡੀਨੇਟਰ ਸੰਦੀਪ ਅਗਰਵਾਲ ਮੌਕੇ ‘ਤੇ ਪੁੱਜੇ ਅਤੇ ਬੱਚੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਜਦੋਂ ਉਹ ਬੱਚੀ ਨੂੰ ਲੈਕੇ ਪਰਿਵਾਰ ਕੋਲ ਪੁੱਜੇ ਤਾਂ ਮਾਪਿਆਂ ਨੇ ਬੱਚੀ ਨੂੰ ਪਛਾਣ ਲਿਆ ਉਨ੍ਹਾਂ ਦੱਸਿਆ ਕਿ ਅਸਲ ‘ਚ ਬੱਚੀ ਨਵੀਂ ਬਸਤੀ ਵਾਲੀ ਹੀ ਸੀ ਜੋ ਖੁਦ ਰਸਤਾ ਭਟਕ ਗਈ ਤੇ ਚੱਲਦੇ ਚੱਲਦੇ ਘਰ ਤੋਂ ਦੂਰ ਚਲੀ ਗਈ ਜਦੋਂ ਬੱਚੀ ਨੂੰ ਉਸ ਦੀ ਮਾਂ ਹਵਾਲੇ ਕੀਤਾ ਤਾਂ ਉਹ ਭਾਵੁਕ ਹੋ ਗਈ ਤੇ ਬੱਚੀ ਨੂੰ ਕਲਾਵੇ ‘ਚ ਲੈ ਲਿਆ ਸ੍ਰੀ ਮਹੇਸ਼ਵਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ‘ਤੇ ਨਿਗਰਾਨੀ ਰੱਖਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।