ਮਮਤਾ ਦੀ ਨੁਸਰਤ ਸੰਸਦ ਦੀ ਬਣੀ ਨੂਰ

Mamata's, Discretion, Parliament

ਪ੍ਰਭੂਨਾਥ ਸ਼ੁਕਲ

ਪੱਛਮੀ ਬੰਗਾਲ ਦੀ ਮੁਟਿਆਰ ਲੋਕ ਸਭਾ ਮੈਂਬਰ ਨੁਸਰਤ ਜਹਾਂ ਰੂਹੀ ਜੈਨ ਤੇ ਮਿਮੀ ਚੱਕਰਵਤੀ ਨੇ ਸੰਸਦ ‘ਚ ਸਹੁੰ ਚੁੱਕਣ ਦੌਰਾਨ ਸਾਦਗੀ ਤੇ ਆਚਰਨ ਦੀ ਜੋ ਮਿਸਾਲ ਪੇਸ਼ ਕੀਤੀ ਉਸ ਦੇ ਸਨਮਾਨ ‘ਚ ਪੂਰੀ ਸੰਸਦ ਵਿਛ ਗਈ ਆਪਣੀ ਇਸ ਅਦਾ ਨਾਲ ਦੋਵੇਂ ਔਰਤ ਮੈਂਬਰਾਂ ਨੇ ਪੂਰੇ ਦੇਸ਼ ਤੇ ਸੰਸਦ ਨੂੰ ਫਿਰਕਾਪ੍ਰਸ਼ਤ ਤਾਕਤਾਂ ਖਿਲਾਫ਼ ਜੋ ਸੰਦੇਸ਼ ਦਿੱਤਾ ਉਹ ਆਪਣੇ ਆਪ ‘ਚ ਇਤਿਹਾਸ ਬਣ ਗਿਆ ਦੋਵੇਂ ਔਰਤਾਂ ਬੰਗਾਲ ਸਿਨੇਮਾ ‘ਚ ਆਪਣੀ ਅਦਾ ਦਾ ਲੋਹਾ ਮਨਵਾਉਣ ਤੋਂ ਬਾਅਦ ਦੇਸ਼ ਦੀ ਸਿਆਸਤ ‘ਚ ਵੀ ਇੱਕ ਨਵੀਂ ਸੋਚ ਪੈਦਾ ਕਰਨ ‘ਚ ਕਾਮਯਾਬ ਹੋ ਸਕਦੀਆਂ ਹਨ ਪੂਰੇ ਸਹੁੰ ਚੁੱਕ ਸਮਾਗਮ ਦੌਰਾਨ ਸੰਸਦ ਤੇ ਮੀਡੀਆ ਦੀਆਂ ਨਜ਼ਰਾਂ ਦੀਦੀ ਦੇ ਇਨ੍ਹਾਂ ਦੋ ਬੇਸ਼ਕੀਮਤੀ ਸਖਸ਼ੀਅਤਾਂ ‘ਤੇ ਟਿਕੀਆਂ ਰਹੀਆਂ ਮੀਡੀਆ ਦੇ ਕੈਮਰੇ ਸਾਂਸਦਾਂ ਦੀ ਹਰ ਸਥਿਤੀ ਨੂੰ ਕੈਦ ਕਰਨ ਲਈ ਬੇਤਾਬ ਦਿੱਸੇ ਸ਼ਾਇਦ ਇਸ ਲਈ ਨਹੀਂ ਕਿ ਦੋਵੇਂ ਮੁਟਿਆਰਾਂ ਤੇ ਸੈਲੀਬਰੇਟੀ ਹਨ ਜਾਂ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਣ ਤੋਂ ਬਾਅਦ ਵੀ ਦੂਜੇ ਧਰਮ ਨਾਲ ਸਬੰਧਿਤ ਨਿਖਿਲ ਜੈਨ ਨਾਲ ਵਿਆਹ ਕੀਤਾ ਸਗੋਂ ਇਸ ਲਈ ਕੀ ਉਨ੍ਹਾਂ ਸਹੁੰ ਚੁੱਕਣ ਤੋਂ ਬਾਅਦ ਤੇ ਪਹਿਲਾਂ ਆਪਣੇ ਆਚਰਣ ਦਾ ਜੋ ਪ੍ਰਦਰਸ਼ਨ ਕੀਤਾ ਉਹ ਸਭ ਤੋਂ ਅਹਿਮ ਬਿੰਦੂ ਸੀ ਪੱਛਮੀ ਬੰਗਾਲ  ਤੋਂ ਚੁਣ ਕੇ ਆਈਆਂ ਦੋਵਾਂ ਸਾਂਸਦਾਂ ਨੇ ਸੰਸਦ ਦੀ ਮਰਿਆਦਾ ਦੇ ਨਾਲ-ਨਾਲ ਦੇਸ਼ ਦੇ ਮਾਣ ਨੂੰ ਵਧਾਉਣ ਦਾ ਕੰਮ ਕੀਤਾ ਇਹ ਕਥਿਤ ਰਾਸ਼ਟਰਵਾਦੀ ਭਗਤਾਂ ‘ਤੇ ਤਿੱਖਾ ਹਮਲਾ ਹੈ।

ਹਿੰਦੂ-ਮੁਸਲਿਮ ਦੀ ਗੱਲ ਕਰਨ ਤੇ ਦੇਸ਼ ਨੂੰ ਵੰਡਣ ਦੀ ਸਾਜਿਸ਼ ਘੜਨ ਵਾਲਿਆਂ ਨੂੰ ਵੀ ਨੁਸਰਤ ਨੇ ਜਮੀਨ ਦਿਖਾਈ ਹੈ ਸਾਨੂੰ ਘੱਟ ਤੋਂ ਘੱਟ ਅਜਿਹੀਆਂ ਔਰਤਾਂ ‘ਤੇ ਮਾਣ ਕਰਨਾ ਚਾਹੀਦਾ ਹੈ ਪਰ ਜੈਨ ਭਾਈਚਾਰੇ ‘ਚ ਵਿਆਹ ਕਰਾਉਣ ਦੀ ਵਜ੍ਹਾ ਨਾਲ ਧਰਮ ਦੀ ਮਾਲਾ ਜਪਣ ਵਾਲੇ ਲੋਕ ਸੋਸ਼ਲ ਮੀਡੀਆ ‘ਤੇ ਹਮਲਾਵਰ ਹਨ ਨੁਸਰਤ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਹਾਲਾਂਕਿ ਅਸੀਂ ਉਸ ਬਹਿਸ ‘ਚ ਨਹੀਂ ਜਾਣਾ ਚਾਹੁੰਦੇ ਕਿ ਕੌਣ ਕਿਹੜੇ ਭਾਈਚਾਰੇ ‘ਚ ਤੇ ਕਿਸੇ ਨਾਲ ਵਿਆਹ ਕੀਤਾ ਇਹ ਉਸ ਦੇ ਜੀਵਨ ਦਾ ਨਿੱਜੀ ਮਾਮਲਾ ਹੈ ਦੇਸ਼ ਦਾ ਸੰਵਿਧਾਨ ਆਪਣੇ ਮੂਲ ਅਧਿਕਾਰਾਂ ਦੇ ਨਾਲ ਜਿਉਣ ਦੀਆਂ ਸਭ ਨੂੰ ਪੂਰੀ ਅਜ਼ਾਦੀ ਦਿੰਦਾ ਹੈ

ਦੋਵਾਂ ਸਾਂਸਦਾ ਨੇ ਸਮਾਜ ਨੂੰ ਉਸ ਵੇਲੇ ਬਦਲਣ ਦਾ ਸੁਨੇਹਾ ਦਿੱਤਾ ਹੈ, ਜਦੋਂ ਦੇਸ਼ ਦੀ ਸੰਸਦ ਧਾਰਮਿਕ ਅਖਾੜਾ ਬਣਾ ਦਿੱਤੀ ਗਈ ਹੋਵੇ, ਵੋਟ ਬੈਂਕ ਦੇ ਨਾਂਅ ‘ਤੇ ਜਨਮਾ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੋਵੇ, ਹਿੰਦੂਤਵ ਤੇ ਇਸਲਾਮੀਕਰਨ ਨੂੰ ਲੈ ਕੇ ਹੋੜ ਮੱਚੀ ਹੋਵੇ, ਸੰਦਸ ‘ਚ ਨਵੇਂ ਚੁਣੇ ਸਾਂਸਦ ਜੈ ਸ੍ਰੀਰਾਮ, ਅੱਲ੍ਹਾ-ਹੂ-ਅਕਬਰ, ਜੈ ਬੰਗਲਾ, ਜੈ ਮਮਤਾ, ਜੈ ਮਾਂ ਕਾਲੀ, ਰਾਧੇ-ਰਾਧੇ ਮੰਤਰ ਜਾਪ ਕਰਦੇ ਰਹੇ ਹੋਣ ਇਸਲਾਮ ਦੀ ਹਮਾਇਤ ਕਰਨ ਵਾਲੇ ਇੱਕ ਮੈਂਬਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਸਲਾਮ ਸਾਨੂੰ ਵੰਦੇਮਾਤਰਮ ਬੋਲਣ ਦੀ ਇਜ਼ਾਜਤ ਨਹੀਂ ਦਿੰਦਾ ਹੈ ਉਨ੍ਹਾਂ ਦੀ ਇਹ ਗੱਲ ਸੰਸਦੀ ਕਾਰਵਾਈ ਤੋਂ ਹਟਾਉਣੀ ਪਈ ਸੰਸਦ ‘ਚ ਜਦੋਂ ਓਵੈਸੀ ਸਹੁੰ ਚੁੱਕਣ ਜਾਂਦੇ ਹਨ ਤਾਂ ਉਸ ਦੌਰਾਨ ਜੈ ਸ੍ਰੀਰਾਮ ਦਾ ਨਾਅਰਾ ਗੂੰਜਦਾ ਹੈ ਜਿਸ ਦੀ ਪ੍ਰਤੀਕਿਰਿਆ ‘ਚ ਓਵੈਸੀ ਅੱਲ੍ਹਾ-ਹੂ-ਅਕਬਰ ਦੀ ਅਵਾਜ਼ ਬੁਲੰਦ ਕਰਦੇ ਹਨ ਇਹ ਸਭ ਕੀ ਹੋ ਰਿਹਾ ਹੈ ਓਵੈਸੀ ਖੁਦ ਸੰਸਦ ‘ਚ ਬਿਆਨ ਦਿੰਦੇ ਹਨ ਕਿ ਸੰਸਦ ਵੀ ਧਰਮਾਂ ‘ਚ ਵੰਡੀ ਗਈ ਹੈ ਦੇਸ਼ ਤੇ ਸੰਸਦ ਨੂੰ ਫਿਰਕੂਪ੍ਰਸਤ ‘ਚ ਵੰਡਣ ਦੀ ਕੋਸ਼ਿਸ਼ ਸਾਨੂੰ ਕਿੱਥੇ ਲੈ ਜਾਵੇਗੀ ਦੇਸ਼ ਦੀ ਜਨਤਾ ਨੇ ਸਾਨੂੰ ਭਾਰਤ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣ ਲਈ ਭੇਜਿਆ ਹੈ ਭਾਰਤ ਦਾ ਸਨਮਾਨਯੋਗ ਜਨਤੰਤਰ ਸੰਸਦ ‘ਚ ਸਾਨੂੰ ਵਿਕਾਸ ਦੀਆਂ ਨੀਤੀਆਂ ਬਣਾਉਣ ਤੇ ਦੇਸ਼ ਦੀ ਤਰੱਕੀ ਲਈ ਚੁਣ ਕੇ ਭੇਜਿਆ ਹੈ ਤੁਸੀਂ ਵੀ ਦੇਸ਼ ਬਦਲਣ ਦੀ ਸ਼ਰਤ ‘ਤੇ ਵੋਟ ਮੰਗੇ ਸਨ ਫਿਰ ਕੀ ਇਸ ਤਰ੍ਹਾਂ ਦੇਸ਼ ਬਦਲਿਆ ਜਾਵੇਗਾ।

ਹਿੰਦੁਸਤਾਨ ਦੀ ਜਨਤਾ ਨੇ 540 ਤੋਂ ਵੱਧ ਸਾਂਸਦਾਂ ਨੂੰ ਇਸ ਲਈ ਚੁਣਿਆ ਹੈ ਕਿ ਤੁਸੀਂ ਸਾਡੇ ਲਈ ਬਿਹਤਰ ਸਿੱਖਿਆ, ਸਿਹਤ, ਰੁਜ਼ਗਾਰ ਸਾਫ਼ ਪਾਣੀ ਦੇ ਨਾਲ ਰੋਟੀ, ਕੱਪੜਾ ਤੇ ਮਕਾਨ ਦੀ ਜ਼ਰੂਰੀ ਜ਼ਰੂਰਤਾਂ ਲਈ ਯੋਜਨਾਵਾਂ ਬਣਾਓ ਇਸ ਲਈ ਨਹੀਂ ਭੇਜਿਆ ਕਿ ਬਿਹਾਰ ‘ਚ ਚਮਕੀ ਬੁਖਾਰ ਨਾਲ ਮਾਸੂਮ ਦਮਤੋੜ ਰਹੇ ਹੋਣ ਤੇ ਤੁਸੀਂ ਸੰਸਦ ‘ਚ ਜੈ ਸ੍ਰੀਰਾਮ, ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਾ ਕੇ ਦੇਸ਼ ਦੀ ਤਰੱਕੀ ਦੀ ਨਵੀਂ ਤਰਕੀਬ ਖੋਜ ਰਹੇ ਹੋ ਸਰਹੱਦ ‘ਤੇ ਸ਼ਹੀਦ ਹੁੰਦਾ ਜਵਾਨ ਤੇ ਖੇਤਾਂ ‘ਚ ਮੁੜ੍ਹਕਾ ਵਹਾਉਂਦੇ ਕਿਸਾਨ ਨੇ ਮਾਣਯੋਗ ਸੰਸਦ ਨੂੰ ਧਾਰਮਿਕ ਅਖਾੜੇ ‘ਚ ਵੰਡਣ ਲਈ ਨਹੀਂ ਭੇਜਿਆ ਹੈ ਪਰ ਤੁਸੀਂ ਮਾਣਯੋਗ ਸੰਸਦ ‘ਚ ਜੋ ਮਿਸਾਲ ਪੇਸ਼ ਕੀਤੀ ਉਸ ਨਾਲ ਪੂਰਾ ਦੇਸ਼ ਸ਼ਰਮਨਾਕ ਹੈ ਅਸੀਂ ਕਿਸ ਨਿਊ ਇੰਡੀਆ ਦੀ ਗੱਲ ਕਰ ਰਹੇ ਹਾਂ ਇਹ ਵੱਡਾ ਸਵਾਲ ਹੈ ਸਾਡੀ ਸੋਚ ਕਿੰਨੀ ਡਿੱਗ ਚੁੱਕੀ ਹੈ ਇਸ ਦਾ ਸਭ ਤੋਂ ਘਟੀਆ ਤੇ ਸਪੱਸ਼ਟ ਉਦਾਹਰਨ ਪ੍ਰਤੀਪੱਖ ‘ਚ ਕਾਂਗਰਸ ਆਗੂ ਅਧੀਰ ਰੰਜਨ ਦਾ ਹੈ ਜੋ ਗਾਂਧੀ ਪਰਿਵਾਰ ਦੀ ਭਗਤੀ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗੰਦੀ ਨਾਲੀ ਦਾ ਕੀੜਾ ਕਹਿਣ ਤੱਕ ਤੋਂ ਪਰਹੇਜ਼ ਨਹੀਂ ਕਰਦੇ ਬਾਅਦ ‘ਚ ਸਾਰਾ ਦੋਸ਼ ਹਿੰਦੀ ‘ਤੇ ਮੜ੍ਹਦੇ ਹਨ ਆਧੁਨਿਕ ਭਾਰਤ ਤੇ ਉਸ ਦੇ ਵਿਕਾਸ ਦੀ ਗੱਲ ਕਰਨ ਦੀ ਬਜਾਇ ਹਾਲੇ ਸਾਨੂੰ 44 ਸਾਲ ਪਹਿਲਾਂ ਐਮਰਜੈਂਸੀ ਦੇ ਕਲੰਕ ਦੀ ਕਥਾ ‘ਚ ਉਲਝੇ ਹਾਂ ਜਿਸ ਕਥਾ ਨੂੰ ਭਾਰਤ ਦੀ ਅੱਧੀ ਆਬਾਦੀ ਜਾਣਦੀ ਹੀ ਨਹੀਂ ਫਿਰ ਉਸ ਇਤਿਹਾਸ ਨੂੰ ਦੁਹਰਾਉਣ ਨਾਲ ਕੀ ਫਾਇਦਾ ਉਪਲੱਬਧੀਆਂ ਨੂੰ ਗਿਣਾਉਣ ਦੀ ਹੋੜ ਦੀ ਬਜਾਇ ਕਮੀਆਂ ‘ਤੇ ਗੌਰ ਕਰਨ ਦੀ ਜ਼ਿਆਦਾ ਲੋੜ ਹੈ

ਦੁਨੀਆ ਤਾਂ ਕਾਫ਼ੀ ਪਹਿਲਾਂ ਤੋਂ ਬਦਲਣ ਦਾ ਮੂਡ ਬਣਾ ਚੁੱਕੀ ਸੀ ਤੇ ਬਦਲ ਚੁੱਕੀ ਹੈ ਜਦੋਂ ਦੁਨੀਆ ਦੇ 22 ਦੇਸ਼ਾਂ ‘ਚ ਤਲਾਕ ‘ਤੇ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਫਿਰ ਅਸੀਂ ਭਾਰਤ ‘ਚ ਉਸ ਨੂੰ ਸਹਿਜਤਾ ਨਾਲ ਸਵੀਕਾਰ ਕਿਉਂ ਨਹੀਂ ਕਰਦੇ ਹਾਂ  ਕੀ ਅਸੀਂ ਕਿਸੇ ਮੁਸਲਿਮ ਨੌਜਵਾਨ ਨੂੰ ਕੁੱਟ ਕੇ ਹਿੰਦੂਤਵ ਦੀ ਰੱਖਿਆ ਕਰ ਸਕਦੇ ਹਾਂ ਇੱਕ-ਦੂਜੇ ਧਰਮ ਦੇ ਸ਼ਰਧਾਲੂਆਂ ਨੂੰ ਅਸਲਾਮ ਅਲੈਕੁਮ, ਅੱਲ੍ਹਾ-ਹੂ-ਅਕਬਰ, ਬੁਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕੀ ਇਸ ਨਾਲ ਦੇਸ਼ ਦਾ ਵਿਕਾਸ ਹੋਵੇਗਾ, ਹਿੰਦੂਸਤਾਨ ਤਰੱਕੀ ਦੇ ਰਾਹ ‘ਤੇ ਜਾਵੇਗਾ, ਕੀ ਬੇਰੁਜ਼ਗਾਰੀ ਦੂਰ ਹੋ ਜਾਵੇਗੀ, ਕੀ ਔਰਤਾਂ ਤੇ ਬੇਟੀਆਂ ਨਾਲ ਦੁਰਾਚਾਰ ਰੁੱਕ ਜਾਵੇਗਾ, ਕੀ ਅੱਤਵਾਦ, ਨਸਲਵਾਦ, ਪ੍ਰਾਂਤਵਾਦ, ਜਾਤੀਵਾਦ, ਧਰਮਵਾਦ, ਭਾਸ਼ਾਵਾਦ ਦਾ ਝਗੜਾ ਖਤਮ ਹੋ ਜਾਵੇਗਾ, ਕੀ ਭਾਰਤ ਦੀ ਅਰਥਵਿਵਸਥਾ ‘ਚ ਸੁਧਾਰ ਆ ਜਾਵੇਗਾ ਇਸ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਹੁਣ ਦੇਸ਼ ਬਦਲ ਰਿਹਾ ਹੈ।

ਅਸੀਂ ਬੰਗਾਲ ਦੀ ਨੁਸਰਤ ਜਹਾਂ ਰੂਹੀ ਜੈਨ ਤੇ ਮਿਮੀ ਚੱਕਰਵਤੀ ਨੂੰ ਸਲਾਮ ਕਰਦੇ ਹਾਂ ਇਹ ਦੋਵੇਂ ਉੱਥੇ ਯੁਵਾ ਸਖਸ਼ੀਅਤਾਂ ਹਨ ਜੋ ਚੁਣੇ ਜਾਣ ਤੋਂ ਬਾਅਦ ਆਪਣਾ ਪਰਮਾਣ ਲੈਣ ਸੰਸਦ ਭਵਨ ਪਹੁੰਚੀਆਂ ਸਨ ਤਾਂ ਕੱਪੜੇ ਤੇ ਸੈਲਫੀ ਨੂੰ   ਲੈ ਕੇ ਮੀਡੀਆ ‘ਚ ਕਾਫ਼ੀ ਆਲੋਚਨਾ ਹੋਈ ਸੀ ਪਰ ਦੋਵਾਂ ‘ਚ ਇੰਨਾ ਬਦਲਾਅ ਜਿਸ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ ਹੈ ਲੋਕਤੰਤਰ ਦੇ ਮੰਦਰ ‘ਚ ਦਾਖਲ ਹੋਣ ਤੋਂ ਪਹਿਲਾਂ ਦੋਵਾਂ ਮਹਿਲਾ ਸਾਂਸਦਾਂ ਨੇ ਝੁਕ ਕੇ ਸੰਸਦ ਨੂੰ ਨਮਨ ਕੀਤਾ ਨੁਸਰਤ ਬੰਗਾਲੀ ਪਹਿਰਾਵੇ ‘ਚ ਸੀ ਮਾਂਗ ‘ਚ ਸਿੰਦੂਰ, ਹੱਥ ‘ਚ ਚੂੜੀ ਤੇ ਵਿਆਹ ਦੀ ਮਹਿੰਦੀ ਵੀ ਰਚਾ ਰੱਖੀ ਸੀ ਇੱਕ ਖਾਂਟੀ ਭਾਰਤੀ  ਮਹਿਲਾ ਦੇ ਪਹਿਰਾਵੇ ‘ਚ ਸਹੁੰ ਚੁੱਕਣ ਪਹੁੰਚੀ ਅਜਿਹੀਆਂ ਔਰਤਾਂ ‘ਤੇ ਨਾਜ਼ ਕਰਨਾ ਚਾਹੀਦਾ ਹੈ ਦੋਵਾ ਸਹੇਲੀਆਂ ਨੇ ਬੰਗਲਾਭਾਸ਼ਾ ‘ਚ ਸਹੁੰ ਚੁੱਕੀ ਤੇ ਬਾਅਦ ‘ਚ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਪੂਰ ਛੂਹੇ ਨੁਸਰਤ ਜਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਜੈ ਬੰਗਲਾ, ਜੈ ਭਾਰਤ ਤੇ ਵੰਦੇਮਾਤਰਮ ਦਾ ਜੈਕਾਰਾ ਬੋਲਿਆ ਮਿਮੀ ਚੱਕਰਵਤੀ ਨੇ ਕਿਹਾ ਸਮੂਹ ਗੁਰੂਜਨਾਂ ਨੂੰ ਪ੍ਰਣਾਮ ਉਨ੍ਹਾਂ ਲਈ ਨਸੀਹਤ ਹੈ ਜੋ ਇਸਲਾਮ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਸਾਡੇ ਇੱਥੇ ਵੰਦੇਮਾਤਰਮ ਦੀ ਮਨਾਹੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਦੀਦੀ ਆਪਣੇ ਕਾਰਨਾਮਿਆਂ ਰਾਹੀਂ ਮੀਡੀਆ ਤੇ ਭਾਜਪਾ ਦੇ ਨਿਸ਼ਾਨੇ ‘ਤੇ ਹਨ ਪਰ ਉਨ੍ਹਾਂ ਦੇ ਸਾਂਸਦਾਂ ਨੇ ਜੋ ਮਿਸਾਲ ਪੇਸ਼ ਕੀਤੀ ਹੈ ਉਸ ਦੀ ਕੋਈ ਮਿਸਾਲ ਨਹੀਂ ਹੈ, ਜਿਨ੍ਹਾਂ ਨੇ ਆਪਣੇ ਜਾਤੀ, ਧਰਮ, ਦਲ ਤੇ ਸੂਬੇ ਤੋਂ ਪਹਿਲਾਂ ਦੇਸ਼ ਨੂੰ ਰੱਖਿਆ ਸੰਸਦ ਦੇ ਮਾਣਯੋਗ ਘੱਟ ਤੋਂ ਘੱਟ ਨੁਸਰਤ ਤੇ ਮਿਮੀ ਚੱਕਰਵਤੀ ਦੀ ਸਾਦਗੀ ਤੇ ਉਨ੍ਹਾਂ ਦੇ ਰਾਸ਼ਟਰਵਾਦ ਤੋਂ ਸਿਖ ਜ਼ਰੂਰ ਲਵਾਂਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।