ਸਰਕਾਰ ਨੂੰ ਕਿਸਾਨਾਂ, ਦੁਕਾਨਦਾਰਾਂ ਤੇ ਗਰੀਬਾਂ ਦੀ ਹਮਾਇਤੀ ਦੱਸਿਆ
‘ਸਭਦਾ ਸਾਥ, ਸਭਦਾ ਵਿਕਾਸ ‘ਤੇ ਕੰਮ ਕਰੇਗੀ ਸਰਕਾਰ’
ਏਜੰਸੀ, ਨਵੀਂ ਦਿੱਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਿਲਾ ਸ਼ਕਤੀਕਰਨ ਨੂੰ ਸਰਕਾਰ ਦੀ ਸਰਵਉੱਚ ਪਹਿਲਕਦਮੀ ਕਰਾਰ ਦਿੰਦਿਆਂ ਸਾਂਸਦਾਂ ਤੋਂ ਤਲਾਕ-ਏ-ਬਿਦਅਤ (ਤਿੰਨ ਤਲਾਕ) ਤੇ ਨਿਕਾਹ ਹਲਾਲਾ ਵਰਗੀਆਂ ਕੁਰੀਤੀਆਂ ਦੇ ਕਲਿਆਣ ‘ਚ ਸਹਿਯੋਗ ਦੀ ਅੱਜ ਅਪੀਲ ਕੀਤੀ ਕੋਵਿੰਦ ਨੇ ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿਲਾ ਸ਼ਕਤੀਕਰਨ ਸਰਕਾਰ ਦੀ ਸਰਵਉੱਚ ਪਹਿਲਕਦਮੀਆਂ ‘ਚੋਂ ਇੱਕ ਹੈ ਨਾਰੀ ਦਾ ਸਬਲ ਹੋਣਾ ਤੇ ਸਮਾਜ ਤੇ ਅਰਥਵਿਵਸਥਾ ‘ਚ ਉਨ੍ਹਾਂ ਦੀ ਪ੍ਰਭਾਵੀ ਹਿੱਸੇਦਾਰੀ, ਇੱਕ ਵਿਕਸਿਤ ਸਮਾਜ ਦੀ ਕਸੌਟੀ ਹੁੰਦੀ ਹੈ ਉਨ੍ਹਾਂ ਕਿਹਾ, ‘ਸਰਕਾਰ ਦੀ ਇਹ ਸੋਚ ਹੈ ਕਿ ਨਾ ਸਿਰਫ਼ ਔਰਤਾਂ ਦਾ ਵਿਕਾਸ ਹੋਵੇ, ਸਗੋਂ ਔਰਤਾਂ ਦੀ ਅਗਵਾਈ ‘ਚ ਵਿਕਾਸ ਹੋਵੇ ਮਹਿਲਾ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੰਦਿਆਂ ਸੂਬਿਆਂ ਦੇ ਸਹਿਯੋਗ ਨਾਲ ਅਨੇਕ ਪ੍ਰਭਾਵੀ ਕਦਮ ਚੁੱਕੇ ਗਏ ਹਨ ਦੁਨੀਆ ਦੀ ਤਿੰਨ ਸਭ ਤੋਂ ਵੱਡੀ ਅਰਥਵਿਵਸਥਾਵਾਂ ‘ਚ ਦੇਸ਼ ਨੂੰ ਸ਼ਾਮਲ ਕਰਨ ਦਾ ਟੀਚਾ ਵੀ ਉਨ੍ਹਾਂ ਦੇਸ਼ ਦੇ ਸਾਹਮਣੇ ਰੱਖਿਆ
ਕਿਸਾਨਾਂ ਤੇ ਦੁਕਾਨਦਾਰਾਂ ‘ਤੇ ਫੋਕਸ
ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਨੇ ਕਿਸਾਨ ਸਨਮਾਨ ਯੋਜਨਾ ਦਾ ਦਾਇਰਾ ਸਾਰੇ ਕਿਸਾਨਾਂ ਤੱਕ ਵਧਾਇਆ ਹੈ ਕਿਸਾਨਾਂ ਨਾਲ ਜੁੜੀ ਪੈਨਸ਼ਨ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਹਿਲੀ ਵਾਰ ਕਿਸੇ ਸਰਕਾਰ ਨੇ ਛੋਟੇ ਦੁਕਾਨਦਾਰਾਂ ਦੀ ਆਰਥਿਕ ਸੁਰੱਖਿਆ ਵੱਲ ਧਿਆਨ ਦਿੱਤਾ ਹੈ ਇਸ ਲਈ ਵੱਖ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦਾ ਲਾਭ ਦੇਸ਼ ਦੇ 3 ਕਰੋੜ ਛੋਟੇ ਦੁਕਾਨਦਾਰਾਂ ਨੂੰ ਮਿਲੇਗਾ
ਰਾਸ਼ਟਰਪਤੀ ਦਾ ਭਾਸ਼ਣ ਉਤਸ਼ਾਹਜਨਕ ਨਹੀਂ : ਕਾਂਗਰਸ
ਕਾਂਗਰਸ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਉਤਸ਼ਾਹਜਨਕ ਨਹੀਂ ਹੈ ਤੇ ਇਸ ‘ਚ ਸਰਕਾਰ ਵੱਲੋਂ ਜੋ ਵੀ ਭਰੋਸਾ ਦਿੱਤਾ ਗਿਆ ਹੈ, ਪਿਛਲੇ ਪੰਜ ਸਾਲਾਂ ਦੇ ਤਜ਼ਰਬੇ ਨੂੰ ਦੇਖਦਿਆਂ ਦੇਸ਼ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਹੋ ਸਕਦਾ ਹੈ ਰਾਜ ਸਭਾ ‘ਚ ਕਾਂਗਰਸ ਦੇ ਉਪ ਆਗੂ ਆਨੰਦ ਸ਼ਰਮਾ, ਲੋਕ ਸਭਾ ‘ਚ ਆਗੂ ਅਧੀਰ ਰੰਜਨ ਚੌਧਰੀ ਤੇ ਚੀਫ਼ ਵਿੱਪ੍ਹ ਕੇ ਸੁਰੇਸ਼ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਸਦ ਦੇ ਦੋਵੇਂ ਸਦਨਾਂ ਦੇ ਸੰਬੋਧਨ ਤੋਂ ਬਾਅਦ ਸੰਸਦ ਭਵਨ ਕੰਪਲੈਕਸ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਣ ‘ਚ ਪ੍ਰਧਾਨ ਮੰਤਰੀ ਦੇ ਸ਼ਬਦ ਦੂਹਰਾਏ ਜਾਂਦੇ ਹਨ ਭਾਸ਼ਣ ‘ਚ ਭਰੋਸਾ ਤਾਂ ਬਹੁਤ ਦਿੱਤਾ ਗਿਆ ਹੈ ਪਰ ਪਿਛਲੇ ਪੰਜ ਸਾਲਾਂ ਦਾ ਤਜ਼ਰਬਾ ਬਹੁਤ ਚੰਗਾ ਨਹੀਂ ਰਿਹਾ ਹੈ ਇਸ ਲਈ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੇ ਸ਼ੁਰੂ ‘ਚ ਦਿੱਤੇ ਗਏ ਰਾਸ਼ਟਰਪਤੀ ਦੇ ਭਾਸ਼ਣ ਤੋਂ ਕੋਈ ਸੰਤੁਸ਼ਟ ਨਹੀਂ ਹੋ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।