ਮਹਿਲਾ ਵਿਧਾਇਕ ਨੂੰ ਮਿਲਿਆ ਧਮਕੀ ਭਰਿਆ ਪੱਤਰ
ਵਿਦਿਸ਼ਾ, ਏਜੰਸੀ। ਮੱਧ ਪ੍ਰਦੇਸ਼ ਦੀ ਵਿਦਿਸ਼ਾ ਜ਼ਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਮਹਿਲਾ ਵਿਧਾਇਕ ਲੀਨਾ ਜੈਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਧਾਇਕ ਦੇ ਨਾਂਅ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਪੁਲਿਸ ਡੂੰਘਾਈ ਨਾਲ ਜਾਂਚ ‘ਚ ਜੁਟ ਗਈ ਹੈ। ਵਿਧਾਇਕ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਗੰਜਬਾਸੌਦਾ ਤੋਂ ਭਾਜਪਾ ਵਿਧਾਇਕ ਸ੍ਰੀਮਤੀ ਜੈਨ ਦੇ ਦਫ਼ਤਰ ‘ਤੇ ਦੋ ਦਿਨ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਹੱਥ ਲਿਖਤ ਇੱਕ ਪੱਤਰ ਪਹੁੰਚਿਆ, ਜਿਸ ‘ਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਦੇ ਗੰਜਬਾਸੌਦਾ ਆਉਣ ‘ਤੇ ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਨਾਲ ਹੀ ਵਿਧਾਇਕ ਸ੍ਰੀਮਤੀ ਜੈਨ ‘ਤੇ ਵੀ ਹਮਲੇ ਦੀ ਚਿਤਾਵਨੀ ਦਿੱਤੀ ਗਈ ਸੀ।
ਪੱਤਰ ‘ਚ ਗੰਜਬਾਸੌਦਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹਸਪਤਾਲ ‘ਤੇ ਵੀ ਧਮਾਕੇ ਕੀਤੇ ਜਾਣ ਦੀ ਗੱਲ ਲਿਖੀ ਸੀ। ਇਸ ਪੱਤਰ ਬਾਰੇ ਵਿਧਾਇਕ ਦੇ ਕਰਮਚਾਰੀਆਂ ਨੇ ਫੌਰਨ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਕਈ ਸਥਾਨਾਂ ‘ਤੇ ਤਲਾਸ਼ੀ ਲਈ। ਇਸ ਤੋਂ ਇਲਾਵਾ ਪੁਲਿਸ ਨੇ ਇਲਾਕੇ ‘ਚ ਚੌਕਸੀ ਵੀ ਵਧਾ ਦਿੱਤੀ ਹੈ। ਪੁਲਿਸ ਨੇ ਆਸਪਾਸ ਅਤੇ ਰੇਲਵੇ ਸਟੇਸ਼ਨ ਕੈਂਪਸ ‘ਤੇ ਵੀ ਤਲਾਸ਼ੀ ਅਭਿਆਨ ਚਲਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।