ਮਨਪ੍ਰੀਤ ਸਿੰਘ ਮੰਨਾ
ਕ੍ਰਿਕਟ ਦਾ ਵਰਲਡ ਕੱਪ 30 ਮਈ ਤੋਂ ਸ਼ੁਰੂ ਹੋ ਰਿਹਾ ਹੈ, ਜਿਸਨੂੰ ਲੈ ਕੇ ਸਾਰੀਆਂ ਟੀਮਾਂ ਇੰਗਲੈਂਡ ਵਿੱਚ ਪਹੁੰਚ ਚੁੱਕੀਆਂ ਹਨ। ਹਰ ਟੀਮ ਦੇ ਕਪਤਾਨ ਅਤੇ ਕੋਚਾਂ ਨੇ ਇਹ ਦਾਅਵੇ ਕੀਤੇ ਹਨ ਕਿ ਉਨ੍ਹਾਂ ਦੀ ਟੀਮ ਇਸ ਵਾਰ ਵਰਲਡ ਕੱਪ ਦੀ ਦਾਅਵੇਦਾਰ ਹੈ ਇਸ ਵਿੱਚ ਦੋ ਰਾਏ ਨਹੀਂ ਹੈ ਕਿਉਂਕਿ ਹਰ ਟੀਮ ਕੋਲ ਕੋਈ ਨਾ ਕੋਈ ਮਜਬੂਤ ਪੱਖ ਹੈ, ਜਿਸਦੇ ਆਧਾਰ ‘ਤੇ ਸਾਰੀਆਂ ਟੀਮਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ।
ਭਾਰਤ ਦੀ ਟੀਮ ਸਭ ਤੋਂ ਵੱਡੀ ਦਾਅਵੇਦਾਰ:
ਇਸ ਵਰਲਡ ਕੱਪ ਵਿੱਚ ਤਿੰਨ ਟੀਮਾਂ ਪ੍ਰਮੁੱਖ ਤੌਰ ‘ਤੇ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ। ਇੰਡੀਆ ਟੀਮ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਗ ਲੈ ਰਹੀ ਹੈ, ਇਸ ਟੀਮ ਵਿੱਚ ਜਿੱਥੇ ਤਜ਼ਰਬੇਕਾਰ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਵਰਗੇ ਖਿਡਾਰੀ ਹਨ, Àੁੱਥੇ ਹੀ ਜੋਸ਼ੀਲੇ ਰਾਹੁਲ ਸ਼ਰਮਾ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੂਮਰਾਹ, ਕੁਲਦੀਪ ਯਾਦਵ, ਯਜੁਵਿੰਦਰ ਚਹਿਲ, ਮੁਹੰਮਦ ਸ਼ਮੀ ਵਰਗੇ ਖਿਡਾਰੀ ਵੀ ਮੌਜੂਦ ਹਨ ਜੋ ਕਿਸੇ ਵੀ ਸਮੇਂ ਖੇਡ ਨੂੰ ਬਦਲ ਸਕਦੇ ਹਨ ਅਤੇ ਇਨ੍ਹਾਂ ਖਿਡਾਰੀਆਂ ਨੂੰ ਇੰਗਲੈਂਡ ਦੀਆਂ ਤੇਜ-ਤਰਾਰ ਪਿੱਚਾਂ ਵੀ ਰਾਸ ਆਉਂਦੀਆਂ ਹਨ।
ਇੰਗਲੈਂਡ ਦੀ ਟੀਮ ਨੂੰ ਮਿਲ ਸਕਦੈ ਮੇਜ਼ਬਾਨੀ ਦਾ ਫਾਇਦਾ:
ਇਸ ਵਿੱਚ ਇੰਗਲੈਂਡ ਦੀ ਟੀਮ ਨੂੰ ਘੱਟ ਕਰਕੇ ਨਹੀਂ ਮੰਨਿਆ ਜਾ ਸਕਦਾ ਇੰਗਲੈਂਡ ਦੀ ਟੀਮ ਨੂੰ ਮੇਜ਼ਬਾਨੀ ਦਾ ਫਾਇਦਾ ਮਿਲ ਸਕਦਾ ਹੈ ਕਿਉਂਕਿ ਹਰ ਖਿਡਾਰੀ ਆਪਣੇ ਗਰਾਊਂਡ ਦਾ ਤਾਂ ਚੰਗੀ ਤਰ੍ਹਾਂ ਜਾਣਕਾਰ ਹੁੰਦਾ ਹੀ ਹੈ ਇੰਗਲੈਂਡ ਦੀ ਟੀਮ ਇਸ ਵਾਰ ਇਆਨ ਮੋਰਗਨ ਦੀ ਅਗਵਾਈ ਵਿੱਚ ਖੇਡ ਰਹੀ ਹੈ ਇਸ ਟੀਮ ਵਿੱਚ ਜੈਸਨ ਰਾਏ, ਜੁਆਏ ਰੂਟ, ਬੇਨ ਸਟਰੋਕਸ, ਜੋਨੀ ਬਰੈਸਟੋ, ਜੋਂਸ ਬਟਲਰ ਵਰਗੇ ਬੱਲੇਬਾਜਾਂ ਦੇ ਨਾਲ-ਨਾਲ ਲਾਇਨ ਪਲਨਕੇਟ , ਮਾਰਕ ਵੁਡ , ਕੈਰਿਸ ਵੋਕਸ , ਆਦਿਲ ਰਾਸ਼ਿਦ, ਮੋਈਨ ਅਲੀ ਵਰਗੇ ਗੇਂਦਬਾਜ ਵੀ ਸ਼ਾਮਿਲ ਹਨ ਕੁੱਝ ਦਿਨਾਂ ਵਿੱਚ ਪਾਕਿਸਤਾਨ ਦੇ ਨਾਲ ਹੋਏ ਮੁਕਾਬਲਿਆਂ ਵਿੱਚ ਜਿਵੇਂ ਇੰਗਲੈਂਡ ਦੀ ਟੀਮ ਨੇ ਵੱਡੇ-ਵੱਡੇ ਸਕੋਰ ਚੇਜ਼ ਕੀਤੇ ਉਸਨੇ ਤਾਂ ਬਾਕੀ ਟੀਮਾਂ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ ।
ਡੇਵਿਡ ਵਾਰਨਰ ਤੇ ਸਟੀਵ ਸਮਿਥ ਦੇ ਆਉਣ ਨਾਲ ਅਸਟਰੇਲੀਆ ਦੀ ਟੀਮ ਦਾ ਦਾਅਵਾ ਵੀ ਮਜ਼ਬੂਤ:
ਅਸਟਰੇਲੀਆ ਦੀ ਟੀਮ ਆਰੋਨ ਫਿੰਚ ਦੀ ਅਗਵਾਈ ਵਿੱਚ ਇਸ ਵਾਰ ਵਰਲਡ ਕੱਪ ਕ੍ਰਿਕਟ ਵਿੱਚ ਹਿੱਸਾ ਲੈ ਰਹੀ ਹੈ ਅਸਟਰੇਲੀਆ ਟੀਮ ਦਾ ਪਿਛਲੇ ਕੁੱਝ ਸਮੇਂ ਵਿੱਚ ਪ੍ਰਦਰਸ਼ਨ ਕੁੱਲ ਮਿਲਾ ਕੇ ਠੀਕ ਨਹੀਂ ਰਿਹਾ ਕਈ ਟੀਮਾਂ ਤੋਂ ਅਸਟਰੇਲੀਆ ਦੀ ਟੀਮ ਨੇ ਪਟਖਣੀ ਖਾਧੀ ਅਤੇ ਟੀਮ ਦਬਾਅ ਵੀ ਮਹਿਸੂਸ ਕਰ ਰਹੀ ਸੀ ਪਰ ਹੁਣ ਡੇਵਿਡ ਵਾਰਨਰ ਦੀ ਟੀਮ ਵਿੱਚ ਵਾਪਸੀ ਨਾਲ ਆਸਟਰੇਲੀਆ ਦੀ ਟੀਮ ਦਾ ਦਾਅਵਾ ਵੀ ਮਜਬੂਤ ਹੋਇਆ ਹੈ ਅਸਟਰੇਲੀਆ ਦੀ ਟੀਮ ਕੋਲ ਬੇਸ਼ੱਕ ਤਜ਼ੁਰਬਾ ਘੱਟ ਹੋਵੇ ਪਰ ਜੋਸ਼ ਵਿੱਚ ਕੋਈ ਕਮੀ ਨਹੀਂ ਹੈ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੇ ਵਾਪਸ ਆਉਣ ਤੋਂ ਬਾਅਦ ਕੀਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ ਵਿੱਚ ਇੱਕ ਨਵੀਂ ਜਾਨ ਵੀ ਆਈ ਹੈ ਟੀਮ ਵਿੱਚ ਆਰੋਨ ਫਿੰਚ ਤੋਂ ਇਲਾਵਾ ਬੱਲੇਬਾਜੀ ਵਿੱਚ ਸ਼ਾਨ ਮਾਰਸ਼, ਉਸਮਾਨ ਖਵਾਜਾ, ਗਲੇਨ ਮੈਕਸਵੇਲ, ਮਾਰਕਸ ਸਟੋਨਿਸ ਮਜ਼ਬੂਤੀ ਪ੍ਰਦਾਨ ਕਰਦੇ ਹਨ ਉੱਥੇ ਹੀ ਗੇਂਦਬਾਜੀ ਵਿੱਚ ਐਡਮ ਜਿੰਪਾ, ਕੇਨ ਰਿਚਰਡਸਨ, ਮਾਈਕਲ ਸਟਰਾਕ, ਨੇਥਨ ਲਾਇਨ, ਨੇਥਨ ਨੂੰ ਕਿਸੇ ਤਰ੍ਹਾਂ ਨਾਲ ਘੱਟ ਨਹੀਂ ਸਮਝਿਆ ਜਾ ਸਕਦਾ।
ਟਿਮ ਸਾਊਦੀ, ਕੇਨ ਵਿਲੀਅਮਸਨ , ਟਰੇਂਟ ਬੋਲਟ ਅਤੇ ਰਾਸ ਟੇਲਰ ‘ਤੇ ਹੋਵੇਗਾ ਨਿਊਜ਼ੀਲੈਂਡ ਦਾ ਸਾਰਾ ਭਾਰ:
ਨਿਊਜ਼ੀਲੈਂਡ ਦੀ ਟੀਮ ਇਸ ਵਾਰ ਕਪਤਾਨ ਅਤੇ ਵਰਲਡ ਦੇ ਪ੍ਰਮੁੱਖ ਬੱਲੇਬਾਜਾਂ ਵਿੱਚ ਸ਼ੁਮਾਰ ਕੇਨ ਵਿਲੀਅਮਸਨ ਦੀ ਅਗਵਾਈ ਵਿੱਚ ਭਾਗ ਲੈ ਰਹੀ ਹੈ ਇਸ ਟੀਮ ਦਾ ਸਾਰਾ ਭਾਰ ਜੇਕਰ ਕਿਹਾ ਜਾਵੇ ਤਾਂ ਟਿਮ ਸਾਊਦੀ, ਕੇਨ ਵਿਲੀਅਮਸਨ, ਟਰੇਂਟ ਬੋਲਡ ਅਤੇ ਰਾਸ ਟੇਲਰ ਉੱਤੇ ਜ਼ਿਆਦਾ ਨਿਰਭਰ ਕਰੇਗਾ ਬਾਕੀ ਖਿਡਾਰੀਆਂ ਕੋਲ ਇੰਨਾ ਤਜਰੁਬਾ ਨਹੀਂ ਪਰ ਜੋਸ਼ ਤਾਂ ਹੈ ਲੇਕਿਨ ਵਨ ਡੇ ਕ੍ਰਿਕਟ ਵਿੱਚ ਜੋਸ਼ ਦੇ ਨਾਲ ਹੋਸ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ।
ਕ੍ਰਿਸ ਗੇਲ ਤੇ ਆਂਦਰੇ ਰਸੇਲ ਹਨ ਵੈਸਟਇੰਡੀਜ ਦੀ ਜਾਨ: ਦੁਨੀਆ ਦੇ ਸਭ ਤੋਂ ਖਤਰਨਾਕ ਅਤੇ ਮੈਚ ਜਿਤਾਉਣ ਦਾ ਇਕੱਲੇ ਦਮ ਰੱਖਣ ਵਾਲੇ ਬੱਲੇਬਾਜ ਕ੍ਰਿਸ ਗੇਲ ਅਤੇ ਆਈ. ਪੀ. ਐਲ. ਵਿੱਚ ਆਪਣੀ ਆਲਰਾਊਂਡਰ ਖੇਡ ਨਾਲ ਕਲਕੱਤਾ ਦੀ ਟੀਮ ਨੂੰ ਚਮਕਾਉਣ ਵਾਲੇ ਆਂਦਰੇ ਰਸੇਲ ਕਪਤਾਨ ਹੇਸਨ ਹੋਲਡਰ ਦੀ ਅਗਵਾਈ ਵਿੱਚ ਭਾਗ ਲੈਣ ਵਾਲੀ ਵੈਸਟਇੰਡੀਜ ਟੀਮ ਦੀ ਜਾਨ ਹਨ ਇਨ੍ਹਾਂ ਦੋਨਾਂ ਖਿਡਾਰੀਆਂ ਉੱਤੇ 90 ਫ਼ੀਸਦੀ ਤੋਂ ਜ਼ਿਆਦਾ ਵੈਸਟਇੰਡੀਜ ਟੀਮ ਨੂੰ ਉਮੀਦਾਂ ਹੋਣਗੀਆਂ ਕਿਉਂਕਿ ਕੇਮਰ ਰੋਚ ਅਤੇ ਡਰੇਨ ਬਰੇਵੋ ਨੂੰ ਛੱਡ ਕੇ ਕਿਸੇ ਦੇ ਕੋਲ ਅੰਤਰਰਾਸ਼ਟਰੀ ਕ੍ਰਿਕਟ ਦਾ ਤਜ਼ੁਰਬਾ ਨਹੀਂ ਹੈ।
ਪਾਕਿਸਤਾਨ ਅਤੇ ਸ੍ਰੀਲੰਕਾ ਨੂੰ ਲਾਉਣਾ ਹੋਵੇਗਾ ਬਹੁਤ ਜ਼ੋਰ:
ਇਸ ਵਰਲਡ ਕੱਪ ਵਿੱਚ ਪਾਕਿਸਤਾਨ ਅਤੇ ਸ੍ਰੀਲੰਕਾ ਦੀ ਟੀਮ ਨੂੰ ਬਹੁਤ ਜ਼ੋਰ ਲਾਉਣਾ ਹੋਵੇਗਾ ਪਾਕਿਸਤਾਨ ਦੇ ਖਿਡਾਰੀਆਂ ਉੱਤੇ ਇਸ ਵਾਰ ਬਹੁਤ ਜ਼ਿਆਦਾ ਦਬਾਅ ਹੋਵੇਗਾ ਕਿਉਂਕਿ ਪਾਕਿਸਤਾਨ ਦੇ ਵੱਡੇ-ਵੱਡੇ ਖਿਡਾਰੀਆਂ ਨੇ ਇਸ ਟੀਮ ‘ਤੇ ਭਰੋਸਾ ਨਹੀਂ ਜਤਾਇਆ ਹੈ ਇਸਦੇ ਚਲਦੇ ਖਿਡਾਰੀਆਂ ਉੱਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਹੋਵੇਗਾ ਦਬਾਅ ਵਿੱਚ ਜਾਂ ਤਾਂ ਟੀਮ ਦਾ ਪ੍ਰਦਰਸ਼ਨ ਚੰਗਾ ਹੁੰਦਾ ਹੈ ਜਾਂ ਫਿਰ ਬਿਲਕੁਲ ਦੀ ਹੇਠਾਂ ਚਲਿਆ ਜਾਂਦਾ ਹੈ। ਇਸ ਲਈ ਪਾਕਿਸਤਾਨ ਦੀ ਟੀਮ ਨੂੰ ਇਸ ਵਾਰ ਦਾਅਵੇਦਾਰਾਂ ਵਿੱਚ ਗਿਣਿਆ ਨਹੀਂ ਜਾ ਸਕਦਾ ਇਸ ਦੇ ਨਾਲ ਸ੍ਰੀਲੰਕਾ ਟੀਮ ਦੇ ਖਿਡਾਰੀਆਂ ਦੇ ਪਿਛਲੇ ਸਮੇਂ ਤੋਂ ਚੱਲ ਰਹੇ ਫਲਾਪ ਸ਼ੋਅ ਅਤੇ ਬੋਰਡ ਦੇ ਝਗੜੇ ਨੂੰ ਵੇਖਦੇ ਹੋਏ ਟੀਮ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਬਹੁਤ ਘੱਟ ਹੈ।
ਨੌਜਵਾਨਾਂ ਨਾਲ ਭਰੀਆਂ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਉਲਟਫੇਰ ਕਰਨ ਵਿੱਚ ਸਮਰੱਥ
ਨੌਜਵਾਨਾਂ ਨਾਲ ਭਰੀਆਂ ਹੋਈਆਂ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਉਲਟਫੇਰ ਕਰਨ ਵਿੱਚ ਸਮਰੱਥ ਹਨ ਇਨ੍ਹਾਂ ਟੀਮਾਂ ਦੇ ਖਿਡਾਰੀਆਂ ਕੋਲ ਗੁਆਉਣ ਲਈ ਕੁੱਝ ਨਹੀਂ ਹੁੰਦਾ ਇਸ ਲਈ ਉਹ ਬਿਨਾਂ ਕਿਸੇ ਡਰ ਤੋਂ ਕ੍ਰਿਕਟ ਖੇਡਦੇ ਹਨ, ਜਿਸਦੇ ਚਲਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਆਪਣੇ-ਆਪ ਬਣ ਜਾਂਦੀ ਹੈ। ਬੰਗਲਾਦੇਸ਼ ਦੀ ਟੀਮ ਇਸ ਵਾਰ ਮਸ਼ਰਫੇ ਮੁਰਤਜਾ ਦੀ ਅਗਵਾਈ ਵਿੱਚ ਪਹੁੰਚੀ ਹੈ ਇਸ ਟੀਮ ਨੂੰ ਮਜਬੂਤੀ ਪ੍ਰਦਾਨ ਕਰਨ ਵਿੱਚ ਜਿੱਥੇ ਤਜੁਰਬੇਕਾਰ ਸਾਕਿਬ ਉਲ ਹਸਨ ਹੈ, ਉਥੇ ਹੀ ਸੌਮਿਆ ਸਰਕਾਰ, ਲੇਟਨ ਦਾਸ, ਮੋਸ਼ਫਿਕਰ ਰਹੀਮ ਅਤੇ ਰੂਬਲ ਹੁਸੈਨ ਹਨ ਜੋ ਕਿ ਕਾਫ਼ੀ ਮਿਹਨਤ ਕਰ ਰਹੇ ਹਨ ਇਸਦੇ ਨਾਲ-ਨਾਲ ਅਫਗਾਨਿਸਤਾਨ ਟੀਮ ਗੁਲਾਬਦੀਨ ਨੈਬ ਦੀ ਅਗਵਾਈ ਵਿੱਚ ਪਹੁੰਚੀ ਹੈ, ਜਿਸਦੇ ਕੋਲ ਤਜ਼ੁਰਬਾ ਨਹੀਂ ਹੈ ਪਰ ਖਿਡਾਰੀਆਂ ਵਿੱਚ ਜੋਸ਼ ਦੀ ਕਮੀ ਨਹੀਂ ਹੈ, ਜਿਸਦੇ ਚਲਦੇ ਇਹ ਦੋਵੇਂ ਟੀਮਾਂ ਇਸ ਵਾਰ ਵਰਲਡ ਕੱਪ ਵਿੱਚ ਉਲਟਫੇਰ ਕਰ ਸਕਦੀਆਂ ਹਨ ਬਾਕੀ ਜਿੱਤ ਦਾ ਸਿਹਰਾ ਕਿਸਦੇ ਸਿਰ ਬੱਝਦਾ ਹੈ?ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਗੜਦੀਵਾਲਾ (ਹੁਸ਼ਿਆਰਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।