ਕੇਂਦਰ ਸਰਕਾਰ ‘ਚਮਕੀ ਰੋਗ’ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੋਧ ਕਰੇਗੀ
ਨਿਤਿਸ਼ ਦੇ ਪੀੜਤਾਂ ਕੋਲ ਨਾ ਪਹੁੰਚਣ ‘ਤੇ ਉਠੇ ਸਵਾਲ
ਏਜੰਸੀ, ਮੁਜੱਫਰਪੁਰ
ਬਿਹਾਰ ‘ਚ ਐਕਊਟ ਇੰਸੇਫਲਾਈਟਿਸ ਸਿੰਡ੍ਰੋਮ (ਅਏਰ) ਭਾਵ ਚਮਕੀ ਬੁਖਾਰ ਦਾ ਕਹਿਰ ਵਧਦਾ ਜਾ ਰਿਹਾ ਹੈ, ਇਸ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 100 ਤੱਕ ਪਹੁੰਚ ਗਈ ਹੈ। ਇਸ ਦੀ ਜਾਣਕਾਰੀ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਅਧਿਕਾਰੀ ਸੁਨੀਲ ਕੁਮਾਰ ਸਾਹੀ ਨੇ ਦਿੱਤੀ। ਸੂਬੇ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਪੀੜਤਾਂ ਕੋਲ ਨਾ ਪਹੁੰਚਣ ‘ਤੇ ਸਵਾਲ ਉੱਠ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਨਿਤਿਸ਼ ਨੇ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਡਾਕਟਰਾਂ ਨੂੰ ਹਰ ਸੰਭਵ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਐਤਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਮੁਜੱਫਰਪੁਰ ਦਾ ਦੌਰਾ ਕੀਤਾ। ਹਰਸ਼ਵਰਧਨ ਨੇ ਮੈਡੀਕਲ ਕਾਲਜ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ, ‘ਮੈਂ ਇਸ ਖੇਤਰ ਦੇ ਲੋਕਾਂ, ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਮੱਸਿਆ ਨੂੰ ਜੜ੍ਹੋਂ ਸਮਾਪਤ ਕਰਨ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਹਰ ਸੰਭਵ ਆਰਥਿਕ ਤੇ ਤਕਨੀਕੀ ਸਹਿਯੋਗ ਦੇਵੇਗੀ। ਸੀਐੱਮ ਨਿਤਿਸ਼ ਕੁਮਾਰ ਨੇ ਹਰ ਇੱਕ ਮ੍ਰਿਤਕ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਬਿਹਾਰ ‘ਚ ਲੋਅ ਦਾ ਕਹਿਰ : 22 ਜੂਨ ਤੱਕ ਸਾਰੇ ਸਕੂਲ ਬੰਦ
ਪਟਨਾ| ਬਿਹਾਰ ‘ਚ ਗਰਮੀ ਸਬੰਧੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਿਹਾਰ ‘ਚ ਹੁਣ ਤੱਕ ਗਰਮੀ ਨਾਲ 78 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਔਰੰਗਾਬਾਦ ‘ਚ 47 ਵਿਅਕਤੀਆਂ ਦੀ ਮੌਤ ਹੋਈ ਹੈ, ਜਦੋਂਕਿ ਗਯਾ ‘ਚ ਗਰਮੀ ਸਬੰਧੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਭਿਆਨਕ ਗਰਮੀ ਕਾਰਨ 22 ਜੂਨ ਤੱਕ ਬਿਹਾਰ ਦੇ ਸਾਰੇ ਸਕੂਲ ਬੰਦ ਰਹਿਣਗੇ ਇਹ ਸਿੱਖਿਆ ਵਿਭਾਗ ਨੇ ਇਸ ਸਬੰਧੀ ਜਾਰੀ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।