ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜ਼ਰੂਰੀ ਹੈ ਯੋਗ

Yoga, Important, Physical, Mental

ਲਲਿਤ ਗਰਗ

ਯੋਗ ਅਤੇ ਧਿਆਨ ਦੇ ਜਰੀਏ ਨਾਲ ਭਾਰਤ ਦੁਨੀਆ ‘ਚ ਗੁਰੂ ਦਰਜਾ ਹਾਸਲ ਕਰਨ ‘ਚ ਸਫ਼ਲ ਹੋ ਰਿਹਾ ਹੈ ਇਸ ਲਈ ਸਮੁੱਚੀ ਦੁਨੀਆ ਨੇ ਕੌਮੀ ਯੋਗ ਦਿਵਸ ਸਵੀਕਾਰਿਆ ਹੋਇਆ ਹੈ ਅੱਜ ਜੀਵਨ ਦਾ ਹਰ ਖੇਤਰ ਸਮੱਸਿਆਵਾਂ ‘ਚ ਘਿਰਿਆ ਹੋਇਆ ਹੈ ਰੋਜਾਨਾ ਜੀਵਨ ‘ਚ ਜਿਆਦਾਤਰ ਤਣਾਅ/ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ ਹਰ ਆਦਮੀ ਮਾਨਸਿਕ ਉਥਲ ਪੁਥਲ ਦੀ ਜਿੰਦਗੀ ਜੀਅ ਰਿਹਾ ਹੈ ਮਾਨਸਿਕ ਸੰਤੁਲਨ ਵਿਗੜ ਰਿਹਾ ਹੈ ।

ਮਾਨਸਿਕ ਸੰਤੁਲਨ ਦਾ ਅਰਥ ਹੈ ਵੱਖ ਵੱਖ ਪਰਸਥਿਤੀਆਂ ‘ਚ ਤਾਲਮੇਲ ਸਥਾਪਤ ਕਰਨਾ, ਜਿਸਦੀ ਸੱਚਾਈ ਅਤੇ ਪ੍ਰਭਾਵੀ ਜਰੀਆ ਯੋਗ ਹੀ ਹੈ ਯੋਗ ਇੱਕ ਅਜਿਹੀ ਤਕਨੀਕ ਹੈ, ਇੱਕ ਵਿਗਿਆਨ ਹੈ ਜੋ ਸਾਡੇ ਸਰੀਰ, ਮਨ, ਵਿਚਾਰ ਅਤੇ ਆਤਮਾ ਨੂੰ ਤੰਦਰੁਸਤ ਕਰਦੀ ਹੈ ਇਹ ਸਾਡੇ ਤਣਾਅ ਨੂੰ ਦੂਰ ਕਰਦਾ ਹੈ ਯੋਗ ਮਨੁੱਖ ਦੀ ਚੇਤਨਾ ਸ਼ੁੱਧ ਕਰਨ ਦੀ ਪ੍ਰਕਿਰਿਆ ਹੈ ਯੋਗ ਇਕਾਗਰਤਾ ਦਾ ਸਾਧਨ ਮੰਨਿਆ ਗਿਆ ਹੈ  ਰਿਸ਼ੀਆਂ ਮੁਨੀਆਂ ਨੇ ਤਮੱਸਿਆ ਲਈ ਯੋਗ ਦਾ ਸਹਾਰਾ ਲਿਆ ਲੰਮੇ ਸਮੇਂ ਤੱਕ ਸਰੀਰ ਨੂੰ ਇੱਕੋ ਸਥੀਤੀ ‘ਚ ਰੱਖਣ ਲਈ ਯੋਗ ਵਿਧੀ ਦੀ ਲੋੜ ਪਈ ਮਨੁੱਖੀ ਚੇਤਨਾ ‘ਚ ਇਕਾਗਰਤਾ ਲਈ ਯੋਗ ਇੱਕ ਸਾਧਨ ਬਣਿਆ ਯੋਗ ਸੰਤੁਲਿਤ ਤਰੀਕੇ ਨਾਲ ਇੱਕ ਵਿਅਕਤੀ ਵਿੱਚ ਮੌਜ਼ੂਦ ਸ਼ਕਤੀ ਵਿੱਚ ਸੁਧਾਰ ਜਾਂ ਉਸਦਾ ਵਿਕਾਸ ਕਰਨ ਦਾ ਸ਼ਾਸਤਰ ਹੈ ਆਧੁਨਿਕ ਯੁੱਗ ਵਿੱਚ ਯੋਗ ਨੂੰ ਸਰੀਰਕ ਤੰਦਰੁਸਤੀ ਦਾ ਸਾਧਨ ਮੰਨਿਆ ਗਿਆ ਹੈ  ਮਹਾਂਰਿਸ਼ੀ ਪਤੰਜਲੀ ਅਨੁਸਾਰ ਯੋਗ ਦਾ ਭਾਵ ਇਛਾਵਾਂ ਤੇ ਕਾਬੂ ਪਾਉਣਾ ਹੈ ਆਧੁਨਿਕ ਜੀਵਨ ਸੈਲੀ ਵਿੱਚ ਦਫ਼ਤਰਾਂ ‘ਚ ਕੰਪਿਊਟਰ ਅੱਗੇ ਬੈਠ ਕੇ ਘੰਟਿਆਂ ਬੱਧੀ ਕੰਮ ਕਰਦੇ ਹਨ ਰਹਿਣ ਕਾਰਨ ਅਨੇਕ ਸਰੀਰਕ ਸਮੱਸਿਆਵਾਂ ਜਿਵੇਂ (ਗੋਢਿਆਂ, ਮੋਢਿਆਂ, ਸਰਵਾਈਕਲ , ਦਰਦ) ਆਦਿ  ਪੈਦਾ ਹੋ ਜਾਂਦੀਆਂ ਹਨ ਅਜਿਹੇ ਰੋਗਾਂ ਤੋਂ ਗ੍ਰਸਤ ਰੋਗੀ ਹਮੇਸ਼ਾਂ ਬਿਮਾਰ ਰਹਿੰਦਾ ਹੈ ਦਿਨੋ ਬਦਿਨ ਬਦਲ ਰਹੀ ਜੀਵਨ ਸ਼ੈਲੀ, ਵਿੱਚ ਖਾਣ ਪੀਣ ਦੀਆਂ ਵਸਤਾਂ ‘ਚ ਬਦਲਾਅ ਆ ਰਹੇ ਹਨ ਕੁਦਰਤੀ ਵਸਤੂਆਂ ਹਰੀਆਂ ਸਬਜ਼ੀਆਂ, ਦੁੱਧ ਦਹੀਂ ਦਾ ਆਹਾਰ ਘਟ ਰਿਹਾ ਹੈ ਤੇ ਪੱਛਮੀ ਤਰਜ ‘ਤੇ ਬਣੇ ਫਾਸਟ ਫੂਡ ਅਤੇ ਕੋਲਡ ਡ੍ਰਿੱਕ ਨੇ ਮਨੁੱਖ ਦੀ ਪਾਚਣ ਪ੍ਰਣਾਲੀ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ  ਸਰੀਰ ਨੂੰ?ਕਿਰਿਆ ਸੀਲ ਰੱਖਣ ਵਾਸਤੇ ਯੋਗ ਜ਼ਰੂਰੀ ਹੈ ਯੋਗ ਵਿੱਚ ਅਜਿਹੇ ਰੋਗਾਂ?ਤੋਂ ਛੁਟਕਾਰਾਂ?ਪਾਉਣ ਦੇ ਅਨੇਕ ਆਸਣ ਹਨ ।

ਜਿਸ ਯੋਗ ਦਾ ਮਹੱਤਵ ਸਾਡੇ ਵੇਦਾਂ ‘ਚ  ਮਿਲਦਾ ਹੈ ਅੱਜ ਉਹੀ ਯੋਗ ਦੁਨੀਆ ਭਰ ‘ਚ ਅਪਣੀ ਪ੍ਰਸਿੱਧੀ ਪਾ ਰਿਹਾ ਹੈ ਇਸਦੇ ਫਾਇਦੇ ਨੂੰ ਦੇਖਦੇ ਹੋਏ ਹਰ ਕੋਈ ਆਪਣੀ ਭੱਜ ਦੌੜ ਵਾਲੀ ਜਿੰਦਗੀ ‘ਚ ਇਸਨੂੰ ਅਪਣਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਹੌਲੀ ਹੌਲੀ ਹੀ ਸਹੀ ਪਰ ਲੋਕਾਂ ਨੂੰ ਇਹ ਗੱਲ ਸਮਝ ‘ਚ ਆ ਰਹੀ ਹੈ ਕਿ ਯੋਗ ਕਰਨ ਨਾਲ ਨਾ ਕੇਵਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਇਆ ਜਾ ਸਕਦਾ ਹੈ ਬਲਕਿ ਆਪਣੇ ਜੀਵਨ ‘ਚ ਖੁਸ਼ਹਾਲੀ ਵੀ ਲਿਆਈ ਜਾ ਸਕਦੀ ਹੈ, ਜੀਵਨ ‘ਚ ਸੰਤੁਲਿਤ ਕੀਤਾ ਜਾ ਸਕਦਾ ਹੈ, ਕਾਰਜ-ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ, ਸ਼ਾਂਤੀ ਅਤੇ ਅਮਨ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ ਸਰੀਰਕ, ਮਾਨਸਿਕ ਅਤੇ ਸਾਂਤੀ ਅਤੇ ਸਵੱਛਤਾ ਲਈ ਯੋਗ ਹੀ ਇੱਕ ਰਸਤਾ ਹੈ ਪਰ ਭੋਗਵਾਦੀ ਯੁੱਗ ‘ਚ ਯੋਗ ਦਾ ਇਤਿਹਾਸ ਸਮੇਂ ਦੀਆਂ ਅਨੰਤ ਗਹਿਰਾਈਆਂ ‘ਚ ਲੁੱਕ ਗਿਆ ਹੈ ਵੈਸੇ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਯੋਗ ਵਿਗਿਆਨ ਵੇਦਾਂ ਤੋਂ ਵੀ ਪ੍ਰਾਚੀਨ ਹੈ ਹੜੱਪਾ ਅਤੇ ਮੋਹਨ ਜੋਦੜੋ ਦੇ ਸਮੇਂ ਦੀ ਪੁਰਾਤਨ ਵਿਭਾਗ ਵੱਲੋਂ ਕੀਤੀ ਗਈ ਖੁਦਾਈ ‘ਚ ਅਨੇਕ ਅਜਿਹੀਆਂ ਮੂਰਤੀਆਂ ਮਿਲੀਆਂ ਹਨ ਜਿਸ ‘ਚ ਸ਼ਿਵ ਅਤੇ ਪਾਰਬਤੀ ਨੂੰ ਵੱਖ-ਵੱਖ ਯੋਗਾਆਸਨ ਕਰਦੇ ਹੋਏ ਦਿਖਾਇਆ ਗਿਆ ਹੈ ਯੋਗ-ਚੇਤਨਾ ਦੇ ਜਾਗਰਨ ‘ਚ ਭਾਵਬੁੱਧੀ ਹੁੰਦੀ ਹੈ ਇਸ ਨਾਲ ਭਾਵ ਪਵਿੱਤਰ ਰਹਿੰਦੇ ਹਨ, ਵਿਚਾਰ ਸੁੱਧ ਰਹਿੰਦੇ ਹਨ ਇਨ੍ਹਾਂ ਨਾਂਲ ਹਿੰਸਾ, ਅੱਤਵਾਦ, ਯੁੱਧ ਅਤੇ ਭ੍ਰਿਸ਼ਟਾਚਾਰ ਵਰਗੀਆਂ ਵਿਸ਼ਵ ਪੱਧਰੀ ਸਮੱਸਿਆਵਾਂ ਦਾ ਹੱਲ ਸੰਭਵ ਹੈ ਹਰੇਕ ਪ੍ਰਾਣੀ ਸੁੱਖ ਚਾਹੁੰਦਾ ਹੈ ਅਤੇ ਉਸਦੀ ਭਾਲ ‘ਚ ਜੀਵਨ ਭਰ ਯਤਨ ਵੀ ਕਰਦਾ ਹੈ ਸੁੱਧ ਸੁੱਖ ਕਿਸ ‘ਚ ਹੈ, ਇਸ ਗੱਲ ਦਾ ਗਿਆਨ ਨਾ ਹੋਣ ਕਾਰਨ ਉਹ ਭੌÎਤਿਕ ਵਸਤੂਆਂ ਵੱਲ ਦੌੜਦਾ ਹੈ ਅਤੇ ਉਨ੍ਹਾਂ ‘ਚ ਸੁੱਖ ਭਾਲਦਾ ਹੈ, ਪਰੰਤੂ ਇਹ ਸੱਚ ਹੈ ਕਿ ਬਾਹਰੀ ਵਸਤੂਆਂ ‘ਚ ਸੁੱਖ  ਦੀ ਬਜਾਇ ਆਪਣੇ ਅੰਦਰ ਹੀ ਭਾਲਣੇ ਚਾਹੀਦੇ ਹਨ ।

ਇਸ ਸਰੀਰ ਦੀ  ਆਤਮਾ ‘ਚ ਅਨੰਤ ਸ਼ਕਤੀ ਅਤੇ ਅਨੰਤ ਗਿਆਨ ਹੈ ਅਤੇ ਅਸਲੀ ਸਵਰੂਪ ਪ੍ਰਾਪਤ ਕਰਨ ‘ਤੇ ਹੀ ਸ਼ੁੱਧ ਤੇ ਅਸਲੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਇਸਦੇ ਲਈ ਯੋਗ ਨੂੰ ਜੀਵਨਸ਼ੈਲੀ ਬਣਾਉਣਾ ਹੋਵੇਗਾ ਜਦੋਂ ਮਨੁੱਖ ਸਰੀਰਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਯੋਗ ਦਾ ਸਹਾਰਾ ਲੈਂਦਾ ਹੈ ਤਾਂ ਉਹ ਯੋਗ ਨਾਲ ਜੁੜਦਾ ਹੈ, ਸੰਬੰਧ ਬਣਾਉਂਦਾ ਹੈ, ਜੀਵਨ ‘ਚ ਉਤਾਰਨ ਦਾ ਯਤਨ ਕਰਦਾ ਹੈ ਪਰੰਤੂ ਜਦੋਂ ਉਸਦੇ ਬਾਰੇ ‘ਚ ਕੁਝ ਜਾਣਨ ਲਗਦਾ ਹੈ , ਜਾਣਕੇ ਕਿਰਿਆ ਦੀ ਪ੍ਰਕਿਰਿਆ ‘ਚ ਗੇੜ ਵਧਾਉਂਦਾ ਹੈ ਤਾਂ ਉਹ ਪ੍ਰਯੋਗ ਦੀ ਸੀਮਾ ‘ਚ ਪਹੁੰਚ ਜਾਂਦਾ ਹੈ ਇਸ ਪ੍ਰਯੋਗ ਦੀ ਭੂਮਿਕਾ ਨੂੰ ਜੀਵਨ ਦਾ ਮੁੱਖ ਹਿੱਸਾ ਬਣਾ ਕੇ ਅਸੀਂ ਮਾਨਵਤਾ ਨੂੰ ਇੱਕ ਨਵੀਂ ਸਕਲ ਦੇ ਸਕਦੇ ਹਾਂ ਭਾਰਤੀਆਂ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਯੋਗ ਭਾਰਤ ਦੀ ਵਿਸ਼ਵ ਨੂੰ ਇੱਕ ਮਹਾਨ ਦੇਣ ਹੈ।

ਯੋਗ ਭਾਰਤੀਆਂ ਦੇ ਜੀਵਨ ਦਾ ਇੱਕ ਅਹਿਮ ਅੰਗ ਰਿਹਾ ਹੈ ਪਰ ਹੁਣ ਇਹ ਸੰਪੂਰਨ ਵਿਸ਼ਵ ਦਾ ਵਿਸ਼ਾ ਅਤੇ ਮਾਨਵ ਮਾਤਰ ਲਈ ਜੀਵਨ ਦਾ ਅੰਗ ਬਣ ਰਿਹਾ ਹੈ ਇਹ ਜੀਵ ਅਨੇਕ ਪ੍ਰਕਾਰ ਦੇ ਸੰਸਕਾਰ ਰੂਪੀ ਰੰਗਾਂ ਨਾਲ ਰੰਗੇ ਹੋਏ ਸਰੀਰ ‘ਚ ਰਹਿੰਦਾ ਹੈ, ਪਰ ਯੋਗਅਭਿਆਸ ਨਾਲ ਸਾਧਿਆ ਗਿਆ ਸਰੀਰ ਰੋਗ, ਤਣਾਅ, ਬੁਢਾਪਾ, ਕ੍ਰੋਧ, ਅਸੰਤੁਲਨ ਆਦਿ ਤੋਂ ਰਹਿਤ  ਹੋ ਜਾਂਦਾ ਹੈ ਲੋਕਾਂ ਦੀ ਖੁਸ਼ਹਾਲੀ, ਸੰਤੁਲਨ, ਤਣਾਅਮੁਕਤੀ , ਸਿਹਤ, ਵਿਸ਼ਵਸ਼ਾਂਤੀ ਅਤੇ ਭਲੇ ਲਈ, ਪੂਰੇ ਵਿਸ਼ਵ ਪੱਧਰ ਦੇ ਲੋਕਾਂ ਲਈ ਇੱਕ ਪੂਰਨਤਣਾਅਵਾਦੀ ਦ੍ਰਿਸ਼ਟੀਕੋਣ ਉਪਲੱਬਧ ਕਰਵਾਉਣ ਲਈ ਵਿਸ਼ਵ ਯੋਗ ਦਿਵਸ ਦੀ ਨਿਰੰਤਰਤਾ ਬਣੀ ਰਹੇ, ਇਹ ਉਮੀਦ ਹੈ, ਇਹ ਜੀਵਨਸ਼ੈਲੀ ਬਣੇ, ਇਹੀ ਯੋਗ ਦਿਵਸ ਦਾ ਮਕਸਦ ਹੋਵੇ, ਇਸ ਨਾਲ ਲੋਕਾਂ ਨੂੰ ਨਵੀਂ ਸੋਚ ਮਿਲੇ, ਨਵਾਂ ਜੀਵਨ ਦਰਸ਼ਨ ਮਿਲੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।