ਬੰਗਲਾਦੇਸ਼ ‘ਚ ਰੇਲ ਹਾਦਸੇ ‘ਚ 4 ਦੀ ਮੌਤ, 100 ਜ਼ਖਮੀ
ਢਾਕਾ (ਏਜੰਸੀ)। ਬੰਗਲਾਦੇਸ਼ ‘ਚ ਇੱਕ ਰੇਲ ਦੇ ਪੰਜ ਡੱਬਿਆਂ ਦੇ ਪਟੜੀ ਤੋਂ ਉਤਰਨ (ਰੇਲ ਹਾਦਸੇ) ਦੀ ਖਬਰ ਹੈ। ਜਿਸ ਕਾਰਨ ਘੱਟ ਤੋਂ ਘੱਟ ਚਾਰ ਜਣਿਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਕਿਹਾ ਕਿ ਹਾਦਸੇ ‘ਚ ਤਕਰੀਬਨ 100 ਲੋਕ ਜ਼ਖਮੀ ਹੋ ਗਏ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਉੱਤਰੀ-ਪੂਰਬੀ ਬੰਗਲਾਦੇਸ਼ ‘ਚ ਵਾਪਰੀ ਇਸ ਦੁਰਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਥਾਨਕ ਸਰਕਾਰੀ ਅਧਿਕਾਰੀ ਤੁਫੈਲ ਅਹਿਮਦ ਨੇ ਕਿਹਾ ਕਿ ‘ਉਪਬਨ ਐਕਸਪ੍ਰੈਸ’ ਗੱਡੀ ਰਾਜਧਾਨੀ ਢਾਕਾ ਜਾ ਰਹੀ ਸੀ, ਐਤਵਾਰ ਨੂੰ ਮੌਲਵੀ ਬਾਜ਼ਾਰ ਜ਼ਿਲ੍ਹੇ ਦੇ ਕੁਲਾਰਾ ‘ਚ ਅੱਧੀ ਰਾਤ ਨੂੰ ਇਹ ਦੁਰਘਟਨਾ ਵਾਪਰੀ। ਹਨੇਰੇ ਕਾਰਨ ਰਾਹਤ ਕਾਰਜਾਂ ‘ਚ ਪ੍ਰੇਸ਼ਾਨੀ ਹੋਈ।
ਉਨ੍ਹਾਂ ਕਿਹਾ ਕਿ ਜਦ ਰੇਲ ਪੁਲ ਨੂੰ ਪਾਰ ਕਰ ਰਹੀ ਸੀ ਤਾਂ ਇਸ ਦੇ 5 ਡੱਬੇ ਪਟੜੀ ਤੋਂ ਉੱਤਰ ਗਏ ਅਤੇ ਇੱਕ ਡੱਬਾ ਨਦੀ ‘ਚ ਡਿੱਗ ਗਿਆ ਤੇ ਦੋ ਡੱਬੇ ਨਹਿਰ ਦੇ ਕਿਨਾਰੇ ਡਿੱਗ ਗਏ। ਅਹਿਮਦ ਨੇ ਕਿਹਾ ਕਿ ਹਾਦਸੇ ‘ਚ ਜ਼ਖਮੀ ਤਕਰੀਬਨ 15 ਯਾਤਰੀਆਂ ਦੀ ਹਾਲਤ ਵਧੇਰੇ ਗੰਭੀਰ ਹੈ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।