ਬ੍ਰੇਨ ਮੈਪਿੰਗ ਵਿੱਚ ਵੀ ਨਹੀਂ ਆਇਆ ਕੁਝ, ਸੀਬੀਆਈ ਨੇ ਇਸੇ ਕਰਕੇ ਨਹੀਂ ਕੀਤਾ ਸੀ ਜ਼ਮਾਨਤ ਦਾ ਵਿਰੋਧ
ਲਾਈ ਡਿਡੈਕਟਰ ਟੈਸਟ ਵਿੱਚ ਵੀ ਮਹਿੰਦਰਪਾਲ ਬਿੱਟੂ ਪਾਇਆ ਗਿਆ ਸੀ ਨਿਰਦੋਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ) । ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਆਖ਼ਰਕਾਰ ਸੱਚ ਬਾਹਰ ਆ ਹੀ ਗਿਆ ਹੈ। ਡੇਰਾ ਪ੍ਰੇਮੀ ਮਹਿੰਦਰ ਪਾਲ ਬਿਟੂ ਨੇ ਇਸ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕੀਤਾ ਸੀ ਅਤੇ ਉਸ ਦੇ ਸਣੇ ਸਾਰੇ ਡੇਰਾ ਪ੍ਰੇਮੀ ਨਿਰਦੋਸ਼ ਹਨ। ਜਿਨ੍ਹਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਲਗਾਇਆ ਗਿਆ ਸੀ।
ਇਸ ਮਾਮਲੇ ਵਿੱਚ ਜਾਂਚ ਕਰ ਰਹੀਂ ਸੀਬੀਆਈ ਨੇ ਮੁਹਾਲੀ ਅਦਾਲਤ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰਦੇ ਹੋਏ ਇਸ ਗਲ ਦੀ ਪੁਸ਼ਟੀ ਤੱਕ ਕਰ ਦਿੱਤੀ ਹੈ ਕਿ ਮਹਿੰਦਰ ਪਾਲ ਬਿੱਟੂ ਅਤੇ ਹੋਰਣਾ ਦੇ ਖ਼ਿਲਾਫ਼ ਕੋਈ ਵੀ ਇਹੋ ਜਿਹੇ ਸਬੂਤ ਜਾਂਚ ਦੌਰਾਨ ਉਨ੍ਹਾਂ ਨੂੰ ਨਹੀਂ ਮਿਲੇ ਹਨ, ਜਿਸ ਰਾਹੀਂ ਇਹ ਸਾਬਤ ਹੋ ਸਕੇ ਕਿ ਬੇਅਦਬੀ ਦੇ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਹੱਥ ਵੀ ਹੋ ਸਕੇ।
ਮੁਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਇਹ ਕਲੋਜਰ ਰਿਪੋਰਟ ਦਾਖ਼ਲ ਕਰਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਹੁਣ 23 ਜੁਲਾਈ ਨੂੰ ਹੋਏਗੀ, ਜਿਥੇ ਕਿ ਅਦਾਲਤ ਵਿੱਚ ਸਾਰਾ ਰਿਕਾਰਡ ਪੇਸ਼ ਕੀਤਾ ਜਾਏਗਾ।
ਸੀਬੀਆਈ ਨੂੰ ਪੰਜਾਬ ਸਰਕਾਰ ਵਲੋਂ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਸੌਂਪੀ ਗਈ ਸੀ ਜਾਂਚ
ਇਥੇ ਦੱਸਣ ਯੋਗ ਹੈ ਕਿ ਸੀਬੀਆਈ ਨੂੰ ਪੰਜਾਬ ਸਰਕਾਰ ਵਲੋਂ ਲਗਭਗ ਸਾਢੇ ਤਿੰਨ ਸਾਲ ਪਹਿਲਾਂ 2 ਨਵੰਬਰ 2015 ਨੂੰ ਬਰਗਾੜੀ ਅਤੇ ਹੋਰਣਾ ਥਾਂਵਾਂ ’ਤੇ ਹੋਈ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਾਂਚ ਸੌਂਪੀ ਗਈ ਸੀ ਅਤੇ ਪੰਜਾਬ ਪੁਲਿਸ ਨੇ ਇਸ ਮਾਮਲੇ ਦਾ ਦੋਸ਼ ਮਹਿੰਦਰ ਪਾਲ ਬਿੱਟੂ ’ਤੇ ਲਗਾਉਂਦੇ ਹੋਏ ਹਿਮਾਚਲ ਵਿੱਚੋਂ 7 ਜੂਨ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋ ਬਾਅਦ ਲਗਾਤਾਰ ਮਹਿੰਦਰਪਾਲ ਬਿੱਟੂ ਅਤੇ ਉਸ ਦਾ ਪਰਿਵਾਰ ਵਾਰ ਵਾਰ ਕਹਿੰਦਾ ਆਇਆ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਵੀ ਗੁਨਾਹ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।
ਇਸ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਸੀਬੀਆਈ ਕੋਲ ਹੋਣ ਦੇ ਚਲਦੇ ਸੀਬੀਆਈ ਨੇ ਵੀ ਮਹਿੰਦਰ ਪਾਲ ਬਿੱਟੂ ਅਤੇ ਹੋਰਣਾ ਨੂੰ 14 ਦਿਨ ਤੱਕ ਰਿਮਾਂਡ ’ਤੇ ਲੈਂਦੇ ਹੋਏ ਜਾਂਚ ਕੀਤੀ ਸੀ। ਇਸ ਦੌਰਾਨ ਸੀਬੀਆਈ ਵਲੋਂ ਲਾਈ ਡਿਡੈਕਟਰ ਟੈਸਟ ਅਤੇ ਬ੍ਰੇਨ ਮੈਪਿੰਗ ਵੀ ਕਰਵਾਈ ਗਈ ਸੀ। ਜਿਸ ਰਾਹੀਂ ਸੱਚ ਬਾਹਰ ਆ ਜਾਂਦਾ ਹੈ। ਇਨ੍ਹਾਂ ਦੋਹੇ ਟੈਸਟ ਕਰਵਾਉਣ ਤੋਂ ਬਾਅਦ ਇਹ ਸਾਰੇ ਦੋਸ਼ੀ ਨਹੀਂ ਪਾਏ ਗਏ ਸਨ। ਜਿਸ ਕਾਰਨ ਹੁਣ ਸੀਬੀਆਈ ਨੇ ਇਸ ਮਾਮਲੇ ਵਿੱਚ ਕਲੋਜਰ ਰਿਪੋਰਟ ਦਾਖ਼ਲ ਕਰ ਦਿੱਤੀ ਹੈ।
ਇਥੇ ਹੀ ਦੱਸਣ ਯੋਗ ਹੈ ਕਿ ਇਨ੍ਹਾਂ ਕਥਿਤ ਦੋਸ਼ ਦੇ ਦੌਰਾਨ ਮਹਿੰਦਰ ਪਾਲ ਬਿੱਟੂ ਨਾਭਾ ਜੇਲ੍ਹ ਵਿੱਚ ਬੰਦ ਸੀ, ਜਿਥੇ ਕਿ ਇੱਕ ਸਾਜ਼ਿਸ਼ ਦੇ ਤਹਿਤ ਉਨ੍ਹਾਂ ਦਾ 22 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।