ਬਾਗਪਤ ਮੁਕਾਬਲੇ ‘ਚ 50 ਹਜ਼ਾਰ ਦਾ ਇਨਾਮੀ ਬਦਮਾਸ਼ ਗ੍ਰਿਫਤਾਰ
ਬਾਗਪਤ, ਏਜੰਸੀ।
ਉੱਤਰ ਪ੍ਰਦੇਸ਼ ‘ਚ ਬਾਗਪਤ ਦੇ ਖੇਕੜਾ ਖੇਤਰ ‘ਚ ਹੋਏ ਪੁਲਿਸ ਮੁਕਾਬਲੇ ‘ਚ 50 ਹਜ਼ਾਰ ਰੁਪਏ ਦਾ ਇਨਾਮੀ ਬਦਮਾਸ਼ ਗੋਲੀ ਲੱਗਣ ਨਾਲ ਜਖਮੀ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੁਪਰਡੈਂਟ ਰਣਵਿਜੈ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੁਖਬਿਰ ਦੀ ਸੂਚਨਾ ‘ਤੇ ਵੀਰਵਾਰ ਸ਼ਾਮ ਖੇਕੜਾ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਚੈਂਕਿੰਗ ਦੌਰਾਨ ਰਟੌਲ ਨਹਿਰ ਪਟਰੀ ਕੋਲ ਮੋਟਰਸਾਈਕਲ ਸਵਾਰ ਬਦਮਾਸ਼ ਨੂੰ ਘੇਰ ਲਿਆ। ਖੁਦ ਨੂੰ ਘਿਰਿਆ ਦੇਖ ਕੇ ਪੁਲਿਸ ‘ਤੇ ਫਾਈਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ।
ਪੁਲਿਸ ਨੇ ਜਵਾਬੀ ਕਾਰਵਾਈ ‘ਚ ਕਰਦੇ ਹੋਏ ਫਾਈਰਿੰਗ ਕੀਤੀ ਤੇ ਗੋਲੀ ਲੱਗਣ ਨਾਲ ਉਹ ਜਖਮੀ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਬਦਮਾਸ਼ ਰਮਾਲਾ ਇਲਾਕੇ ਦੇ ਅਸਾਰਾ ਪਿੰਡ ਦਾ ਰਹਿਣਾ ਵਾਲਾ ਆਰਿਫ ਹੈ। ਉਸ ਕੋਲੋਂ ਇੱਕ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾ ਨੇ ਦੱਸਿਆ ਕਿ ਆਰਿਫ ਸ਼ਾਤਿਰ ਕਿਸਮ ਦਾ ਅਪਰਾਧੀ ਹੈ ਤੇ ਉਸ ਵਿਰੁੱਧ ਬਾਗਪਤ ਤੋਂ ਇਲਾਵਾ ਹਰਿਆਣਾ, ਗਾਜੀਆਬਾਦ, ਮੁਜੱਫਰਨਗਰ ‘ਚ ਕਤਲ, ਲੁੱਟ ਤੇ ਗੈਂਗਸਟਰ ਆਦਿ ਦੇ 20 ਤੋਂ ਜ਼ਿਆਦਾ ਮਾਮਲੇ ਦਰਜ ਹਨ। ਇਸਦੀ ਗ੍ਰਿਫਤਾਰੀ ‘ਤੇ 50 ਹਜਾਰ ਰੁਪਏ ਦਾ ਇਨਾਮ ਐਲਾਨਿਆ ਸੀ। ਗ੍ਰਿਫਤਾਰ ਜਖਮੀ ਬਦਮਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਕਾਫੀ ਸਮੇਂ ਤੋਂ ਇਸਦੀ ਤਲਾਸ਼ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।