ਕਿਸਾਨੀ ਕਰਜ਼ਾ, ਮਹਿੰਗੀ ਬਿਜਲੀ ਅਤੇ ਨਹਿਰੀ ਪਾਣੀ ਰਹੇ ਮੀਟਿੰਗ ਦਾ ਏਜੰਡਾ
ਮਾਨਸਾ (ਸੱਚ ਕਹੂੰ ਨਿਊਜ਼) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਹੈÎੱਡ ਕੁਆਰਟਰ ਗੁਰੂਦੁਆਰਾ ਸਾਹਿਬ ਮਾਨਸਾ ਵਿਖੇ ਹੋਈ। ਇਸ ਮੀਟਿੰਗ ਸਬੰਧੀ ਹਰਦੇਵ ਸਿੰਘ ਕੋਟਧਰਮੂ ਸਕੱਤਰ ਜਨਰਲ ਜਿਲ੍ਹਾ ਮਾਨਸਾ ਨੇ ਦੱਸਿਆ ਕਿ ਭਾਖੜਾ ਡੈਮ ਵੱਲੋਂ ਚਾਰ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਇਹਨਾਂ ਰਾਜਾਂ ਵਿੱਚ ਦਿੱਲੀ 2 ਰੁਪਏ ਪ੍ਰਤੀ ਯੂਨਿਟ, ਹਿਮਾਚਲ ਪ੍ਰਦੇਸ਼ 2.50 ਰੁਪਏ ਪ੍ਰਤੀ ਯੂਨਿਟ, ਹਰਿਆਣਾ 3.00 ਰੁਪਏ ਪ੍ਰਤੀ ਯੂਨਿਟ ਅਤੇ ਪੰਜਾਬ ਵਿੱਚ 7 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 10 ਰੁਪਏ ਪ੍ਰਤੀ ਯੂਨਿਟ ਦਾ ਫਾਲਤੂ ਖਰਚਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਰਜ਼ਾ ਮੁਆਫੀ ਦਾ ਇੱਕ ਮਹਿਜ਼ ਡਰਾਮਾ ਹੈ ਜਦੋਂ ਕਿ ਮਾਮੂਲੀ ਪੈਸੇ ਮੁਆਫ ਕਰਕੇ ਬਿਜਲੀ ਬਿੱਲਾਂ ਰਾਹੀਂ ਜੇਬ੍ਹ ਵਿੱਚੋਂ ਵੱਧ ਕਢਵਾਉਣ ਦੀ ਸਕੀਮ ਬਣਾ ਲਈ ਹੈ ਇਸ ਪਾਲਿਸੀ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਜਰਨੈਲ ਸਿੰਘ ਸਤੀਕੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਆਪਰੇਟਿਵ ਬੈਕਾਂ ਨੇ ਕਰਜ਼ੇ ਦੇਣ ਸਮੇਂ ਕਿਸਾਨਾਂ ਤੋਂ ਖਾਲੀ ਚੈਕਾਂ ‘ਤੇ ਦਸਤਖਤ ਕਰਵਾ ਕੇ ਰੱਖ ਲਏ ਸਨ ਉਨ੍ਹਾਂ ਵੱਲੋਂ ਖਾਲੀ ਚੈÎੱਕ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਰਕਮ ਨਾ ਭਰਨ ਦੀ ਸੂਰਤ ਵਿੱਚ ਅਦਾਲਤਾਂ ਵਿੱਚ ਕੇਸ ਦਰਜ ਕਰਵਾਏ ਜਾ ਰਹੇ ਹਨ, ਜਿਸ ਵਿੱਚ ਚੈÎੱਕ ਵੀ ਬੈਂਕ ਮੈਨੇਜਰਾਂ ਵੱਲੋਂ ਖੁਦ ਹੀ ਭਰ ਕੇ ਲਾਏ ਜਾ ਰਹੇ ਹਨ ਜਦ ਕਿ ਕਿਸਾਨਾਂ ਵੱਲੋਂ ਬੈਂਕ ਨੂੰ ਕਰਜ਼ੇ ਬਦਲੇ ਜ਼ਮੀਨ ਆਡਰਹਿਣ ਦਿੱਤੀ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜੇ ਬਦਲੇ ਜ਼ਮੀਨਾਂ ਦੀਆਂ ਕੁਰਕੀਆਂ ਕਰਨ ਤੋਂ ਪਿੱਛੇ ਹਟਣ ਦਾ ਵਾਅਦਾ ਕੀਤਾ ਹੈ ਤੇ ਜੇਕਰ ਬੈਂਕਾਂ ਨੇ ਕਿਸਾਨਾਂ ਨਾਲ ਇਸੇ ਤਰ੍ਹਾਂ ਧੱਕਾ ਕੀਤਾ ਤਾਂ ਜਥੇਬੰਦੀ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।