61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਦੇਕੇ ਕੀਰਤੀਮਾਨ ਬਣਾਇਆ: ਕੋਵਿੰਦ
ਨਵੀਂ ਦਿੱਲੀ, ਏਜੰਸੀ। ਵੀਰਵਾਰ ਨੂੰ ਸੰਸਦ ਦੇ ਸੈਂਟਰਲ ਹਾਲ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕ ਸਭਾ ਅਤੇ ਰਾਜਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਦੇਸ਼ ਦੇ 61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਮਤਦਾਨ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਰਕਾਰ ਪਹਿਲੇ ਦਿਨ ਤੋਂ ਹੀ ਸਮਾਜ ਦੇ ਆਖਰੀ ਵਿਅਕਤੀ ਤੱਕ ਸੁਵਿਧਾਵਾਂ ਪਹੁੰਚਾਉਣ ਲਈ ਸਮਰਪਿਤ ਹੈ। ਉਹਨਾ ਕਿਹਾ ਕਿ ਮਹਾਤਮਾ ਗਾਂਧੀ ਦੀ ਜਯੰਤੀ ਦੇ 150ਵੀਂ ਜਯੰਤੀ ਤੋਂ ਬਾਅਦ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਵੋਟ ਦੇਣ ਲਈ ਲੋਕ ਭਿਆਨਕ ਗਰਮੀ ‘ਚ ਵੀ ਲਾਇਨਾਂ ‘ਚ ਖੜ੍ਹੇ ਰਹੇ। ਇਸ ਵਾਰ ਮਹਿਲਾਵਾਂ ਦੀ ਹਿੱਸੇਦਾਰੀ ਵਧੀ ਹੈ ਅਤੇ ਲਗਭਗ ਪੁਰਸ਼ਾਂ ਦੇ ਬਰਾਬਰ ਰਹੀ ਹੈ। ਇਸ ਲਈ ਸਾਰੇ ਵੋਟਰ ਵਧਾਈ ਦੇ ਪਾਤਰ ਹਨ।
ਲੋਕ ਸਭਾ ਦੇ ਨਵੇਂ ਸਪੀਕਰ ਨੂੰ ਵੀ ਮੈਂ ਉਹਨਾਂ ਦੇ ਇਸ ਫਰਜ ਲਈ ਵਧਾਈ ਦਿੰਦਾ ਹਾਂ। ਚੋਣ ਪ੍ਰਕਿਰਿਆ ਲਈ ਚੋਣ ਕਮਿਸ਼ਨ ਨੂੰ ਵਧਾਈ ਦਿੰਦਾ ਹਾਂ। ਇਸ ਲੋਕ ਸਭਾ ‘ਚ ਲਗਭਗ ਅੱਧੇ ਸਾਂਸਦ ਪਹਿਲੀ ਵਾਰ ਚੁਣੇ ਗਏ ਹਨ। ਇਸ ‘ਚ 78 ਮਹਿਲਾ ਸਾਂਸਦਾਂ ਦਾ ਚੁਣਿਆ ਜਾਣਾ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ। ਉਹਨਾ ਅੱਗੇ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਸਾਰੇ ਦੇਸ਼ਵਾਸੀਆਂ ਦਾ ਜੀਵਨ ਸੁਧਾਰਨ, ਕੁਸ਼ਾਸਨ ਤੋਂ ਪੈਦਾ ਹੋਈਆਂ ਮੁਸੀਬਤਾਂ ਨੂੰ ਦੂਰ ਕਰਨ ਅਤੇ ਸਮਾਜ ਦੀ ਆਖਰੀ ਪੰਕਤੀ ‘ਚ ਖੜ੍ਹੇ ਵਿਅਕਤੀ ਤੱਕ ਸਾਰੀਆਂ ਜ਼ਰੂਰੀ ਸਹੂਲਤਾਂ ਪਹੁੰਚਾਉਣ ਦੇ ਟੀਚੇ ਪ੍ਰਤੀ ਸਮਰਪਿਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।