ਜੇਡੀਐੱਸ-ਕਾਂਗਰਸ ਦੇ 11 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ
ਬੰਗਲੌਰ | ਕਰਨਾਟਕ ‘ਚ ਜੇਡੀਐਸ ਤੇ ਕਾਂਗਰਸ ਦੀ ਗਠਜੋੜ ਸਰਕਾਰ ਗੰਭੀਰ ਸੰਕਟ ‘ਚ ਘਿਰਦੀ ਨਜ਼ਰ ਆ ਰਹੀ ਹੈ ਸੂਬੇ ਦੇ 11 ਜੇਡੀਐਸ-ਕਾਂਗਰਸ ਵਿਧਾਇਕਾਂ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ
ਇਹ ਵਿਧਾਇਕ ਵਿਧਾਨ ਸਭਾ ਸਪੀਕਰ ਨੂੰ ਅਸਤੀਫ਼ਾ ਦੇਣ ਪਹੁੰਚੇ ਸਨ, ਪਰ ਸਪੀਕਰ ਦੇ ਨਾ ਮਿਲਣ ‘ਤੇ ਉਨ੍ਹਾਂ ਦੇ ਸਕੱਤਰ ਨੂੰ ਹੀ ਅਸਤੀਫ਼ਾ ਸੌਂਪ ਦਿੱਤਾ ਅਸਤੀਫ਼ਾ ਦੇਣ ਵਾਲੇ ਵਿਧਾਇਕਾਂ ‘ਚ ਬੀਸੀ ਪਾਟਿਲ, ਨਾਰਾਇਣ ਗੌੜਾ, ਸ਼ਿਵਰਾਮ ਹੇਬਰ, ਮਹੇਸ਼ ਕੁਮਾਥਲੀ, ਗੋਪਾਲੈਯਾ, ਰਮੇਸ਼ ਜਰਕਿਹੋਲੀ ਤੇ ਪ੍ਰਤਾਪ ਗੌੜਾ ਪਾਟਿਲ ਸ਼ਾਮਲ ਹਨ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਵੀ 11 ਵਿਧਾਇਕਾਂ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ ਕਰਨਾਟਕ ਸਰਕਾਰ ‘ਤੇ ਇਹ ਸੰਕਟ ਅਜਿਹੇ ਸਮੇਂ ਆਇਆ ਹੈ ਜਦੋਂ ਮੁੱਖ ਮੰਤਰੀ ਕੁਮਾਰ ਸਵਾਮੀ ਅਮਰੀਕਾ ਦੇ ਦੌਰੇ ‘ਤੇ ਹਨ
ਮੁੱਖ ਮੰਤਰੀ ਐਚ. ਡੀ. ਕੁਮਾਰ ਸਵਾਮੀ ਦੀ ਸਰਕਾਰ ਹੁਣ ਗੰਭੀਰ ਸੰਕਟ ‘ਚ ਆ ਗਈ ਹੈ ਅਜਿਹੀ ਚਰਚਾ ਹੈ ਕਿ ਹਾਲੇ ਹੋਰ ਵਿਧਾਇਕ ਅਸਤੀਫ਼ਾ ਦੇ ਸਕਦੇ ਹਨ ਇਸ ਘਟਨਾਕ੍ਰਮ ਨਾਲ ਕਰਨਾਟਕ ‘ਚ ਕਾਂਗਰਸ ਪਾਰਟੀ ਨੂੰ ਕਰਾਰਾ ਝਟਕਾ ਲੱਗਿਆ ਹੈ ਸੰਕਟ ਨੂੰ ਦੇਖਦਿਆਂ ਕਾਂਗਰਸ ਦੇ ਸੰਕਟਮੋਚਕ ਡੀ. ਕੇ ਸ਼ਿਵਕੁਮਾਰ ਆਪਣੇ ਵਿਧਾਨ ਸਭਾ ਖੇਤਰ ਕਨਕਪੁਰਾ ਤੋਂ ਵਾਪਸ ਬੰਗਲੌਰ ਆ ਗਏ ਹਨ
ਮੈਂ ਬਜ਼ਾਰ ‘ਚ ਨਹੀਂ ਬੈਠਾ, ਮੇਰੇ ਤੋਂ ਸਮਾਂ ਲੈਣਾ ਪਵੇਗਾ : ਵਿਧਾਨ ਸਭਾ ਸਪੀਕਰ
ਓਧਰ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਕਿਹਾ ਕਿ ਅਸਤੀਫ਼ਾ ਦੇਣ ਦੀ ਇੱਕ ਪ੍ਰਕਿਰਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੇਰੇ ਤੋਂ ਮਿਲਣ ਲਈ ਸਮਾਂ ਲੈਣਾ ਪਵੇਗਾ ਮੈਂ ਕਿਸੇ ਬਜ਼ਾਰ ‘ਚ ਨਹੀਂ ਬੈਠਾ ਹਾਂ ਤੇ ਅਸਤੀਫ਼ਾ ਦੇਣ ਦੀਆਂ ਅਫਵਾਹ ਉੱਡਾ ਕੇ ਬਲੈਕਮੇਲ ਦੀ ਰਣਨੀਤੀ ਕੰਮ ਨਹੀਂ ਕਰੇਗੀ’
ਕਾਂਗਰਸੀ ਵਿਧਾਇਕਾਂ ਦੀ ਐਮਰਜੈਂਸੀ ਮੀਟਿੰਗ ਸੱਦੀ ਗਈ
ਉਪ ਮੁੱਖ ਮੰਤਰੀ ਜੀ. ਪਰਮੇਸ਼ਵਰ ਤੇ ਡੀ. ਕੇ. ਸ਼ਿਵ ਕੁਮਾਰ ਨੇ ਸੰਕਟ ਨੂੰ ਦੇਖਦਿਆਂ ਕਾਂਗਰਸੀ ਵਿਧਾਇਕਾਂ ਦੀ ਇੱਕ ਮੀਟਿੰਗ ਸੱਦੀ ਹੈ ਵਿਧਾਨ ਸਭਾ ਪਹੁੰਚੇ ਸੰਕਟਮੋਚਕ ਡੀ. ਕੇ ਸ਼ਿਵਕੁਮਾਰ ਨੇ ਕਿਹਾ ਕਿ ਕੋਈ ਵੀ ਵਿਧਾਇਕ ਅਸਤੀਫ਼ਾ ਨਹੀਂ ਦੇਵੇਗਾ ਮੈਂ ਉਨ੍ਹਾਂ ਨੂੰ ਮਿਲਣ ਆਇਆ ਹਾਂ ਉਨ੍ਹਾਂ ਕਿਹਾ ਕਿ ਭਾਜਪਾ ਕਰਨਾਟਕ ਸਰਕਾਰ ਨੂੰ ਡੇਗਣ ਲਈ ਸਾਜਿਸ਼ ਕਰ ਰਹੀ ਹੈ ਕਾਂਗਰਸ ਦੇ ਸੂਤਰਾਂ ਅਨੁਸਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਦਿਨੇਸ਼ ਗੁੰਡੁਰਾਓ ਵਿਦੇਸ਼ ‘ਚ ਹਨ ਇਸ ਦਰਮਿਆਨ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਈਸ਼ਵਰ ਖੰਡਰੇ ਸੀਨੀਅਰ ਕਾਂਗਰਸ ਆਗੂ ਵਿਧਾਇਕ ਰਾਮਲਿੰਗਾ ਰੇਡੀ ਦੀ ਰਿਹਾਇਸ਼ ‘ਤੇ ਪਹੁੰਚੇ ਹਨ ਅਜਿਹੀ ਚਰਚਾ ਹੈ ਕਿ ਅਸਤੀਫ਼ਾ ਦੇਣ ਵਾਲਿਆਂ ‘ਚ ਰਮਾਲਿੰਗਾ ਰੇਡੀ ਵੀ ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ