ਵਿਸ਼ਵ ਕੱਪ ਮੁਸ਼ਕਲ ਹੁੰਦਾ ਜਾ ਰਿਹੈ: ਸਰਫਰਾਜ
ਏਜੰਸੀ, ਮੈਨਚੇਸਟਰ
ਭਾਰਤ ਖਿਲਾਫ ਵਿਸ਼ਵ ਕੱਪ ‘ਚ ਹਾਰ ਝੱਲਣ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੇ ਮੰਨਿਆ ਕਿ ਟੂਰਨਾਮੈਂਟ ‘ਚ ਪਹੁੰਚਣਾ ਉਨ੍ਹਾਂ ਦੀ ਟੀਮ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹਾਰ ਤੋਂ ਬਾਅਦ ਪਾਕਿਸਤਾਨ ਪੰਜ ਮੈਚਾਂ ‘ਚ ਤਿੰਨ ਅੰਕਾਂ ਨਾਲ ਨੌਵੇਂ ਸਥਾਨ ‘ਤੇ ਕਾਬਜ਼ ਹੈ। ਆਖਰੀ-4 ‘ਚ ਪਹੁੰਚਣ ਲਈ ਪਾਕਿਸਤਾਨ ਨੂੰ ਹੁਣ ਚਾਰ ਮੈਚ ਜਿੱਤਣੇ ਹੋਣਗੇ ਅਤੇ ਹੋਰ ਮੈਚਾਂ ਦੇ ਨਤੀਜਿਆਂ ‘ਤੇ ਵੀ ਨਿਰਭਰ ਰਹਿਣਾ ਹੋਵੇਗਾ, ਸਰਫਰਾਜ ਨੇ ਕਿਹਾ ਕਿ ਯਕੀਨੀ ਤੌਰ ‘ਤੇ ਇਹ ਮੁਸ਼ਕਲ ਹੁੰਦਾ ਜਾ ਰਿਹਾ ਹੈ, ਪਰ ਸਾਡੇ ਕੋਲ ਚਾਰ ਮੈਚ ਹਨ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਸਾਰੇ ਮੈਚ ਜਿੱਤਾਂਗੇ ਸਰਫਰਾਜ ਨੇ ਕਿਹਾ ਕਿ ਅਸੀਂ ਚੰਗਾ ਟਾਸ ਜਿੱਤਿਆ, ਪਰ ਮੰਦਭਾਗਾ ਸਹੀ ਇਲਾਕਿਆਂ ‘ਚ ਗੇਂਦਬਾਜ਼ੀ ਨਾ ਕਰ ਸਕੇ ਰੋਹਿਤ ਨੂੰ ਸਿਹਰਾ ਜਾਂਦਾ ਹੈ, ਉਨ੍ਹਾਂ ਨੇ ਵਧੀਆ ਖੇਡਿਆ।
ਹਾਰ ਤੋਂ ਪ੍ਰੇਸ਼ਾਨ ਪਾਕਿ ਕ੍ਰਿਕਟ ਪ੍ਰੇਮੀਆਂ ਨੇ ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ
ਲਖਨਊ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ‘ਚ ਭਾਰਤੀ ਟੀਮ ਹੱਥੋਂ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਆਪਣੇ ਕ੍ਰਿਕਟ ਪ੍ਰੇਮੀਆਂ ਦੀ ਸਖ਼ਤ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ ਦੇ ਨਿਰਾਸ਼ਾਨਜਕ ਪ੍ਰਦਰਸ਼ਨ ਤੋਂ ਨਿਰਾਸ਼ ਪਾਕਿ ਸਮਰਥਕਾਂ ਨੇ ਸੋਸ਼ਲ ਮੀਡੀਆ ਜਰੀਏ ਆਪਣੀ ਭੜਾਸ ਕੱਢੀ ਹੈ। ਪਾਕਿ ਟੀਮ ਦੇ ਕ੍ਰਿਕਟ ਪ੍ਰੇਮੀ ਡਾਵਰ ਭੱਟ ਨੇ ਟਵੀਟ ਕੀਤਾ, ਭਾਰਤ ਅਤੇ ਪਾਕਿਸਤਾਨ ਟੀਮ ਦਰਮਿਆਨ ਇੱਕ ਵੱਡਾ ਫਰਕ ਇਹ ਹੈ ਕਿ ਭਾਰਤੀ ਵਿਸ਼ਵ ਕੱਪ ਜਿੱਤਣ ਇੰਗਲੈਂਡ ਆਏ ਹਨ ਜਦੋਂਕਿ ਅਸੀਂ ਭਾਰਤ ਨੂੰ ਹਰਾਉਣ ਆਏ ਹਾਂ ਇਕ ਹੋਰ ਪ੍ਰਸ਼ੰਸਕ ਸ਼ੇਖ ਨੇ ਕਿਹਾ, ਸਮਝ ਨਹੀਂ ਆਉਂਦਾ ਕਿ ਕਿਸ ਨੇ ਇਨ੍ਹਾਂ ਨੂੰ ਕਿਹਾ ਸੀ ਕਿ ਪਹਿਲਾਂ ਬਾਲਿੰਗ ਕਰੋ ਅਹਿਮਦ ਨੇ ਲਿਖਿਆ, ਇੰਡੀਆ ਤੋਂ ਹਮੇਂ ਐਸੇ ਫੇਂਟ ਰਹਾ ਹੈ ਜੈਸੇ ਕੋਹਿਨੂਰ ਹਮਨੇ ਚੁਰਾਇਆ ਹੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।