ਟਾਪ ਟੈਨ ‘ਚ ਪੰਜਾਬ ਦੇ 7 ਤੇ ਹਰਿਆਣਾ ਦੇ 3 ਬਲਾਕਾਂ ਨੇ ਬਣਾਈ ਜਗ੍ਹਾ

330 ਬਲਾਕਾਂ ਦੇ 1,82,565 ਸੇਵਾਦਾਰਾਂ ਨੇ 30,65,735 ਘੰਟੇ ਕੀਤਾ ਸਿਮਰਨ

ਅਨੋਖਾ ਸਿਮਰਨ ਪ੍ਰੇਮ ਮੁਕਾਬਲਾ : ਕੈਥਲ ਫਿਰ ਅੱਗੇ, ਪੰਜਾਬ ਦਾ ਭਵਾਨੀਗੜ੍ਹ ਦੂਜੇ ਸਥਾਨ ‘ਤੇ

ਕੈਥਲ ਦੇ 12 ਹਜ਼ਾਰ 230 ਸੇਵਾਦਾਰਾਂ ਨੇ 2 ਲੱਖ 13 ਹਜ਼ਾਰ 269 ਘੰਟੇ ਕੀਤਾ ਸਿਮਰਨ

ਪੂਰੇ ਭਾਰਤ ‘ਚ ਟਾੱਪ ਟੈਨ ‘ਚ ਰਹਿਣ ਵਾਲੇ ਬਲਾਕ

ਸੂਬੇ                                     ਬਲਾਕ                              ਮੈਂਬਰ                      ਸਿਮਰਨ
ਹਰਿਆਣਾ                              ਕੈਥਲ                            12230                    213269
ਪੰਜਾਬ                                ਭਵਾਨੀਗੜ੍ਹ                       2270                     197627
ਪੰਜਾਬ                               ਬਠੋਈ-ਡਕਾਲਾ                       5387                      137529
ਪੰਜਾਬ                               ਪਟਿਆਲਾ                          5836                       132857
ਹਰਿਆਣਾ                           ਸਰਸਾ                              13455                        131627
ਹਰਿਆਣਾ                          ਕਲਿਆਣ ਨਗਰ                14681                          117887
ਪੰਜਾਬ                               ਮਹਿਮਾ ਗੋਨਿਆਣਾ               3500                          97670
ਪੰਜਾਬ                                 ਰਾਮਾਂ ਨਸੀਬਪੁਰਾ               2149                          86378
ਪੰਜਾਬ                                ਬਲਬੇੜਾ                             3990                         81960
ਪੰਜਾਬ                                 ਰਾਜਪੁਰਾ                            2316                          60972

ਸੱਚ ਕਹੂੰ ਨਿਊਜ਼
ਸਰਸਾ, 30 ਜੂਨ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਪੰਜਾਬ ਦੇ 7 ਤੇ ਹਰਿਆਣਾ ਦੇ 3 ਬਲਾਕਾਂ ਨੇ ਟਾਪ ਟੈਨ ‘ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਕੈਥਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ   ਪੰਜਾਬ ਦੇ ਬਲਾਕ ਭਵਾਨੀਗੜ੍ਹ ਨੇ ਦੂਜਾ ਤੇ ਬਠੋਈ-ਡਾਕਲਾ ਨੇ ਤੀਜੇ ਨੰਬਰ ‘ਤੇ ਆਪਣੀ ਜਗ੍ਹਾ ਬਣਾਈ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 330 ਬਲਾਕਾਂ ਦੇ 1,82,565 ਸੇਵਾਦਾਰਾਂ ਨੇ 30,65,753 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 12230 ਸੇਵਾਦਾਰਾਂ ਨੇ 213269 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾਈ, ਉੱਥੇ ਪੰਜਾਬ ਦੇ ਬਲਾਕ ਭਵਾਨੀਗੜ੍ਹ ਦੇ 2270 ਸੇਵਾਦਾਰਾਂ ਨੇ 197627 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਤੀਜੇ ਨੰਬਰ ‘ਤੇ ਰਹੇ ਬਲਾਕ ਬਠੋਈ-ਡਕਾਲਾ ਦੇ 5387 ਸੇਵਾਦਾਰਾਂ ਨੇ 137529 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਭਵਾਨੀਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਸ੍ਰੀਗੰਗਾਨਗਰ ਬਲਾਕ, ਉੱਤਰ ਪ੍ਰਦੇਸ਼ ‘ਚ ਮਵਾਨਾ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਰੂੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 202 ਸੇਵਾਦਾਰਾਂ ਨੇ 1710 ਘੰਟੇ ਰਾਮਨਾਮ ਦਾ ਜਾਪ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।