ਵਿਸ਼ਵ ਕੱਪ ਦੇ 12ਵੇਂ ਸੀਜਨ ਦੀ ਪਹਿਲੀ ਹੈਟ੍ਰਿਕ ਮੁਹੰਮਦ ਸ਼ਮੀ ਦੇ ਨਾਂਅ

Mohammed Shami, Hat Trick, World Cup

ਹੁਣ ਤੱਕ ਖੇਡੇ ਗਏ 11 ਸੀਜਨ ‘ਚੋਂ 9 ਮੌਕੇ ਅਜਿਹੇ ਆਏ ਹਨ ਜਦੋਂ ਕਿਸੇ ਗੇਂਦਬਾਜ਼ ਨੇ ਹੈਟ੍ਰਿਕ ਆਪਣੇ ਨਾਂਅ ਕੀਤੀ

ਲੰਦਨ, ਏਜੰਸੀ

ਵਿਸ਼ਵ ਕੱਪ ਦੇ 12ਵੇਂ ਸੀਜਨ ਦੀ ਪਹਿਲੀ ਹੈਟ੍ਰਿਕ ਮੁਹੰਮਦ ਸ਼ਮੀ ਦੇ ਨਾਂਅ ਰਹੀ ਇਸ ਨਾਲ ਉਹ ਵਿਸ਼ਵ ਕੱਪ ਇਤਿਹਾਸ ‘ਚ ਹੈਟ੍ਰਿਕ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ ਉਨ੍ਹਾਂ ਨੇ 32 ਸਾਲ ਬਾਦ ਇਹ ਕਰ ਕੇ ਦਿਖਾਇਆ, ਉਨ੍ਹਾਂ ਤੋਂ ਪਹਿਲਾਂ 1987 ‘ਚ ਚੇਤਨ ਸ਼ਰਮਾ ਨੇ ਵਿਸ਼ਵ ਕੱਪ ਇਤਿਹਾਸ ਦੀ ਪਹਿਲੀ ਹੈਟ੍ਰਿਕ ਲਈ ਸੀ

ਚੇਤਨ ਸ਼ਰਮਾ: ਵਿਸ਼ਵ ਕੱਪ ‘ਚ ਸਭ ਤੋਂ ਪਹਿਲੀ ਹੈਟ੍ਰਿਕ ਲੈਣ ਦਾ ਮਾਣ ਭਾਰਤ ਦੇ ਤੇਜ ਗੇਂਦਬਾਜ਼ ਚੇਤਨ ਸ਼ਰਮਾ ਦੇ ਨਾਂਅ ਹੈ ਸ਼ਰਮਾ ਨੇ ਇਹ ਹੈਟ੍ਰਿਕ 1987 ‘ਚ ਵਿਸ਼ਵ ਕੱਪ ਦੇ ਚੌਥੇ ਸੀਜਨ ‘ਚ ਨਿਊਜੀਲੈਂਡ ਖਿਲਾਫ ਪ੍ਰਾਪਤ ਕੀਤੀ ਸੀ

ਸਕਲੈਨ ਮੁਸ਼ਤਾਕ: ਪਹਿਲੀ ਹੈਟ੍ਰਿਕ ਜਿੱਥੇ 1987 ‘ਚ ਆਈ ਸੀ ਉੱਥੇ ਦੂਜੀ ਦੇ ਲਈ 12 ਸਾਲਾਂ ਦਾ ਇੰਤਜਾਰ ਕਰਨਾ ਪਿਆ 1999 ‘ਚ ਪਾਕਿਸਤਾਨ ਦੇ ਫਿਰਕੀ ਗੇਂਦਬਾਜ ਸਕਲੈਨ ਮੁਸ਼ਤਾਕ ਨੇ ਪਹਿਲੇ ਹੇਨਰੀ ਓਲੰਂਗਾ  ਨੂੰ ਸਟੰਪ ਆਊਟ ਕਰਾਇਆ, ਉਸ ਤੋਂ ਬਾਅਦ ਐਡਮ ਹਕਲ ਤੇ ਫਿਰ ਪਮੇਲੇਲੋ ਬੰਗਵਾ ਨੂੰ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ

ਚਮਿੰਡਾ ਵਾਸ: ਸਾਲ 2003 ‘ਚ 14 ਫਰਵਰੀ ਦੇ ਦਿਨ ਵਾਸ ਨੇ ਬੰਗਲਾਦੇਸ਼ ਖਿਲਾਫ ਸਿਰਫ ਹੈਟ੍ਰਿਕ ਹੀ ਨਹੀਂ ਪ੍ਰਾਪਤ ਕੀਤੀ ਸਗੋਂ ਇਤਿਹਾਸ ਵੀ ਰਚਿਆ ਸੀ ਵਾਸ ਨੇ ਬੰਗਲਾਦੇਸ਼ ਖਿਲਾਫ ਮੈਚ ‘ਚ ਪਹਿਲੇ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ‘ਤੇ ਹੈਟ੍ਰਿਕ ਪ੍ਰਾਪਤ ਕੀਤੀ ਉਸ ਨਾਲ ਹੀ ਉਹ ਵੰਨਡੇ ਇਤਿਹਾਸ ‘ਚ ਪਹਿਲੀ ਤਿੰਨ ਗੇਂਦਾਂ ‘ਚ ਹੈਟ੍ਰਿਕ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ

ਬ੍ਰੇਟ ਲੀ: ਸਾਲ 2003 ‘ਚ ਹੀ ਵਾਸ ਦੀ ਹੈਟ੍ਰਿਕ ਦੇ 11 ਦਿਨ ਬਾਅਦ ਆਸਟਰੇਲੀਆਈ ਗੇਂਦਬਾਜ਼ ਬ੍ਰੇਟ ਲੀ ਨੇ ਵੀ ਹੈਟ੍ਰਿਕ ਆਪਣੇ ਨਾਂਅ ਕੀਤੀ

ਲਸਿਥ ਮਲਿੰਗਾ: ਮਲਿੰਗਾ ਇਕਲੌਤੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਕੱਪ ‘ਚ ਦੋ ਵਾਰ ਹੈਟ੍ਰਿਕ ਪ੍ਰਾਪਤ ਕੀਤੀ ਹੈ ਸਾਲ 2007 ‘ਚ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਆਪਣੀ ਪਹਿਲੀ ਵਿਸ਼ਵ ਕੱਪ ਹੈਟ੍ਰਿਕ ਪ੍ਰਾਪਤ ਕੀਤੀ ਸੀ ਮਲਿੰਗਾ ਨੇ ਮੈਚ ‘ਚ ਸਿਰਫ ਹੈਟ੍ਰਿਕ ਨਹੀਂ ਬਲਕਿ ਲਗਾਤਾਰ ਚਾਰ ਗੇਂਦਾਂ ‘ਚ ਚਾਰ ਵਿਕਟ ਝਟਕਾਏ ਸਨ

ਕੋਮਾਰ ਰੋਚ: ਸਾਲ 2011 ‘ਚ ਵੈਸਟ ਇੰਡੀਜ ਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਨੇ ਨੀਦਰਲੈਂਡ ਖਿਲਾਫ ਪ੍ਰਾਪਤ ਕੀਤੀ ਸੀ ਹੈਟ੍ਰਿਕ ਇਸ ਨਾਲ ਵਿਸ਼ਵ ਕੱਪ ‘ਚ ਹੈਟ੍ਰਿਕ ਲੈਣ ਵਾਲੇ ਉਹ ਵੈਸਟ ਇੰਡੀਜ ਦੇ ਪਹਿਲੇ ਗੇਂਦਬਾਜ ਬਣ ਗਏ ਸਨ ਰੋਚ ਨੇ ਪੀਟਰ ਸੀਲਾਰ, ਵਰਨਾਰਡ ਲੂਟਰਸ ਤੇ ਫਿਰ ਬੇਰੈਂਡ ਵੇਸਿਤਜਕਸ ਨੂੰ ਆਊਟ ਕਰਕੇ ਹੈਟ੍ਰਿਕ ਆਪਣੇ ਨਾਂਅ ਕੀਤੀ ਸੀ

ਲਸਿਥ ਮਲਿੰਗਾ: ਸਾਲ 2011 ‘ਚ ਇੱਕ ਵਾਰ ਫਿਰ ਤੋਂ ਮਲਿੰਗਾ ਨੇ ਹੈਟ੍ਰਿਕ ਆਪਣੇ ਨਾਂਅ ਕੀਤੀ ਕੇਨੀਆ ਖਿਲਾਫ ਹੈਟ੍ਰਿਕ ਲੈਂਦੇ ਹੀ ਉਹ ਵਿਸ਼ਵ ਕੱਪ ਇਤਿਹਾਸ ‘ਚ ਦੋ ਵਾਰ ਹੈਟ੍ਰਿਕ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ

ਸਟੀਵਨ ਫਿਨ: ਵਿਸ਼ਵ ਕੱਪ ਦੇ 11ਵੇਂ ਸੀਜਨ ‘ਚ ਇੰਗਲੈਂਡ ਦੇ ਗੇਂਦਬਾਜ ਸਟੀਵਨ ਫਿਨ ਨੇ ਆਸਟਰੇਲੀਆ ਖਿਲਾਫ ਹੈਟ੍ਰਿਕ ਪ੍ਰਾਪਤ ਕੀਤੀ ਉਹ ਵਿਸ਼ਵ ਕੱਪ ਇਤਿਹਾਸ ‘ਚ ਹੈਟ੍ਰਿਕ ਲੈਣ ਵਾਲੇ ਪਹਿਲੇ ਅੰਗਰੇਜ ਖਿਡਾਰੀ ਸਨ ਫਿਰ ਨੇ ਬ੍ਰੈਡ ਹੈਡਿਨ, ਗਲੇਨ ਮੇਕਸਵੈਲ ਤੇ ਮਿਚੇਲ ਜਾਨਸਨ ਨੂੰ ਆਪਣਾ ਸ਼ਿਕਾਰ ਬਣਾਇਆ

ਜੇਪੀ ਡੂਮਿਨੀ: ਵਿਸ਼ਵ ਕੱਪ ਇਤਿਹਾਸ ਦੀ 9ਵੀਂ ਹੈਟ੍ਰਿਕ ਸਾਲ 2015 ‘ਚ ਦੱਖਣੀ ਅਫਰੀਕੀ ਖਿਡਾਰੀ ਡੂਮਿਨੀ ਦੁਆਰਾ ਪ੍ਰਾਪਤ ਕੀਤੀ ਗਈ ਸੀ ਡੂਮਿਨੀ ਨੇ ਇਹ ਹੈਟ੍ਰਿਕ ਕਵਾਰਟਰ ਫਾਈਨਲ ‘ਚ ਸ੍ਰੀਲੰਕਾ ਖਿਲਾਫ ਪ੍ਰਾਪਤ ਕੀਤੀ ਸੀ ਇਸ ਦੌਰਾਨ ਉਨ੍ਹਾਂ ਨੇ ਇਜੇਲੋ ਮੈਥਉਜ, ਨੁਵਾਨ ਕੁਲਸੇਕਰਾ ਤੇ ਫਿਰ ਥਾਰਿੰਦੂ ਕੌਸ਼ਲ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਹੈਟ੍ਰਿਕ ਤੋਂ ਬਾਅਦ ਉਹ ਵਿਸ਼ਵ ਕੱਪ ਦੇ ਇਤਿਹਾਸ ‘ਚ ਅਜਿਹਾ ਰਿਕਾਰਡ ਬਣਾਉਣ ਵਾਲੇ ਪਹਿਲੇ ਦੱਖਣੀ ਅਫਰੀਕੀ ਖਿਡਾਰੀ ਬਣ ਗਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।