ਰਾਜਨਾਥ ਸਿੰਘ ਦਾ ਪਲਟਵਾਰ, ਪਿਛਲੇ 5 ਸਾਲਾਂ ‘ਚ ਹੀ ਨਹੀਂ ਹੋਈ ਕਿਸਾਨਾਂ ਦੀ ਦੁਰਦਸ਼ਾ
ਰਾਜਸਭਾ ‘ਚ ਕਿਸਾਨਾਂ ਤੇ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਦੀ ਮੰਗ ਉਠੀ
ਏਜੰਸੀ, ਨਵੀਂ ਦਿੱਲੀ
ਆਮ ਚੋਣਾਂ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ‘ਚ ਸਿਫ਼ਰ ਕਾਲ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਉਨ੍ਹਾਂ ਮੋਦੀ ਸਰਕਾਰ ‘ਤੇ ਕਿਸਾਨਾਂ ਦੇ ਨਾਲ ਭੇਦਭਾਵ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਮੀਰਾਂ ਦੇ ਲੱਖਾਂ-ਕਰੋੜਾਂ ਦੇ ਕਰਜ਼ ਮਾਫ਼ ਹੋ ਰਹੇ ਹਨ ਪਰ ਕਿਸਾਨਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ ਜਵਾਬ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸਾਨਾਂ ਦੀ ਬਦਹਾਲੀ ਸਥਿਤੀ ਲਈ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰੀ ਦੱਸਿਆ ਸਿਫ਼ਰ ਕਾਲ ‘ਚ ਕਿਸਾਨਾਂ ਦੇ ਮੁੱਦੇ ਨੂੰ ਚੁੱਕਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ਕੇਰਲ ਦੇ ਵਾਇਨਾਡ ‘ਚ ਅੱਜ ਕਰਜ਼ ‘ਚ ਡੁੱਬੇ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਉਨ੍ਹਾਂ ਕਿਹਾ ਕਿ ਵਾਇਨਾਡ ‘ਚ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ 8000 ਕਿਸਾਨਾਂ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪਿਛਲੇ 5 ਸਾਲਾਂ ‘ਚ ਭਾਜਪਾ ਸਰਕਾਰ ਨੇ ਅਮਰੀਕਾਂ ਦੇ 5.5 ਲੱਖ ਕਰੋੜ ਰੁਪਏ ਦੇ ਕਰਜ਼ ਨੂੰ ਮਾਫ਼ ਕਰ ਦਿੱਤਾ ਪਰ ਕਿਸਾਨਾਂ ਲਈ ਕੁਝ ਨਹੀਂ ਕੀਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਸਬੰਧੀ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ
2015 ‘ਚ ਕਿਸਾਨ ਖੁਦਕੁਸ਼ੀ ਦੇ ਸਰਕਾਰ ਕੋਲ ਅੰਕੜੇ ਨਹੀਂ
ਲੋਕ ਸਭਾ ‘ਚ ਉਪ ਆਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸਾਨਾਂ ਦੀ ਬਦਹਾਲੀ ਸਥਿਤੀ ਲਈ ਉਸ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅੱਜ ਕਿਹਾ ਕਿ ਪਿਛਲੇ ਪੰਜ ਸਾਲਾਂ ‘ਚ ਦੇਸ਼ ‘ਚ ਕਿਸਾਨ-ਖੁਦਕੁਸ਼ੀ ਦੇ ਮਾਮਲੇ ਘੱਟ ਹੋਏ ਹਨ ਦਿਲਚਸਪ ਗੱਲ ਇਹ ਹੈ ਕਿ ਖੇਤੀ ਤੇ ਖੇਤੀ ਕਲਿਆਣ ਰਾਜ ਮੰਤਰੀ ਪ੍ਰਸ਼ੋਤਮ ਰੂਪਾਲਾ ਨੇ 9 ਜੁਲਾਈ ਨੂੰ ਇੱਕ ਸਵਾਲ ਦੇ ਜਵਾਬ ‘ਚ ਸਦਨ ਨੂੰ ਦੱਸਿਆ ਸੀ ਕਿ ਸਾਲ 2015 ‘ਚ ਕਿਸਾਨ ਖੁਦਕੁਸ਼ੀ ਦੇ ਮਾਮਲੇ ਵਧੇ ਸਨ ਜਦੋਂਕਿ ਇਸ ਤੋਂ ਬਾਅਦ ਅੰਕੜੇ ਸਰਕਾਰ ਕੋਲ ਮੁਹੱਈਆ ਨਹੀਂ ਹਨ ਜਿੱਥੋਂ ਤੱਕ ਕਿਸਾਨਾਂ ਦੀ ਸਥਿਤੀ ਦਾ ਸਵਾਲ ਹੈ, ਸਾਲ-ਦੋ ਸਾਲ ਜਾਂ ਚਾਰ ਪੰਜ ਸਾਲ ਦੇ ਅੰਦਰ ਹੀ ਕਿਸਾਨਾਂ ਦੀ ਮਦਹਾਲੀ ਸਥਿਤੀ ਨਹੀਂ ਹੋਈ ਹੈ
- ਵਾਇਨਾਡ ‘ਚ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ 8000 ਕਿਸਾਨਾਂ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਪਿਛਲੇ 5 ਸਾਲਾਂ ‘ਚ ਭਾਜਪਾ ਸਰਕਾਰ ਨੇ ਅਮੀਰਾਂ ਦੇ 5.5 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ ਮਾਫ਼ ਕਰ ਦਿੱਤਾ ਪਰ ਕਿਸਾਨਾਂ ਲਈ ਕੁਝ ਨਹੀਂ ਕੀਤਾ ਸਰਕਾਰ ਨੂੰ ਕਿਸਾਨਾਂ ਸਬੰਧੀ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ
ਰਾਹੁਲ ਗਾਂਧੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।