ਇੱਕ ਦੇਸ਼, ਇੱਕ ਚੋਣ’ ਮੋਦੀ ਸਰਕਾਰ ਦਾ ਛਲਾਵਾ : ਮਾਇਆਵਤੀ
ਦੇਸ਼ ‘ਚ ਇਕੱਠੇ ਚੋਣ ਕਰਾਉਣ ਦੇ ਪੱਖ ‘ਚ ਲੋਜਪਾ
ਏਜੰਸੀ, ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਦੇਸ਼, ਇੱਕ ਚੋਣ ‘ਤੇ ਚਰਚਾ ਲਈ ਸੱਦੀ ਗਈ ਸਰਵ ਸਾਂਝੀ ਮੀਟਿੰਗ ਤੋਂ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਕਿਨਾਰਾ ਕਰ ਲਿਆ ਹੈ ਹਾਲਾਂÎਕ ਖੱਬੇਪੱਖੀ ਤੇ ਐਨਸੀਪੀ ਨੇ ਇਸ ‘ਚ ਹਿੱਸਾ ਲਿਆ ਕਾਂਗਰਸ ਨੇ ਮੀਟਿੰਗ ‘ਚ ਸ਼ਾਮਲ ਹੋਣ ਤੋਂ ਸਾਫ਼ ਨਾਂਹ ਕਰ ਦਿੱਤੀ, ਉੱਥੇ ਬੀਐਸਪੀ ਸੁਪਰੀਮੋ ਮਾਇਆਵਤੀ, ਟੀਐਮਸੀ ਮੁਖੀ ਮਮਤਾ ਬੈਨਰਜੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਤੋਂ ਕਿਨਾਰਾ ਕਰ ਲਿਆ
ਦੂਜੇ ਪਾਸੇ ਮੀਟਿੰਗ ‘ਚ ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇੱਕ ਦੇਸ਼, ਇੱਕ ਚੋਣ ਦੇ ਆਈਡੀਏ ਨਾਲ ਸਹਿਮਤ ਹੈ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ‘ਇੱਕ ਦੇਸ਼ ਇੱਕ ਚੋਣ’ ਦੀ ਧਾਰਨਾ ਨੂੰ ਗੈਰ ਲੋਕਤੰਤਰੀ ਤੇ ਗੈਰ ਸੰਘੀ ਕਰਾਰ ਦਿੰਦਿਆਂ ਚੋਣਾਂ ‘ਚ ਵੱਡਾ ਸੁਧਾਰ ਕਰਨ ਤੇ ਕਾਲੇਜੀਅਮ ਵੱਲੋਂ ਚੋਣ ਕਮਿਸ਼ਨ ਦੀ ਚੋਣ ਕਰਨ ਦੀ ਮੰਗ ਕੀਤੀ ਹੈ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦੀ ਗਈ ਸਰਵ ਸਾਂਝੀ ਮੀਟਿੰਗ ‘ਚ ਆਪਣੇ ਨੋਟ ‘ਚ ਇਹ ਮੰਗ ਕੀਤੀ
ਓਮ ਬਿਰਲਾ ਸਰਵਸੰਮਤੀ ਨਾਲ ਲੋਕ ਸਭਾ ਸਪੀਕਰ ਚੁਣੇ
ਨਵੀਂ ਦਿੱਲੀ ਭਾਜਪਾ ਦੇ ਮੈਂਬਰ ਓਮ ਬਿਰਲਾ ਅੱਜ ਸਰਵਸੰਮਤੀ ਨਾਲ 17ਵੀਂ ਲੋਕ ਸਭਾ ਦੇ ਸਪੀਕਰ ਨਿਯੁਕਤ ਕੀਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਨਾਂਅ ਦਾ ਮਤਾ ਪੇਸ਼ ਕੀਤਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਤੇ ਦੀ ਹਮਾਇਤ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਰਲਾ ਦੇ ਸਭਾ ਦਾ ਸਪੀਕਰ ਚੁਣੇ ਜਾਣ ਦਾ ਮਤਾ ਦਿੱਤਾ, ਜਿਸ ਦਾ ਸੀਨੀਅਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਮਾਇਤ ਕੀਤੀ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਉਨ੍ਹਾਂ ਦੇ ਨਾਂਅ ਦਾ ਮਤਾ ਪੇਸ਼ ਕੀਤਾ ਤੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਸ ਦੀ ਹਮਾਇਤ ਕੀਤੀ ਇਸ ਤਰ੍ਹਾਂ ਬਿਰਲਾ ਦੀ ਹਮਾਇਤ ‘ਚ ਸਦਨ ‘ਚ ਕੁੱਲ 14 ਮਤੇ ਸਦਨ ‘ਚ ਆਏ ਵਿਰੋਧੀ ਪਾਰਟੀਆਂ ਨੇ ਵੀ ਉਨ੍ਹਾਂ ਦੇ ਨਾਂਅ ਦੀ ਜ਼ੋਰਦਾਰ ਹਮਾਇਤ ਕੀਤੀ ਸਦਨ ‘ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਦੇ ਨਾਂਅ ਦਾ ਮਤਾ ਪੇਸ਼ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।