ਰਾਜਸਥਾਨ ਵਿਧਾਨ ਸਭਾ ‘ਚ ਪ੍ਰਬੋਧਨ ਪ੍ਰੋਗਰਾਮ ‘ਚ ਲੋਕ ਸਭਾ ਸਪੀਕਰ ਬੋਲੇ | Under Rules
- ਅੜਿੱਕਾ ਪੈਦਾ ਕਰਨ ਵਾਲੇ ਆਗੂਆਂ ਦੇ ਦਿਨ ਹੁਣ ਲੱਦ ਗਏ
ਜੈਪੁਰ (ਸੱਚ ਕਹੂੰ ਨਿਊਜ਼)। ਲੋਕ ਸਭਾ ਸਪੀਕਰ ਓਮ ਬਿੜਲਾ ਨੇ ਲੋਕ ਸਭਾ ਤੇ ਵਿਧਾਨ ਸਭਾ ਮੈਂਬਰਾਂ ਨੂੰ ਨਿਯਮਾਂ ਤੇ ਪ੍ਰਕਿਰਿਆ ਤਹਿਤ ਆਪਣੀ ਗੱਲ ਰੱਖਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਆਸਣ ਸਾਹਮਣੇ ਨਹੀਂ ਆਉਣ ਤੇ ਤੱਥਾਂ ਦੇ ਅਧਾਰ ‘ਤੇ ਹੀ ਦੋਸ਼ ਲਾਉਣ ਉਹ ਅੱਜ ਇੱਥੇ ਵਿਧਾਨ ਸਭਾ ‘ਚ ਪ੍ਰਬੋਧਨ ਪ੍ਰੋਗਰਾਮ ‘ਚ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਸਦਨ ਦੀ ਮਰਿਆਦਾ ਜ਼ਰੂਰੀ ਹੈ ਤੇ ਮੈਂਬਰਾਂ ਨੂੰ ਨਿਯਮ-ਪ੍ਰਕਿਰਿਆ ਤਹਿਤ ਆਪਣੀ ਗੱਲ ਰੱਖਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਆਸਣ ਦੇ ਸਾਹਮਣੇ ਆ ਕੇ ਰੌਲਾ ਪਾ ਕੇ ਆਪਣੀ ਪਛਾਣ ਬਣਾਉਣ ਵਾਲੇ ਆਗੂਆਂ ਦੇ ਜ਼ਮਾਨੇ ਲੱਦ ਗਏ ਹਨ ਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ, ਜੋ ਜਨਤਾ ਦੀ ਗੱਲ ਮਰਿਆਦਾ ਤਰੀਕੇ ਨਾਲ ਸਦਨ ‘ਚ ਰੱਖਦੇ ਹਨ ਬਿੜਲਾ ਨੇ ਕਿਹਾ ਕਿ ਕਾਨੂੰਨ ਬਣਾਉਣ ਸਮੇਂ ਵਿਰੋਧੀ ਮੈਂਬਰਾਂ ਦੀਆਂ ਸੋਧਾਂ ‘ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਾਨੂੰਨ ਮਜ਼ਬੂਤ ਬਣੇ ਉਨ੍ਹਾਂ ਕਿਹਾ ਕਿ ਸੰਸਦੀ ਕਮੇਟੀਆਂ ਨੂੰ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਮਿਲੇ।
ਸੰਸਦੀ ਕਮੇਟੀਆਂ ਕੋਲ ਕੋਈ ਕੰਮ ਨਹੀਂ | Under Rules
ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਕਿ ਸੰਸਦੀ ਕਮੇਟੀਆਂ ‘ਚ ਕੋਈ ਕੰਮ ਨਹੀਂ ਹੁੰਦਾ, ਮੈਂਬਰ ਸਿਰਫ਼ ਹਾਜ਼ਰੀ ਲਾਉਂਦੇ ਹਨ ਉਨ੍ਹਾਂ ਕਿਹਾ ਕਿ ਮੇਰੇ ਵਿਧਾਨ ਸਭਾ ਦੇ ਤਜ਼ਰਬੇ ਤੇ ਕਈ ਪਰੰਪਰਾਵਾਂ ਨੂੰ ਮੈਂ ਲੋਕ ਸਭਾ ‘ਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਈ ਪਰੰਪਰਾਵਾਂ ਉੱਚ ਪੱਧਰ ‘ਤੇ ਹੁੰਦੀਆਂ ਹਨ, ਜਿਨ੍ਹਾਂ ਨੂੰ ਨਜੀਰ ਵਜੋਂ ਦੇਖਿਆ ਜਾਂਦਾ ਹੈ।
ਸਦਨ ਚੱਲਣ ‘ਤੇ ਹੀ ਹੋਣਗੇ ਅਹਿਮ ਕੰਮ | Under Rules
ਉਨ੍ਹਾਂ ਕਿਹਾ ਕਿ ਸਦਨ ‘ਚ ਮੈਂਬਰ ਜਿੰਨਾ ਸਮਾਂ ਬਿਤਾਉਣਗੇ, ਓਨਾ ਹੀ ਸੂਬੇ ਦੀਆਂ ਸਮੱਸਿਆਵਾਂ ਦਾ ਪਤਾ ਚੱਲੇਗਾ ਲੋਕ ਸਭਾ ਤੇ ਵਿਧਾਨ ਸਭਾ ਜਿੰਨੀ ਚੱਲੇਗੀ ਤੇ ਓਨੀ ਸਰਕਾਰ ਪਾਰਦਰਸ਼ੀ ਰਹੇਗੀ ਜਿੰਨੇ ਪ੍ਰਸ਼ਨ ਪੁੱਛੇ ਜਾਣਗੇ ਮੰਤਰੀ ਨੂੰ ਆਪਣਾ ਕੰਮਕਾਜ ਸੁਧਾਰਨ ਦਾ ਮੌਕਾ ਮਿਲੇਗਾ ਲੋਕ ਸਭਾ ‘ਚ ਸਿਫ਼ਰ ਕਾਲ ‘ਚ 20 ਮੈਂਬਰ ਬੋਲਦੇ ਸਨ, ਉਨ੍ਹਾਂ ਨੂੰ ਮੈਂ 90 ਫੀਸਦੀ ਘੱਟ ਕਰ ਦਿੱਤਾ ਸਿਫਰ ਕਾਲ ‘ਚ ਚੁੱਕੇ ਜਾਣ ਵਾਲੇ ਪ੍ਰਸ਼ਨ ਵੀ ਆਨਲਾਈਨ ਕਰ ਦਿੱਤੇ ਗਏ ਹੁਣ ਮੈਂਬਰ ਆਨਲਾਈਨ ਹੀ ਪ੍ਰਸ਼ਨ ਪੁੱਛ ਸਕਦਾ ਹੈ।