ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦੇ ਕੇ ਖੁਸ਼ਹਾਲੀ ਤੇ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਸੁਧਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਦੂਜੇ ਪਾਸੇ ਨਰਿੰਦਰ ਮੋਦੀ ਨੇ ਇਮਰਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਲਈ ਕਿਹਾ ਹੈ ਭਾਵੇਂ ਇਹ ਵਧਾਈ ਰਸਮੀ ਜਿਹੀ ਹੈ ਫਿਰ ਵੀ ਇਹ ਗੱਲ ਤਾਂ ਸਾਫ਼ ਹੈ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਗੁਆਂਢੀ ਮੁਲਕ ਨਾਲ ਲਗਾਤਾਰ ਟਕਰਾਅ ਵਾਲੇ ਹਾਲਾਤ ਕਾਇਮ ਰੱਖ ਕੇ ਅੱਗੇ ਨਹੀਂ ਵਧ ਸਕਦਾ ਭਾਰਤ ਵੱਲੋਂ ਸਰਜ਼ੀਕਲ ਸਟਰਾਈਕ ਕੀਤੇ ਜਾਣ ਦੇ ਬਾਵਜੂਦ ਪਾਕਿ ਜਵਾਬੀ ਕਾਰਵਾਈ ਦੀ ਹਿੰਮਤ ਨਹੀਂ ਕਰ ਸਕਿਆ ਬਿਨਾਂ ਸ਼ੱਕ ਪਾਕਿਸਤਾਨ ਪੁਲਵਾਮਾ ਹਮਲੇ ਤੋਂ ਬਾਦ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਨਾਲ ਅੰਤਰਰਾਸ਼ਟਰੀ ਭਾਈਚਾਰੇ ‘ਚ ਵੀ ਪਾਕਿ ਦੇ ਵੱਕਾਰ ਨੂੰ ਢਾਹ ਲੱਗੀ ਹੈ ਇਮਰਾਨ ਖਾਨ ਜੇਕਰ ਵਾਕਿਆਈ ‘ਨਵੇਂ ਪਾਕਿਸਤਾਨ’ ਦੇ ਨਿਰਮਾਣ ਦੇ ਹੱਕ ‘ਚ ਹਨ ਤਾਂ ਉਹਨਾਂ ਨੂੰ ਅੱਤਵਾਦ ਦੇ ਖਾਤਮੇ ਸਬੰਧੀ ਭਾਰਤ ਦੀ ਗੱਲ ‘ਤੇ ਗੌਰ ਕਰਨੀ ਹੀ ਪੈਣੀ ਹੈ ਇਹਨਾਂ ਦਿਨਾਂ ‘ਚ ਮਹਿੰਗਾਈ ਨੇ ਪਾਕਿਸਤਾਨ ਦਾ ਕਚੂਮਰ ਕੱਢ ਦਿੱਤਾ ਹੈ ਪਾਕਿਸਤਾਨ ‘ਤੇ ਕਰਜੇ ਦੀ ਰਕਮ ਉਸ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦੇ ਬਰਾਬਰ ਹੋ ਗਈ ਹੈ ਜੇਕਰ ਹਾਲਤ ਇਹੀ ਰਹੇ ਤਾਂ ਆਉਣ ਵਾਲੇ ਮਹੀਨਿਆਂ ‘ਚ ਉੱਥੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਸਕਦੇ ਹਨ ਅਮਨ-ਸ਼ਾਂਤੀ ਤੋਂ ਬਿਨਾਂ ਪਾਕਿ ਦੇ ਨਾ ਤਾਂ ਭਾਰਤ ਨਾਲ ਰਿਸ਼ਤੇ ਸੁਧਰ ਸਕਦੇ ਹਨ ਤੇ ਨਾ ਹੀ ਤਰੱਕੀ ਕਰ ਸਕਦਾ ਹੈ ਜੰਮੂ-ਕਸ਼ਮੀਰ ‘ਚ ਪਾਕਿ ਆਧਾਰਿਤ ਅੱਤਵਾਦੀ ਜਥੇਬੰਦੀਆਂ ਹਿੰਸਾ ਕਰ ਰਹੀਆਂ ਹਨ ਭਾਰਤੀ ਸੁਰੱਖਿਆ ਬਲਾਂ ਦੇ ਅੱਤਵਾਦੀਆਂ ਨਾਲ ਰੋਜ਼ਾਨਾ ਮੁਕਾਬਲੇ ਹੋ ਰਹੇ ਹਨ ਜਿੱਥੋਂ ਤੱਕ ਭਾਰਤ ਸਰਕਾਰ ਦੇ ਪਾਕਿ ਨਾਲ ਸਬੰਧਾਂ ਦੇ ਸੰਕਲਪ ਤੇ ਦ੍ਰਿਸ਼ਟੀਕੋਣ ਦੀ ਗੱਲ ਹੈ ਬਿਨਾਂ ਅੱਤਵਾਦੀ ਹਿੰਸਾ ਰੁਕੇ ਗੱਲਬਾਤ ਦਾ ਕੋਈ ਕਿਆਸ ਹੀ ਨਹੀਂ ਕੀਤਾ ਜਾ ਸਕਦਾ ਪਾਕਿ ਵੱਲੋਂ ਕਿਸੇ ਮਜ਼ਬੂਤ ਪਹਿਲ ਨਾਲ ਗੱਲ ਤੁਰਨ ਦੀ ਆਸ ਕੀਤੀ ਜਾ ਸਕਦੀ ਹੈ ਉਂਜ ਤਾਜ਼ਾ ਹਾਲਾਤਾਂ ਮੁਤਾਬਕ ਜੇਕਰ ਪਾਕਿ ਦਾ ਭਲਾ ਚਾਹੁਣ ਵਾਲਾ ਇਮਰਾਨ ਵਰਗਾ ਆਗੂ ਵੀ ਸਹੀ ਕਦਮ ਚੁੱਕਣ ‘ਚ ਦੇਰੀ ਕਰ ਗਿਆ ਤਾਂ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਰਨ ਨੂੰ ਬਹੁਤ ਸਮਾਂ ਲੱਗੇਗਾ ਅੱਤਵਾਦ ਰੁਕੇ ਬਿਨਾਂ ਅਮਨ ਤੇ ਖੁਸ਼ਹਾਲੀ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਸ ਦੀ ਦੁਹਾਈ ਇਮਰਾਨ ਦੇ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।