ਮਨਪ੍ਰੀਤ ਸਿੰਘ ਮੰਨਾ
ਲੋਕਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਨਤਾ ਨੇ ਚੁਣੀ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਹੋਰਨਾਂ ਮੰਤਰੀਆਂ ਅਤੇ ਰਾਜ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ ਇਸ ਵਿੱਚ ਇਸ ਵਾਰ ਪੰਜਾਬ ਵੱਲੋਂ ਤਿੰਨ ਆਗੂਆਂ ਨੂੰ ਕੈਬਨਿਟ ਵਿੱਚ ਸਥਾਨ ਮਿਲਿਆ ਹੈ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਅੰਮ੍ਰਿਤਸਰ ਤੋਂ ਵੋਟਾਂ ਚੋਣਾਂ ਹਾਰਨ ਵਾਲੇ ਹਰਦੀਪ ਸਿੰਘ ਪੁਰੀ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਨ੍ਹਾਂ ਨੂੰ ਕੇਂਦਰੀ ਕੈਬਨਿਟ ਵਿੱਚ ਸਥਾਨ ਮਿਲਣ ਉੱਤੇ ਪੰਜਾਬ ਵਿੱਚ ਵਿਕਾਸ ਦੀ ਉਮੀਦ ਜਾਗੀ ਹੈ ਤਿੰਨਾਂ ਮੰਤਰੀਆਂ ਤੋਂ ਪੰਜਾਬ ਨੂੰ ਕਾਫ਼ੀ ਉਮੀਦਾਂ ਹਨ।
ਹਰਸਿਮਰਤ ਕੌਰ ਬਾਦਲ ਨੂੰ ਮਿਲੀ ਦੂਜੀ ਵਾਰ ਕੈਬਨਿਟ ਵਿੱਚ ਥਾਂ:
ਬੰਠਿਡਾ ਤੋਂ ਜਿੱਤਣ ਵਾਲੀ ਹਰਸਿਮਰਤ ਕੌਰ ਨੂੰ ਫੂਡ ਪ੍ਰਾਸੈਸਿੰਗ ਮੰਤਰੀ ਬਣਾਇਆ ਗਿਆ ਹੈ ਇਹ ਵਿਭਾਗ ਉਨ੍ਹਾਂ ਦੇ ਕੋਲ ਪਿਛਲੀ ਵਾਰ ਵੀ ਸੀ ਇਸ ਵਿਭਾਗ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਕਾਫ਼ੀ ਚੰਗਾ ਕੰਮ ਕੀਤਾ, ਜਿਸਨੂੰ ਵੇਖਦੇ ਹੋਏ ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਸਿਮਰਤ ਕੌਰ ਬਾਦਲ ਨੂੰ ਇਹ ਵਿਭਾਗ ਦਿੱਤਾ ਹੈ ਇਸ ਵਿਭਾਗ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਵੱਲੋਂ ਪੰਜਾਬ ਵਿੱਚ ਵੀ ਇਸ ਵਿਭਾਗ ਦੇ ਅਧੀਨ ਕਈ ਕਾਰਜ ਕੀਤੇ ਗਏ, ਜਿਸਨੂੰ ਲੈ ਕੇ ਪੰਜਾਬ ਨੂੰ ਫਾਇਦਾ ਹੋਇਆ ਹੈ ਲੋਕਾਂ ਨੂੰ ਉਮੀਦ ਹੈ ਕਿ ਇਸ ਵਾਰ ਵੀ ਉਹ ਪਹਿਲਾਂ ਤੋਂ ਵੀ ਜ਼ਿਆਦਾ ਵਿਭਾਗ ਦੀਆਂ ਸਕੀਮਾਂ ਨੂੰ ਪੰਜਾਬ ਵਿੱਚ ਲੈ ਕੇ ਆਉਣਗੇ ਅਤੇ ਵਿਕਾਸ ਕਰਵਾਉਣਗੇ।
1 ਲੱਖ ਵੋਟ ਦੇ ਫਰਕ ਨਾਲ ਹਾਰਨ ਵਾਲੇ ਹਰਦੀਪ ਪੁਰੀ ਨੂੰ ਦੂਜੀ ਵਾਰ ਮਿਲਿਆ ਕੈਬਨਿਟ ‘ਚ ਥਾਂ:
ਹਰਦੀਪ ਸਿੰਘ ਪੁਰੀ ਇਸ ਵਾਰ ਅੰਮ੍ਰਿਤਸਰ ਤੋਂ ਚੋਣ ਲੜੇ ਸਨ ਅਤੇ ਉਨਾਂ ਨੂੰ ਕਾਂਗਰਸ ਦੇ ਗੁਰਜੀਤ ਔਜਲਾ ਨੇ ਇੱਕ ਲੱਖ ਵੋਟਾਂ ਨਾਲ ਹਰਾਇਆ ਇਸਦੇ ਬਾਵਜੂਦ ਵੀ ਹਰਦੀਪ ਪੁਰੀ ਨੂੰ ਕੈਬਨਿਟ ਵਿੱਚ ਆਜਾਦ ਰਾਜ ਮੰਤਰੀ ਦਾ ਦਰਜਾ ਮਿਲਿਆ ਹੈ ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀ ਹਰਦੀਪ ਪੁਰੀ ਪਿਛਲੀ ਸਰਕਾਰ ਵਿੱਚ ਘਰ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ (ਆਜਾਦ ਚਾਰਜ) ਮਿਲਿਆ ਸੀ ਇਸ ਵਾਰ ਸ਼ਹਿਰੀ ਹਵਾਬਾਜ਼ੀ, ਘਰ ਅਤੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਨਾਲ-ਨਾਲ ਘਰ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਮਿਲਿਆ ਹੈ ਇਸ ਤੋਂ ਪੰਜਾਬ ਨੂੰ ਕਾਫ਼ੀ ਉਂਮੀਦਾਂ ਹਨ ਕਿ ਇਹ ਵੀ ਕਈ ਵਿਕਾਸ ਸਕੀਮਾਂ ਪੰਜਾਬ ਵਿੱਚ ਲਿਆ ਕੇ ਪੰਜਾਬ ਵਿੱਚ ਵਿਕਾਸ ਕਰਵਾ ਸਕਦੇ ਹਨ।
ਉਦਯੋਗਾਂ ਲਈ ਉਮੀਦ ਦੀ ਕਿਰਨ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼:
ਹੁਸ਼ਿਆਰਪੁਰ ਤੋਂ ਇਸ ਵਾਰ ਕਾਂਗਰਸ ਦੀ ਸੰਤੋਸ਼ ਚੌਧਰੀ ਤੋਂ 366 ਵੋਟਾਂ ਨਾਲ ਹਾਰਨ ਵਾਲੇ ਅਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਇਸ ਵਾਰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੀ ਥਾਂ ‘ਤੇ ਟਿਕਟ ਦਿੱਤੀ ਗਈ ਸੀ ਜੋ ਕਿ ਭਾਰੀ 40 ਹਜਾਰ ਤੋਂ ਜਿਆਦਾ ਵੋਟਾਂ ਨਾਲ ਚੋਣ ਜਿੱਤੇ ਉਨ੍ਹਾਂ ਨੂੰ ਕੇਂਦਰੀ ਵਣਜ ਅਤੇ ਉਦਯੋਗ ਰਾਜਮੰਤਰੀ ਬਣਾਇਆ ਗਿਆ ਹੈ ਪੰਜਾਬ ਦੇ ਉਦਯੋਗਾਂ ਲਈ ਸੋਮ ਪ੍ਰਕਾਸ਼ ਉਮੀਦ ਦੀ ਕਿਰਨ ਹਨ ਜਿਸਦੇ ਨਾਲ ਪੰਜਾਬ ਦੇ ਉਦਯੋਗਾਂ ਨੂੰ ਖੜ੍ਹਾ ਕੀਤਾ ਜਾ ਸਕਦਾ ਹੈ ਇਸ ਸਮੇਂ ਪੰਜਾਬ ਵਿੱਚ ਉਦਯੋਗ ਵੈਂਟੀਲੇਟਰ ‘ਤੇ ਲੱਗਾ ਹੋਇਆ ਹੈ, ਜਿਸਨੂੰ ਖੜ੍ਹਾ ਕਰਨਾ ਸੋਮ ਪ੍ਰਕਾਸ਼ ਲਈ ਇੱਕ ਚੁਣੌਤੀ ਹੋਵੇਗਾ।
ਗੜਦੀਵਾਲਾ (ਹੁਸ਼ਿਆਰਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।