ਬਰਾਤੀ ਨਹਿਰ ‘ਚ ਡਿੱਗੇ, ਸੱਤ ਬੱਚੇ ਡੁੱਬੇ
ਲਖਨਊ, ਏਜੰਸੀ। ਉਤਰ ਪ੍ਰਦੇਸ਼ ‘ਚ ਲਖਨਊ ਦੇ ਨਗਰਾਮ ਖੇਤਰ ‘ਚ ਵੀਰਵਾਰ ਨੂੰ ਬਰਾਤੀਆਂ ਦੀ ਪਿਕਅਪ ਡਾਲਾ ਇੰਦਰਾ ਨਹਿਰ ‘ਚ ਜਾ ਡਿੱਗੀ, ਜਿਸ ਨਾਲ ਉਸ ‘ਚ ਸਵਾਰ ਸੱਤ ਬੱਚੇ ਡੁੱਬ ਗਏ ਜਦੋਂਕਿ 22 ਬਰਾਤੀ ਤੈਰ ਕੇ ਨਿੱਕਲਣ ‘ਚ ਕਾਮਯਾਬ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਬਾਰਾਬੰਕੀ ਦੇ ਲੋਨੀ ਕਟਰਾ ਖੇਤਰ ਤੋਂ ਕੱਲ੍ਹ ਨਗਰਾਮ ਇਲਾਕੇ ਦੇ ਸਰਾਏ ਪਾਡੇ ਪਿੰਡ ‘ਚ ਸੂਰਜਪਾਲ ਦੇ ਇੱਥੇ ਬਰਾਤ ਆਈ ਸੀ। ਵਿਆਹ ਸਮਾਰੋਹ ਤੋਂ ਬਾਅਦ ਸਵੇਰੇ ਜਦੋਂ ਉਹ ਲੋਕ ਵਾਪਸ ਜਾ ਰਹੇ ਸਨ ਤਾਂ ਪਟਵਾਖੇੜਾ ਪਿੰਡ ਦੇ ਨੇੜੇ ਪਿਕਅਪ ਡਾਲਾ ਇੰਦਰਾ ਨਹਿਰ ‘ਚ ਪਲਟ ਗਿਆ। ਵਾਹਨ ‘ਚ ਸਵਾਰ 29 ਵਿਅਕਤੀਆਂ ‘ਚੋਂ 22 ਨਹਿਰ ‘ਚੋਂ ਨਿੱਕਲ ਆਏ ਪਰ ਸੱਤ ਬੱਚੇ ਲਾਪਤਾ ਹਨ। ਉਹਨਾਂ ਕਿਹਾ ਕਿ ਐਨਡੀਆਰਐਫ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ। ਨਹਿਰ ਦਾ ਪਾਣੀ ਬੰਦ ਕਰਵਾ ਕੇ ਡੁੱਬੇ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਨਹਿਰ ‘ਚੋਂ ਵਾਹਨ ਨੂੰ ਬਾਹਰ ਕੱਢ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।