ਦੋਵਾਂ ਬੱਲੇਬਾਜ਼ਾਂ ਨੇ 101 ਮੈਚਾਂ ‘ਚ 45.41 ਦੀ ਔਸਤ ਨਾਲ 4531 ਦੌੜਾਂ ਜੋੜੀਆਂ
ਨਵੀਂ ਦਿੱਲੀ | ਇੰਗਲੈਂਡ ਦੀਆਂ ਸਵਿੰਗ ਅਤੇ ਉਛਾਲ ਭਰੀਆਂ ਪਿੱਚਾਂ ‘ਤੇ ਭਾਰਤ ਦੀ ਆਈਸੀਸੀ ਵਿਸ਼ਵ ਕੱਪ ਖਿਤਾਬ ਜਿਤਾਉਣ ਦੀਆਂ ਉਮੀਦਾਂ ਦਾ ਦਾਰੋਮਦਾਰ ਬਹੁਤ ਹੱਦ ਤੱਕ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਤਜ਼ਰਬੇਕਾਰ ਸਲਾਮੀ ਜੋੜੀ ‘ਤੇ ਨਿਰਭਰ ਕਰੇਗਾ ਸ਼ਿਖਰ ਅਤੇ ਰੋਹਿਤ ਦੀ ਜੋੜੀ ਇਸ ਸਮੇਂ ਵਿਸ਼ਵ ਕ੍ਰਿਕਟ ‘ਚ ਸਭ ਤੋਂ ਤਜ਼ਰਬੇਕਾਰ ਸਲਾਮੀ ਜੋੜੀ ਮੰਨੀ ਜਾਂਦੀ ਹੈ ਅਤੇ ਓਪਨਿੰਗ ‘ਚ ਖੱਬੇ ਅਤੇ ਸੱਜੇ ਹੱਥ ਦਾ ਤਾਲਮੇਲ ਵਿਰੋਧੀ ਟੀਮਾਂ ਲਈ ਸਿਰਦਰਦ ਰਹਿੰਦਾ ਹੈ ਸ਼ਿਖਰ ਅਤੇ ਰੋਹਿਤ ਲੰਮੇ ਸਮੇਂ ਤੋਂ ਭਾਰਤ ਲਈ ਕ੍ਰਿਕਟ ਖੇਡ ਰਹੇ ਹਨ ਅਤੇ ਇੱਕ-ਦੂਜੇ ਨੂੰ ਬਖੂਬੀ ਸਮਝਦੇ ਹਨ ਹਾਲਾਂਕਿ ਦੋਵੇਂ ਬੱਲੇਬਾਜ਼ਾਂ ਦਾ ਵਿਸ਼ਵ ਕੱਪ ਤੋਂ ਪਹਿਲਾਂ ਨਿਊਜੀਲੈਂਡ ਅਤੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚਾਂ ‘ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਨਿਊਜੀਲੈਂਡ ਤੋਂ ਭਾਰਤੀ ਟੀਮ ਛੇ ਵਿਕਟਾਂ ਨਾਲ ਮੈਚ ਹਾਰੀ ਸੀ ਜਿਸ ‘ਚ ਦੋਵੇਂ ਓਪਨਰਾਂ ਨੇ ਪਹਿਲੀ ਵਿਕਟ ਲਈ ਸਿਰਫ 3 ਦੌੜਾਂ ਜੋੜੀਆਂ ਸਨ ਰੋਹਿਤ 2 ਅਤੇ ਧਵਨ 2 ਦੌੜਾਂ ਬਣਾ ਕੇ ਆਊਟ ਹੋ ਗਏ ਜਦੋਂਕਿ ਬੰਗਲਾਦੇਸ਼ ਖਿਲਾਫ਼ ਮੈਚ ‘ਚ ਭਾਰਤ ਦੀ 95 ਦੌੜਾਂ ਦੀ ਜਿੱਤ ‘ਚ ਵੀ ਉਨ੍ਹਾਂ ਦਾ ਯੋਗਦਾਨ ਕੁਝ ਖਾਸ ਨਹੀਂ ਰਿਹਾ ਅਤੇ ਦੋਵਾਂ ਨੇ ਪਹਿਲੀ ਵਿਕਟ ਲਈ 5 ਦੌੜਾਂ ਦੀ ਸਾਂਝੇਦਾਰੀ ਕੀਤੀ ਰੋਹਿਤ ਇਸ ਮੈਚ ‘ਚ 42 ਗੇਂਦਾਂ ‘ਚ ਸਿਰਫ 19 ਦੌੜਾਂ ਜਦੋਂਕਿ ਧਵਨ 1 ਦੌੜ ਬਣਾ ਕੇ ਆਊਟ ਹੋ ਗਏ ਜਿਸ ਨਾਲ ਮੱਧ ਕ੍ਰਮ ‘ਤੇ ਦੌੜਾਂ ਜੋੜਨ ਦਾ ਦਬਾਅ ਆ ਗਿਆ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਨੇ 128 ਵਨਡੇ ਮੈਚਾਂ ‘ਚ 16 ਸੈਂਕੜਿਆਂ ਅਤੇ 27 ਅਰਧ ਸੈਂਕੜਿਆਂ ਦੀ ਮੱਦਦ ਨਾਲ 5355 ਦੌੜਾਂ ਬਣਾਈਆਂ ਹਨ ਸ਼ਿਖਰ ਦੇ 16 ਸੈਂਕੜਿਆਂ ‘ਚੋਂ 11 ਸੈਂਕੜੇ ਤਾਂ ਵਿਦੇਸ਼ੀ ਧਰਤੀ ‘ਤੇ ਬਣੇ ਹਨ ਉਨ੍ਹਾਂ ਨੇ ਇੰਗਲੈਂਡ ਦੀ ਧਰਤੀ ‘ਤੇ ਤਿੰਨ ਸੈਂਕੜੇ ਬਣਾਏ ਹਨ ਹਾਲ ‘ਚ ਸਮਾਪਤ ਹੋਏ ਆਈਪੀਐਲ ‘ਚ ਦੋਵਾਂ ਓਪਨਰਾਂ ਦਾ ਪ੍ਰਦਰਸ਼ਨ ਠੀਕ-ਠਾਕ ਰਿਹਾ ਸੀ ਰੋਹਿਤ ਸ਼ਰਮਾ ‘ਤੇ ਇੰਗਲੈਂਡ ‘ਚ ਕਾਫੀ ਦਾਰੋਮਦਾਰ ਰਹੇਗਾ ਭਾਰਤ ਦੀ ਵਿਸ਼ਵ ਕੱਪ ਟੀਮ ‘ਚ ਤੀਜੇ ਓਪਨਰ ਅਤੇ ਚੋਟੀ ਦੇ ਕ੍ਰਮ ਦੇ ਬੱਲੇਬਾਜ ਦੇ ਰੂਪ ‘ਚ ਲੋਕੇਸ਼ ਰਾਹੁਲ ਮੌਜ਼ੂਦ ਹਨ ਜਿਨ੍ਹਾਂ ਨੇ ਆਈਪੀਐਲ ‘ਚ 14 ਮੈਚਾਂ ‘ਚ 593 ਦੌੜਾਂ ਬਣਾਈਆਂ ਅਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ ਡੇਵਿਡ ਵਾਰਨਰ ਤੋਂ ਬਾਅਦ ਦੂਜੇ ਸਥਾਨ ‘ਤੇ ਰਹੇ ਜੇਕਰ ਵਿਸ਼ਵ ਕੱਪ ‘ਚ ਸ਼ਿਖਰ ਜਾਂ ਰੋਹਿਤ ‘ਚੋਂ ਕਿਸੇ ਦਾ ਪ੍ਰਦਰਸ਼ਨ ਉਮੀਦਾਂ ਅਨੁਸਾਰ ਨਹੀਂ ਰਹਿੰਦਾ ਹੈ ਤਾਂ ਰਾਹੁਲ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਸ਼ਿਖਰ ਅਤੇ ਰੋਹਿਤ ਚੌਥੀ ਸਭ ਤੋਂ ਸਫਲ ਜੋੜੀ ਹੈ ਦੋਵਾਂ ਨੇ 101 ਮੈਚਾਂ ‘ਚ 45.41 ਦੀ ਔਸਤ ਨਾਲ 4531 ਦੌੜਾਂ ਜੋੜੀਆਂ ਹਨ ਜਿਨ੍ਹਾਂ ‘ਚ 15 ਸੈਂਕੜੇ ਅਤੇ 13 ਅਰਧ ਸੈਂਕੜੇ ਸ਼ਾਮਲ ਹਨ ਉਨ੍ਹਾਂ ਦੇ ਵਨਡੇ ‘ਚ ਜੋੜੀ ਦੇ ਰੂਪ ‘ਚ ਇਕੱਠੇ ਖੇਡਦੇ ਹੋਏ ਸੱਤ ਸਾਲ ਹੋ ਚੁੱਕੇ ਹਨ ਅਤੇ ਇਸ ਵਾਰ ਵਿਸ਼ਵ ਕੱਪ ਉਨ੍ਹਾਂ ਲਈ ਭਾਰਤ ਨੂੰ ਚੈਂਪੀਅਨ ਬਣਾਉਣ ਦਾ ਸ਼ਾਨਦਾਰ ਮੌਕਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।