ਕਰਨਾਟਕ ਸੰਕਟ : ਸਪੀਕਰ ਖਿਲਾਫ਼ ਸੁਪਰੀਮ ਕੋਰਟ ਪਹੁੰਚੇ ਬਾਗੀ ਵਿਧਾਇਕ
ਏਜੰਸੀ, ਮੁੰਬਈ
ਕਰਨਾਟਕ ‘ਚ ਸਿਆਸੀ ਸੰਕਟ ਡੂੰਘਾ ਹੋ ਗਿਆ ਹੈ ਤੇ ਬਾਗੀ ਵਿਧਾਇਕਾਂ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ ਵਿਧਾਨ ਸਭਾ ਸਪੀਕਰ ਕੇਆਰ ਰਮੇਸ਼ ਕੁਮਾਰ ਦੇ ਫੈਸਲੇ ਖਿਲਾਫ਼ ਬਾਗੀ ਵਿਧਾਇਕਾਂ ਨੇ ਸੁਪਰੀਮ ਕੋਰਟ ‘ਚ ਅੱਜ ਪਟੀਸ਼ਨ ਦਾਖਲ ਕੀਤੀ ਤੇ ਹੁਣ ਇਸ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਹੋਵੇਗੀ ਦਰਅਸਲ, ਸਪੀਕਰ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ਼ ਪੰਜ ਵਿਧਾਇਕਾਂ ਦੇ ਅਸਤੀਫ਼ੇ ਹੀ ਸਹੀ ਫਾਰਮੈਂਟ ‘ਚ ਮਿਲੇ ਹਨ ਅਜਿਹੇ ‘ਚ ਉਨ੍ਹਾਂ ਫੈਸਲਾ ਕੀਤਾ ਹੈ ਕਿ ਉਹ 13 ਵਿਧਾਇਕਾਂ ਦੇ ਅਸਤੀਫ਼ੇ ਦੇ ਮਾਮਲੇ ਨੂੰ ਦੇਖਣ ਲਈ ਘੱਟ ਤੋਂ ਘੱਟ ਛੇ ਦਿਨਾਂ ਦਾ ਸਮਾਂ ਲੈਣਗੇ
ਹਿਰਾਸਤ ‘ਚ ਲਏ ਗਏ ਕਰਨਾਟਕ ਦੇ ਮੰਤਰੀ ਡੀਕੇ ਸ਼ਿਵ ਕੁਮਾਰ
ਕਰਨਾਟਕ ਕਾਂਗਰਸ ਦੇ ਬਾਗੀ ਵਿਧਾਇਥਾਂ ਨੂੰ ਮਨਾਉਣ ਪਹੁੰਚੇ ਕਾਂਗਰਸ ਦੇ ਸੰਕਟਮੋਚਕ ਡੀਕੇ ਸ਼ਿਵ ਕੁਮਾਰ ਨੂੰ ਮੁੰਬਈ ਪੁਲਿਸ ਨੇ ਪਵਈ ਸਥਿਤ ਹੋਟਲ ਦੇ ਬਾਹਰੋਂ ਹਿਰਾਸਤ ‘ਚ ਲੈ ਲਿਆ ਹੈ ਇਸ ਹੋਟਲ ‘ਚ ਕਾਂਗਰਸ-ਜੇਡੀਐਸ ਦੇ ਬਾਗੀ ਵਿਧਾਇਕ ਠਹਿਰੇ ਹੋਏ ਹਨ ਬਾਗੀ ਵਿਧਾਇਕਾਂ ਨੇ ਡੀਕੇ ਸ਼ਿਵ ਕੁਮਾਰ ਤੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਪੁਲਿਸ ਤੋਂ ਸੁਰੱਖਿਆ ਮੰਗੀ ਸੀ ਤਨਾਅ ਨੂੰ ਦੇਖਦਿਆਂ ਹੋਟਲ ਦੇ ਆਸ-ਪਾਸ ਦੇ ਇਲਾਕੇ ‘ਚ ਧਾਰਾ 144 ਲਗਾ ਦਿੱਤੀ ਗਈ ਹੈ ਸ਼ਿਵ ਕੁਮਾਰ ਬਾਗੀ ਵਿਧਾਇਕਾਂ ਨੂੰ ਮਿਲੇ ਬਿਨਾ ਉੱਥੋਂ ਜਾਣ ਲਈ ਤਿਆਰ ਨਹੀਂ ਸਨ ਕਾਂਗਰਸ ਆਗੂ ਸ਼ਿਵ ਕੁਮਾਰ ਕਰੀਬ ਸਾਢੇ ਛੇ ਘੰਟੇ ਤੱਕ ਹੋਟਲ ਦੇ ਬਾਹਰ ਬੈਠੇ ਰਹੇ
ਦੋ ਹੋਰ ਵਿਧਾਇਕਾਂ ਨੇ ਦਿੱਤੇ ਅਸਤੀਫ਼ੇ
13 ਵਿਧਾਇਕਾਂ ਦੇ ਅਸਤੀਫ਼ੇ ਦੇ ਮਾਮਲੇ ਨੂੰ ਦੇਖਣ ਲਈ ਘੱਟ ਤੋਂ ਘੱਟ ਛੇ ਦਿਨ ਦਾ ਸਮਾਂ ਲੈਣਗੇ ਸਪੀਕਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।